

ਮਾਨਸਾ 15 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਵੱਲੋਂ ਹਲਕੇ ਦੇ ਸਰਕਾਰੀ ਸਕੂਲਾਂ ਦੀ
ਦਿੱਖ ਨੂੰ ਸੁਧਾਰਨ ਅਤੇ ਸਮੇਂ ਅਨੁਸਾਰ ਨਵੀਂ ਤਕਨੀਕ ਨਾਲ ਜੋੜਨ ਦੇ ਚੁੱਕੇ ਗਏ ਬੀੜੇ ਤਹਿਤ ਮਾਨਸਾ ਜਿਲ੍ਹੇ ਵਿੱਚ ਸਕੂਲਾਂ
ਦੀ ਨੁਹਾਰ ਬਦਲ ਚੁੱਕੀ ਹੈ। ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਨੂੰ ਭੇਜੇ ਗਏ ਸਮਾਰਟ ਬੋਰਡ
ਪ੍ਰੋਜੈਕਟਰ ਦਾ ਉਦਘਾਟਨ ਦਿਲਰਾਜ ਸਿੰਘ ਭੂੰਦੜ ਐਮ.ਐਲ.ਏ. ਹਲਕਾ ਸਰਦੂਲਗੜ੍ਹ ਵੱਲੋਂ ਲੋਹੜੀ ਮੌਕੇ ਕਰਕੇ ਸਰਕਾਰੀ
ਪ੍ਰਾਇਮਰੀ ਸਕੂਲ, ਖਿਆਲਾ ਕਲਾਂ ਨੂੰ ਤੋਹਫਾ ਦਿੱਤਾ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੇ ਪਿਤਾ
ਜੀ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਮਾਨਸਾ ਜਿਲ੍ਹੇ ਦੇ ਸਕੂਲਾਂ ਨੂੰ ਬਾਕੀ ਜਿਲ੍ਹਿਆਂ ਦੇ ਮੁਕਾਬਲੇ ਮੋਹਰੀ ਬਣਾ ਕੇ ਵੱਧ
ਸੁਧਾਰ ਕਰਨਾ ਹੈ। ਉਨ੍ਹਾਂ ਪ੍ਰੋਜੈਕਟਰ ਸੰਬੰਧੀ ਦੱਸਿਆ ਕਿ ਇਸ ਨਾਲ ਜਿੱਥੇ ਬੱਚੇ ਸਿਲੇਬਸ ਨੂੰ ਅਸਾਨੀ ਨਾਲ ਸਮਝਦੇ ਹਨ
ਉੱਥੇ ਬੜੇ ਰੌਂਚਕ ਤੇ ਸੌਖੇ ਤਰੀਕੇ ਨਾਲ ਔਖੇ ਤੋਂ ਔਖੇ ਸਵਾਲਾਂ ਦੇ ਜੁਆਬ ਬਹੁਤ ਛੇਤੀ ਸਿੱਖ ਜਾਂਦੇ ਹਨ। ਪ੍ਰੋਜੈਕਟਰ ਤੇ ਬੱਚੇ
ਅਤੇ ਅਧਿਆਪਕ ਸਾਰੀਆਂ ਭਸ਼ਾਵਾਂ ਦੇ ਪਾਠਾਂ ਨੂੰ ਬੜ੍ਹੇ ਉਤਸ਼ਾਹ ਨਾਲ ਵਾਚਦੇ ਹਨ। ਸਕੂਲ ਮੁੱਖੀ ਬਲਜਿੰਦਰ ਸਿੰਘ ਅਤੇ
ਮੈਡਮ ਹਰਪਾਲ ਕੌਰ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਥਾਨਕ ਸਕੂਲ ਦੇ ਬੱਚਿਆਂ ਨੂੰ ਇਸ ਪ੍ਰੋਜੈਕਟਰ ਦੀ
ਬਹੁਤ ਲੋੜ ਸੀ। ਇਸ ਤੋਂ ਇਲਾਵਾ ਸਕੂਲ ਵਿੱਚ ਪ੍ਰੋਗਰਾਮ ਦੌਰਾਨ ਵਿਧਾਇਕ ਅਤੇ ਮੁਨੀਸ਼ ਬੱਬੀ ਦਾਨੇਵਾਲੀਆ ਵੱਲੋਂ ਪੰਜ
ਧੀਆਂ ਦਾ ਜਿੱਥੇ ਸਨਮਾਨ ਕੀਤਾ ਗਿਆ ਉੱਥੇ ਸਕੂਲ ਲਈ ਯੋਗਦਾਨ ਪਾਉਣ ਵਾਲੇ ਦਾਨੀ ਸੱਜਣ ਦਲਜੀਤ ਸਿੰਘ ਚਹਿਲ,
ਬਲਵੀਰ ਸਿੰਘ ਫੌਜੀ, ਮਲਕੀਤ ਸਿੰਘ ਮਾਨਸਾ, ਲਖਵੀਰ ਸਿੰਘ ਕੰਪਿਊਟਰ ਅਧਿਆਪਕ, ਜਗਮੋਹਨ ਸਿੰਘ ਦੂਲੋਵਾਲ,
ਗਰਾਮ ਪੰਚਾਇਤ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਬਲਵੰਤ ਸਿੰਘ ਭੀਖੀ, ਸਰਪੰਚ ਚਰਨਾ
ਸਿੰਘ, ਪੰਚ ਗੁਰਪਿਆਰ ਸਿੰਘ, ਜਗਤਾਰ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਗਰਾਮ
ਪੰਚਾਇਤ ਖਿਆਲਾ ਖੁਰਦ, ਚੇਅਰਮੈਨ ਜਗਤਾਰ ਸਿੰਘ ਤੇ ਮੈਨੇਜਮੈਂਟ ਕਮੇਟੀ, ਸਮੂਹ ਸਟਾਫ, ਰਾਜਵੰਤ ਸਿੰਘ, ਹਰਪਾਲ
ਕੌਰ, ਅਭਿਤਾ ਭੱਟੀ, ਗੀਤਾ, ਸੁਖਪਾਲ ਕੌਰ, ਸੁਨੈਨਾ ਰਾਣੀ, ਲੈਕਚਰਾਰ ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਅਮਨਦੀਪ
ਸਿੰਘ, ਬੱਚਿਆਂ ਦੇ ਮਾਪੇ, ਪਿੰਡ ਦੇ ਪਤਵੰਤੇ ਅਤੇ ਵਿਦਿਆਰਥੀ ਹਾਜਰ ਸਨ। ਇਸ ਸਮੇਂ ਵਿਧਾਇਕ ਦਿਲਰਾਜ ਸਿੰਘ ਭੂੰਦੜ
ਦਾ ਸਮੁੱਚੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਤੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਫੋਟੋ ਕੈਪਸ਼ਨ : ਸਮਾਰਟ ਬੋਰਡ ਪ੍ਰੋਜੈਕਟਰ ਦਾ ਉਦਘਾਟਨ ਕਰਦੇ ਹੋਏ ਦਿਲਰਾਜ ਸਿੰਘ ਭੂੰਦੜ ਨਾਲ ਖੜੇ ਸਕੂਲ ਮੁਖੀ
ਬਲਜਿੰਦਰ ਸਿੰਘ ਅਤੇ ਸਕੂਲ ਸਟਾਫ ਅਤੇ ਸਰਪੰਚ ਚਰਨਾ ਸਿੰਘ।
ਫੋਟੋ ਕੈਪਸ਼ਨ: ਵਿਧਾਇਕ ਦਿਲਰਾਜ ਸਿੰਘ ਭੂੰਦੜ ਦਾ ਸਨਮਾਨ ਕਰਨ ਸਮੇਂ ਸਕੂਲ ਮੁਖੀ, ਸਟਾਫ ਜਗਮੋਹਨ ਸਿੰਘ ਅਤੇ
ਪਤਵੰਤੇ।























