ਸਿੱਖਿਆ ਵਿਭਾਗ ਦੀ ਸਿੱਧੀ ਭਰਤੀ ਤਹਿਤ ਪੰਜਾਬ ਭਰ ਵਿੱਚ 600 ਤੋਂ ਵੱਧ ਮੁੱਖ ਅਧਿਆਪਕਾਂ ਨੇ ਹਾਈ ਸਕੂਲਾਂ ਦੀ ਸੰਭਾਲੀ ਵਾਂਗਡੋਰ।

0
73

ਮਾਨਸਾ 24 ਜਨਵਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲ੍ਹੋ ਸਿਖਿਆ ਵਿਭਾਗ ਵਿੱਚ 672 ਰੈਗੂਲਰ ਮੁੱਖ ਅਧਿਆਪਕਾ ਦੀ ਲਿਖਤੀ ਟੈਸਟ
ਅਤੇ ਇੰਟਰਵੀਊ ਰਾਹੀ ਹੋਈ ਸਿੱਧੀ ਭਰਤੀ ਤਹਿਤ ਅੱਜ ਰਾਜ ਦੇ 600 ਤੋਂ ਵੱਧ ਸਕੂਲ ਮੁਖੀਆਂ ਨੇ ਆਪਣੇ ਕਾਰਜਭਾਗ ਸੰਭਾਲ ਲਏ ਹਨ,
ਪੜ੍ਹਾਈ ਦੇ ਮੱਦੇਨਜਰ ਵੱਡੇ ਇੱਕਠਾਂ ਦੀ ਥਾਂ ਸਕੂਲ ਅਧਿਆਪਕਾਂ ਦੀ ਹਾਜ਼ਰੀ ਵਿੱਚ ਹੀ ਮੁੱਖ ਅਧਿਆਪਕਾਂ ਨੇ ਸਕੂਲਾਂ ਦੀ ਵਾਂਗਡੋਰ ਸੰਭਾਲੀ ਅਤੇ
ਦੋ ਮਹੀਨੇ ਬਾਅਦ ਹੋ ਰਹੇ ਇਮਤਿਹਾਨਾਂ ਦੀ ਤਿਆਰੀ ਲਈ ਪੜ੍ਹਾਈ ਦੀ ਵਿਉਂਤਬੰਦੀ ਕਰਦਿਆ ਅੱਜ ਪਹਿਲੇ ਦਿਨ ਤੋਂ ਹੀ ਕਲਾਸਾਂ ਅਟੈਂਡ
ਕੀਤੀਆਂ।
ਮਾਨਸਾ ਜਿਲ਼੍ਹੇ ਵਿੱਚ ਦੋ ਦਰਜ਼ਨ ਦੇ ਕਰੀਬ ਮੁੱਖ ਅਧਿਆਪਕਾਂ ਨੇ ਅੱਜ ਵੱਖ-ਵੱਖ ਸਕੂਲਾਂ ਵਿੱਚ ਜੁਆਇੰਨ ਕੀਤਾ। ਇਹਨਾਂ
ਅਧਿਆਪਕਾਂ ਵਿੱਚ ਮਨਦੀਪ ਸਿੰਘ ਨੇ ਸਰਕਾਰੀ ਹਾਈ ਸਕੂਲ ਮੱਲ਼ ਸਿੰਘ ਵਾਲਾ ਵਿਖੇ, ਸੋਮਨਾਥ ਨੇ ਚਕੇਰੀਆਂ , ਜਸਵਿੰਦਰ ਸਿੰਘ ਨੇ
ਲਾਲਿਆਵਾਲੀ, ਜਗਜੀਤ ਸਿੰਘ ਨੇ ਅਹਿਮਦਪੁਰ, ਮਨਦੀਪ ਕੁਮਾਰ ਨੇ ਗੁਰਨੇਂ ਕਲਾ, ਹਰਪ੍ਰੀਤ ਸਿੰਘ ਨੇ ਮੰਢਾਲੀ, ਵਿਨੈ ਨੇ ਗੋਬਿੰਦਪੁਰਾ, ਗੁਰਜੰਟ
ਸਿੰਘ ਨੇ ਹਾਕਮਵਾਲਾ, ਹਰਜੀਤ ਸਿੰਘ ਨੇ ਭਗਵਾਨਪੁਰ ਹੀਗਣਾ, ਪ੍ਰਵੀਨ ਰਾਣੀ ਨੇ ਭੁਪਾਲ, ਮੁਨੀਸ਼ ਕੁਮਾਰ ਨੇ ਰੱਲਾ (ਲੜਕੇ), ਗੁਰਦਾਸ ਸਿੰਘ ਨੇ
ਦੋਦੜਾ, ਉਮੇਸ਼ ਸ਼ਰਮਾਂ ਨੇ ਮਾਖਾ, ਭੁਵੇਸ਼ ਕੁਮਾਰ ਨੇ ਮਾਖਾ ਚਹਿਲਾ, ਹਰਜਿੰਦਰ ਸਿੰਘ ਨੇ ਬੋੜਾਵਾਲ, ਸੁਖਦੀਪ ਸਿੰਘ ਨੇ ਹਮੀਰਗੜ੍ਹ ਢੈਪਈ,
ਹਰਪ੍ਰੀਤ ਕੌਰ ਨੇ ਸਮਾਓ, ਭੁਪਿੰਦਰ ਸਿੰਘ ਨੇ ਹੀਰੋ ਕਲਾ, ਸਵਾਤੀ ਜਿੰਦਲ ਨੇ ਬੁਰਜ ਝੱਬਰ, ਰਕੇਸ਼ ਕੁਮਾਰ ਨੇ ਬੁਰਜ ਰਾਠੀ, ਅਨੀਤਾ ਰਾਣੀ ਨੇ
ਦਿਆਲਪੁਰਾ, ਨਰਿਜ ਰਾਣੀ ਨੇ ਖੁਡਾਲ ਕਲਾ ਵਿਖੇ ਆਪਣਾ ਚਾਰਜ ਭਾਗ ਸੰਭਾਲਿਆ।
ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਮਾਨਸਾ ਰਾਜਵੰਤ ਕੌਰ , ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਮਾਨਸਾ ਜਗਰੂਪ ਸਿੰਘ ਭਾਰਤੀ ਅਤੇ
ਉਪ ਜਿਲ੍ਹਾ ਸਿਖਿਆ ਅਫਸਰ(ਐ.ਸਿ) ਮਾਨਸਾ ਗੁਰਲਾਭ ਸਿੰਘ ਨੇ ਸਮੂਹ ਨਵੇਂ ਮੁੱਖ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ
ਨਵੀਆਂ ਨਿਯੁਕਤੀਆਂ ਨਾਲ ਮਾਨਸਾ ਜਿਲ੍ਹੇ ਅੰਦਰ ਪੜ੍ਹਾਈ ਦਾ ਮਿਆਰ ਹੋਰ ਵਧੇਗਾ। ਉਹਨਾਂ ਨੇ ਕਿਹਾ ਕਿ ਸਮੂਹ ਸਕੂਲ ਮੁੱਖੀਆਂ ਨੂੰ ਹੁਣੇ ਤੋ ਹੀ
ਪੂਰੀ ਮਿਹਨਤ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਉਣ ਦਾ ਸੱਦਾ ਦਿੱਤਾ ਤਾ ਕਿ ਪਹਿਲਾ ਵਾਂਗ ਮਾਨਸਾ ਜਿਲ੍ਹੇ ਦੇ ਨਤੀਜੇ ਪਹਿਲੀਆਂ
ਪੁਜੀਸ਼ਨਾਂ ਵਿੱਚ ਆ ਸਕਣ।
ਫੋਟੋ ਕੈਪਸ਼ਨ: ਸਰਕਾਰੀ ਹਾਈ ਸਕੂਲ ਬੁਰਜ ਝੱਬਰ ਵਿਖੇ ਪਹਿਲੇ ਦਿਨ ਹੀ ਪੜ੍ਹਾਉਦੀਂ ਹੋਈ ਨਵ ਨਿਯੁਕਤ ਸਕੂਲ ਮੁੱਖੀ ਸਵਾਤੀ ਜਿੰਦਲ

LEAVE A REPLY

Please enter your comment!
Please enter your name here