ਤੇਜ਼ ਰਫ਼ਤਾਰ ਬਣੀ ਹਾਦਸੇ ਦਾ ਕਾਰਨ

0
3

ਸੰਗਤ ਮੰਡੀ, 23 ਜੂਨ (ਸਾਰਾ ਯਹਾ)-ਬਠਿੰਡਾ-ਬਾਦਲ ਸੜਕ ‘ਤੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਕਾਰ ‘ਤੇ ਗੈਸ ਸਿੰਲਡਰਾਂ ਨਾਲ ਭਰੀ ਗੱਡੀ ‘ਚ ਆਮੋ-ਸਾਹਮਣੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਕਾਰਨ ਕਾਰ ਦੀ ਤੇਜ਼ ਰਫ਼ਤਾਰ ਨੂੰ ਦੱਸਿਆ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹੋਡਾ ਸਿਟੀ ਕਾਰ ਸਵਾਰ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਖਿਓਵਾਲੀ ਆਪਣੇ ਪਿੰਡ ਤੋਂ ਬਠਿੰਡਾ ਵੱਲ ਜਾ ਰਹੇ ਸਨ ਜਦਕਿ ਭਾਰਤ ਗੈਸ ਕੰਪਨੀ ਦੀ ਸ਼ੇਰ ਗੈਸ ਏਜੰਸੀ ਦੇ ਮੁਲਾਜ਼ਮ ਬਲਦੇਵ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਰਾਮ ਸਿੰਘ ਵਾਸੀਆਨ ਬਾਦਲ ਆਪਣੇ ਬਲੈਰੋ ਪਿਕਅਪ ਗੱਡੀ ਰਾਹੀ ਪਿੰਡ ਨੰਦਗੜ• ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਦੇ ਕੇ ਵਾਪਸ ਬਾਦਲ ਜਾ ਰਹੇ ਸਨ। ਜਦ ਦੋਵੇ ਵਾਹਨ ਉਕਤ ਸਥਾਨ ‘ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਆਪਣੇ ਬੇਕਾਬੂ ਹੋ ਕੇ ਸੜਕ ਵਿਚਕਾਰ ਲੱਗੇ ਡਿਵਾਇਡਰ ਨੂੰ ਤੋੜਦੇ ਹੋਈ ਸਿੱਧੀ ਪਿਕਅਪ ਗੱਡੀ ਨਾਲ ਟਕਰਾ ਗਈ। ਹਾਦਸੇ ਦਾ ਪਤਾ ਲੱਗਦਿਆ ਹੀ ਜਿਥੇ ਪਿੰਡ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਉਥੇ ਥਾਣਾ ਨੰਦਗੜ• ਦੇ ਮੁਖੀ ਸੁਨੀਲ ਕੁਮਾਰ ਵੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ ਜਿਨ•ਾਂ ਨੇ ਵਾਹਨਾਂ ਨੂੰ ਸੜਕ ਵਿਚਕਾਰੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਹਾਦਸੇ ਦੌਰਾਨ ਸਾਰੇ ਗੰਭੀਰ ਜ਼ਖਮੀਆਂ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਪਿਕਅਪ ਸਵਾਰ ਬਲਦੇਵ ਸਿੰਘ ਤੇ ਕੁਲਵੰਤ ਸਿੰਘ ਦੀ ਇਲਾਜ਼ ਦੌਰਾਨ ਮੌਤ ਹੋ ਗਈ ਜਦਕਿ ਕਾਰ ਸਵਾਰ ਦੋਵੇ ਵਿਅਕਤੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ।
-ਹਾਦਸੇ ਦੌਰਾਨ ਥਾਣਾ ਮੁਖੀ ਨੇ ਨਿਭਾਈ ਦੋਹਰੀ ਡਿਊਟੀ
ਹਾਦਸੇ ਦੌਰਾਨ ਥਾਣਾ ਮੁਖੀ ਸੁਨੀਲ ਕੁਮਾਰ ਵੱਲੋਂ ਤੁਰੰਤ ਮੌਕੇ ‘ਤੇ ਪਹੁੰਚੇ ਜਿਨ•ਾਂ ਤੁਰੰਤ ਹਾਦਸਾ ਗ੍ਰਸਤ ਵਾਹਨਾਂ ਨੂੰ ਪਾਸੇ ਕਰਵਾ ਕੇ ਸਾਰੇ ਜ਼ਖ਼ਮੀਆਂ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਆਪਣੇ ਸਰਕਾਰੀ ਗੱਡੀ ‘ਚ ਬਿਠਾ ਕੇ ਇਲਾਜ਼ ਲਈ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਥਾਣਾ ਮੁਖੀ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਆਪਣਾ ਇਨਸਾਨੀ ਫਰਜ਼ ਪਛਾਣਦਿਆਂ ਹਾਦਸੇ ਦੌਰਾਨ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰਦਿਆਂ ਉਨ•ਾਂ ਨੂੰ ਇਲਾਜ਼ ਲਈ ਉਹ ਖੁਦ ਬਠਿੰਡਾ ਛੱਡ ਕੇ ਆਏ।
23 ਬੀਟੀਡੀਐੱਚ 74
ਸੰਗਤ ਮੰਡੀ : ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਵਾਪਰੇ ਹਾਦਸੇ ਦੌਰਾਨ ਨੁਕਸਾਨੇ ਵਾਹਨ। (ਮਨਜੀਤ)
23 ਬੀਟੀਡੀਐੱਚ 75
ਸੰਗਤ ਮੰਡੀ : ਹਾਦਸੇ ਦੌਰਾਨ ਮਰੇ ਗੈਸ ਕੰਪਨੀ ਦੇ ਮ
23 ਬੀਟੀਡੀਐੱਚ 76
ਸੰਗਤ ਮੰਡੀ : ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਇਆ ਕਾਰ ਸਵਾਰ।

LEAVE A REPLY

Please enter your comment!
Please enter your name here