ਨਵੇ ਤਹਿਸੀਲਦਾਰ ਨੇ ਸੰਭਾਲਿਆ ਚਾਰਜ਼

0
156

ਬੁਢਲਾਡਾ 16, ਜਨਵਰੀ(ਅਮਨ ਮਹਿਤਾ): ਸਬ ਡਵੀਜਨ ਪੱਧਰ ਤੇ ਬਤੌਰ ਤਹਿਸੀਲਦਾਰ ਪਵਨ ਕੁਮਾਰ ਵੱਲੋਂ ਅੱਜ ਅਹੁੰਦਾ ਸੰਭਾਲ ਲਿਆ ਹੈ. ਇਸ ਮੌਕੇ ਤੇ ਉਨ੍ਹਾ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਉੱਥੇ ਮਾਲ ਵਿਭਾਗ ਦੇ ਅੰਦਰੂਨੀ ਢਾਚੇ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਮੁਲਾਜਮਾ ਤੋਂ ਸਹਿਯੋਗ ਦੀ ਮੰਗ ਕੀਤੀ ਗਈ. ਵਰਣਨਯੋਗ ਹੈ ਕਿ ਬੁਢਲਾਡਾ ਵਿੱਚ ਲੰਬੇ ਸਮੇਂ ਤੋਂ ਤਹਿਸੀਲਦਾਰ ਦੀ ਅਸਾਮੀ ਖਾਲੀ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਸੀ. ਪਵਨ ਕੁਮਾਰ ਤਹਿਸੀਲਦਾਰ ਫਾਜਿਲਕਾ ਤੋਂ ਤਬਦੀਲ ਹੋ ਕੇ ਇਥੇ ਆਏ ਹਨ. ਇਸ ਮੌਕੇ ਤੇ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਅਤੇ ਸਮੂਹ ਤਹਿਸੀਲ ਸਟਾਫ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ. ਇਸ ਮੋਕੇ ਰੀਡਰ ਧਰਮਜੀਤ ਸਿੰਘ, ਰੀਡਰ ਮੇਵਾ ਸਿੰਘ, ਚਰਨਜੀਤ ਕੋਰ ਆਦਿ ਸਟਾਫ ਹਾਜ਼ਰ ਸਨ.

LEAVE A REPLY

Please enter your comment!
Please enter your name here