ਪ੍ਰੋ: ਰਾਵਿੰਦਰ ਸਿੰਘ ਦਾ ਗਣਤੰਤਰ ਦਿਵਸ ਮੌਕੇ ਹੋਇਆ ਸਨਮਾਨ

0
70

ਮਾਨਸਾ, 27 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ)  – ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ
71 ਵੇਂ ਗਣਤੰਤਰ ਦਿਵਸ ਦੇ ਜ਼ਿਲਾ ਪੱਧਰੀ ਸਮਾਗਮ ਮੌਕੇ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਾਇਕ
ਪ੍ਰੋਫੈਸਰ ਰਾਵਿੰਦਰ ਸਿੰਘ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਸਦਕਾ ਸਨਮਾਨਿਤ ਕੀਤਾ ਗਿਆ। ਕੈਬਨਿਟ ਮੰਤਰੀ
ਭਾਰਤ ਭੂਸ਼ਣ ਆਸ਼ੂ , ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਪ੍ਰੋ: ਰਾਵਿੰਦਰ ਸਿੰਘ ਨੂੰ ਮਾਨਸਾ
ਜ਼ਿਲੇ ’ਚ ਨਸ਼ਾ ਵਿਰੋਧੀ ਮੁਹਿੰਮ ਖੇਤਰ ਵਿਚ ਕੀਤੀ ਗਈ ਵਡਮੁੱਲੀ ਸੇਵਾ ਵਜੋਂ ਪ੍ਰਮਾਣ ਪੱਤਰ ਅਤੇ ਸ਼ੀਲਡ ਦੇ ਕੇ
ਨਿਵਾਜਿਆ ਗਿਆ। ਦੱਸਣਾ ਬਣਦਾ ਹੈ ਕਿ ਪ੍ਰੋ: ਸਿੰਘ 25 ਅਗਸਤ 2003 ਤੋਂ ਕਾਲਜ ਵਿਖੇ ਅਧਿਆਪਨ ਕਿੱਤੇ
ਦੇ ਨਾਲ ਨਾਲ ਸਹਿ-ਵਿਦਿਅਕ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਯੋਗ ਅਗਵਾਈ ਕਰ ਰਹੇ ਹਨ। ਪੰਜਾਬ
ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਸੂਬੇ ਭਰ ਦੇ ਸਕੂਲਾਂ, ਕਾਲਜਾਂ ਵਿਚ ਚਲਾਏ ਜਾ ਰਹੇ ਬਡੀ ਪੋਗਰਾਮ ਦੇ
ਮਾਸਟਰ ਟ੍ਰੇਨਰ-ਕਮ-ਨੋਡਲ ਅਫ਼ਸਰ (ਕਾਲਜਾਂ) ਵਜੋਂ ਉਨਾਂ ਦੀਆਂ ਸੇਵਾਵਾਂ ਸਲਾਂਘਾਯੋਗ ਹਨ। ਇਸ ਪੋ੍ਰਗਰਾਮ
ਤਹਿਤ ਉਨਾਂ ਵੱਲੋਂ ਜ਼ਿਲੇ ਦੇ ਸਰਕਾਰੀ/ਪ੍ਰਾਈਵੇਟ/ਏਡਿਡ ਅਤੇ ਕਾਸਟੀਚਿਊਟ ਲਗਭਗ 18 ਕਾਲਜਾਂ ਵਿਚ
3020 ਬਡੀ ਗਰੁੱਪ ਬਣਾਏ ਗਏ ਅਤੇ ਇਨਾਂ ਬਡੀ ਗਰੁੱਪਾਂ ਨੂੰ ਚਲਾਉਣ ਲਈ 364 ਸੀਨੀਅਰ ਬਡੀ ਨਿਯੁਕਤ
ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੈਮੀਨਾਰ, ਲੈਕਚਰ,
ਨੁਕੜ ਨਾਟਕ, ਚਿੱਤਰਕਲਾ ਤੇ ਖੇਡ ਮੁਕਾਬਲੇ, ਭਾਸ਼ਣ, ਲੇਖ ਲਿਖਣ ਅਤੇ ਗਰੁੱਪ ਵਾਰਤਾਲਾਪ ਤੋਂ ਇਲਾਵਾ
ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਐਨ. ਐਸ. ਐਸ. ਵਿਭਾਗ ਦੇ ਕੋਆਰਡੀਨੇਟਰ ਵਜੋਂ
ਵਿਸ਼ੇਸ਼ ਐਨ. ਐਸ. ਐਸ. ਕੈਂਪ, ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜ਼ਿਲੇ ਦੇ ਪਿੰਡਾਂ ’ਚ ਜਾਗਰੂਕ
ਰੈਲੀਆਂ ਕੱਢਣ ਤੋਂ ਇਲਾਵਾ ਭਾਰਤ ਸਰਕਾਰ ਦੇ ‘ਬੇਟੀ ਬਚਾਓ, ਬੇਟੀ ਪੜਾਓ ’, ਸਵੱਛ ਭਾਰਤ ਅਭਿਆਨ,
ਰਾਸ਼ਟਰੀ ਏਕਤਾ ਦਿਵਸ, ਸਖ਼ਸੀਅਤ ਵਿਕਾਸ ਵਿਸ਼ੇ ’ਤੇ ਸੈਮੀਨਾਰ, ਖੂਨਦਾਨ ਕੈਂਪ ਆਦਿ ਪੋ੍ਰਗਰਾਮ
ਸਫਲਤਾਪੂਰਵਕ ਕਰਵਾਏ ਗਏ। ਉਨਾਂ ਵਲੋਂ ਕਾਲਜ ਵਿਖੇ ਰਾਸ਼ਟਰੀ ਕਾਨਫ਼ਰੰਸ ਵੀ ਕਰਵਾਈ ਗਈ ਅਤੇ
ਕਾਰਨਫਰੰਸ ਵਿਚ ਪੇਸ਼ ਕੀਤੇ ਖੋਜ ਪੱਤਰਾਂ ਨੂੰ ਸੰਕਲਿਤ ਕਰ ਕੇ ‘ਇੰਮਰਜਿੰਗ ਇਸ਼ੂਜ ਇੰਨ ਇੰਡੀਆ’ ਪੁਸਤਕ ਵੀ
ਸੰਪਾਦਤ ਕੀਤੀ ਗਈ। ਪੋ੍: ਰਾਵਿੰਦਰ ਸਿੰਘ ਨੇ ਦੱਸਿਆ ਕਿ ਉਹ ਭਵਿੱਖ ’ਚ ਵੀ ਆਪਣੀ ਕਰਮ ਭੂਮੀ ਦੀ ਚੜਦੀ
ਕਲਾ ਲਈ ਯਤਨਸ਼ੀਲ ਰਹਿਣਗੇ। ਉਹਨਾ ਕਿਹਾ ਕਿ ਉਹ ਨਸ਼ਿਆਂ ਦੇ ਖਿਲਾਫ਼ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ
ਅਲਾਮਤ ਤੋਂ ਦੂਰ ਰੱਖਣ ਲਈ ਕੰਮ ਕਰਨਗੇ Í ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ.ਚਰਨਜੀਤ ਸਿੰਘ ਸਿੱਧੂ ਨੇ
ਪ੍ਰੋ.ਰਾਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਕਾਲਜ ਦੇ ਹਿੱਸੇ ਆਉਣ ਨਾਲ ਸੰਸਥਾ ਦੇ ਮਾਣ
ਵਿੱਚ ਹੋਰ ਵਾਧਾ ਹੋਇਆ ਹੈ Í

LEAVE A REPLY

Please enter your comment!
Please enter your name here