ਗਊਸੇਵਾ ਸਰਵ ਉੱਤਮ ਸੇਵਾ ਹੈ….ਸਵਾਮੀ ਮੁਕੇਸ਼ਾਨੰਦ ਜੀ।

0
41

ਅੱਜ ਗਊਸ਼ਾਲਾ ਖੋਖਰ ਵਿਖੇ ਸ਼੍ਰੀ ਪ੍ਰੇਮਧਾਮ ਲੁਧਿਆਣਾ ਦੇ ਗੱਦੀ ਨਸ਼ੀਨ  ਸ਼੍ਰੀ ਸ਼੍ਰੀ 1008 ਸਵਾਮੀ ਮੁਕੇਸ਼ਾਨੰਦ ਗਿਰੀ ਜੀ ਮਹਾਰਾਜ ਨੇ ਭਗਤਾਂ ਸਮੇਤ ਪਹੁੰਚ ਕੇ ਗਊਸੇਵਾ ਦੇ ਚੱਲ ਰਹੇ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਗਊਸ਼ਾਲਾ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਗਊਮਾਤਾ ਚ ਕਈ ਦੇਵਤਿਆਂ ਦਾ ਵਾਸ ਹੈ ਇਸ ਦੀ ਸੇਵਾ ਚੰਗੀ ਕਿਸਮਤ ਵਾਲਿਆਂ ਦੇ ਹਿੱਸੇ ਆਉਂਦੀ ਹੈ ਅਤੇ ਗਊਸੇਵਾ ਸੱਭ ਤੋਂ ਉੱਤਮ ਸੇਵਾ ਹੈ। ਹਰੇਕ ਵਿਅਕਤੀ ਨੂੰ ਇਸ ਸੇਵਾ ਲਈ ਸਮਾਂ ਦੇਣਾਂ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਦਾਨ ਦੇ ਕੇ ਗਊਮਾਤਾ ਦੀ ਸੇਵਾ ਲਈ ਚੱਲ ਰਹੇ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਪਵਨ ਕੁਮਾਰ ਸੁਪਰਡੈਂਟ ਸਾਹਿਬ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 1800 ਦੇ ਕਰੀਬ ਗਊਵੰਸ਼ ਦੀ ਸੰਭਾਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਿਛਲੇ ਚਾਰ ਸਾਲਾਂ ਤੋਂ ਹੋ ਰਹੀ ਹੈ। ਇਸ ਮੌਕੇ ਸੰਜੀਵ ਪਿੰਕਾ,ਪਰਵੀਨ ਟੋਨੀ,ਪਵਨ ਕੋਟਲੀ,ਵਿਨੋਦ ਭੰਮਾਂ,ਪਵਨ ਕੁਮਾਰ,ਗੁਰਵਿੰਦਰ ਖੋਖਰ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here