ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ

0
48

ਮਾਨਸਾ 6 ਫਰਵਰੀ (ਬਪਸ):ਪਿੰਡ ਬੀਰੇਵਾਲਾ ਜੱਟਾਂ ਦੇ ਨੌਜਵਾਨ ਕਿਸਾਨ ਭਿੰਦਰ ਸਿੰਘ  (22)ਪੁੱਤਰ ਨਛੱਤਰ ਸਿੰਘ  ਨੇ ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਭਿੰਦਰ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਦੋ ਵਾਰ ਉਨ੍ਹਾਂ ਦੀ ਨਰਮੇ ਦੀ ਫਸਲ ਅੱਠ ਕਿੱਲੇ ਗੜ੍ਹਿਆਂ ਕਾਰਨ ਤਬਾਹ ਹੋ ਗਈ ਸੀ।ਉਨ੍ਹਾਂ ਸਿਰ ਸੁਸਾਇਟੀ ਅਤੇ ਬੈਂਕ ਦਾ ਪੰਜ ਲੱਖ ਦੇ ਕਰੀਬ ਕਰਜ਼ਾ ਚੜ੍ਹ ਗਿਆ। ਜਿਸ ਨੂੰ ਲੈ ਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਆਪਣੇ ਘਰ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ। ਜਿੱਥੇ ਉਸ ਦੀ ਮੌਤ ਹੋ ਗਈ ਪੁਲਸ ਸਟੇਸ਼ਨ ਜੌੜਕੀਆਂ ਨੇ ਮ੍ਰਿਤਕ ਭਿੰਦਰ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਬਿਆਨਾਂ 174 ਦੀ ਕਾਰਵਾਈ ਅਮਲ ਚ ਲਿਆ ਕੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ ਮ੍ਰਿਤਕ ਭਿੰਦਰ ਸਿੰਘ ਅਜੇ ਕੁਆਰਾ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਉੱਤਮ ਸਿੰਘ ਰਾਮਾਨੰਦੀ, ਲਖਵਿੰਦਰ ਸਿੰਘ ਅਤੇ ਪਿੰਡ ਵੀਰੇਵਾਲਾ ਜੱਟਾਂ ਦੀ ਗ੍ਰਾਮ ਪੰਚਾਇਤ ਨੇ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here