

ਭੀਖੀ 15 ਜਨਵਰੀ (ਸਾਰਾ ਯਹਾ ) ਮਾਨਵ ਸੇਵਾ ਨੂੰ ਸਮਰਪਿਤ ਬਦਲਾਵ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਭੀਖੀ ਦੇ ਹਨੂਮਾਨ ਮੰਦਿਰ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਵੱਲੋਂ ਕੀਤਾ ਗਿਆ। ਕੈਂਪ ਵਿਚ ਵੱਖ ਵੱਖ ਪਿੰਡਾਂ ਤੋਂ ਪਹੁੰਚੇ 280 ਮਰੀਜ਼ਾਂ ਦਾ ਡਾਕਟਰਾਂ ਵੱਲੋਂ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ।
ਭੀਖੀ ਦੇ ਹਨੂਮਾਨ ਮੰਦਰ ਵਿਖੇ ਬਦਲਾਅ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਅੱਖਾਂ ਦਾ ਵਿਸ਼ਾਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ ਚੈਕਅੱਪ ਕਰਨ ਦੇ ਲਈ ਸੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਪੈਸ਼ਲਿਸਟ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ।ਇਸ ਮੌਕੇ ਕੈਂਪ ਦੌਰਾਨ 280 ਵੱਖ ਵੱਖ ਪਿੰਡਾਂ ਵਿਚੋਂ ਪਹੁੰਚੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ 40 ਮਰੀਜ਼ਾਂ ਨੂੰ ਆਪ੍ਰੇਸ਼ਨ ਦੇ ਲਈ ਸਲੈਕਟ ਕੀਤਾ ਗਿਆ ਜਿਨ੍ਹਾਂ ਦਾ ਲੁਧਿਆਣਾ ਦੇ ਸ਼ੰਕਰਾ ਆਈ ਹਸਪਤਾਲ ਵਿਖੇ ਆਪ੍ਰੇਸ਼ਨ ਕੀਤਾ ਜਾਵੇਗਾ।
ਇਸ ਮੌਕੇ ਸਮਾਜ ਸੇਵੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬਦਲਾਅ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਇਹ ਪਹਿਲਾ ਕਾਰਜ ਹੈ ਜੋ ਕਿ ਜ਼ਰੂਰਤਮੰਦ ਲੋਕਾਂ ਅੱਖਾਂ ਦੀ ਰੌਸ਼ਨੀ ਦੇਣ ਦੇ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਦਲਾਅ ਵੈੱਲਫੇਅਰ ਸੁਸਾਇਟੀ ਵੱਲੋਂ ਖ਼ੂਨਦਾਨ ਕੈਂਪ ਅਤੇ ਸਕੂਲਾਂ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਕੋਟੀਆਂ ਜੁਰਾਬਾਂ ਆਦਿ ਮੁਹੱਈਆ ਕਰਵਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਬਦਲਾਅ ਵੈਲਫੇਅਰ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਸਮਾਜ ਸੇਵਾ ਨੂੰ ਸਮਰਪਿਤ ਕਾਰਜ ਜਾਰੀ ਰਹਿਣਗੇ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਿਖੀ ਵਾਸੀਆਂ ਵੱਲੋਂ ਸਕਿਨ ਦਾ ਕੈਂਪ ਲਗਾਉਣ ਦੇ ਲਈ ਸੁਝਾਅ ਦਿੱਤਾ ਗਿਆ ਹੈ ਜੋ ਕਿ ਉਹ ਆਪਣੀ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਲਦ ਹੀ ਸਕਿਨ ਜਾਂਚ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਮਾਹਿਰ ਡਾਕਟਰਾਂ ਨੂੰ ਬੁਲਾ ਕੇ ਸਕਿੰਨ ਦਾ ਚੈਕਅੱਪ ਕਰਵਾਇਆ ਜਾਵੇਗਾ। ਇਸ ਮੌਕੇ ਵਿਕਾਸ ਕੁਮਾਰ ਵਿੱਕੀ, ਹੈਪੀ ਦਾਨੇਵਾਲਾ, ਸੰਜੀਵ ਕਾਕਾ, ਜੋਨੀ ਜਿੰਦਲ, ਲਖਵਿੰਦਰ ਲੱਕੀ, ਹਰਬੰਸ ਬਾਂਸਲ ਪ੍ਰਧਾਨ, ਰਾਜਿੰਦਰ ਬਾਂਸਲ, ਵਿਸ਼ਾਲ ਕੁਮਾਰ, ਵਿਨੋਦ ਕੁਮਾਰ ਪ੍ਰਧਾਨ ਨਗਰ ਪੰਚਾਇਤ ਭੀਖੀ, ਸੁਖਦੀਪ ਐਮਸੀ, ਬਲਵਿੰਦਰ ਐਮ ਸੀ, ਵਿਜੈ ਕੁਮਾਰ ਸਾਬਕਾ ਐਮ ਸੀ, ਤੇਜਿੰਦਰ ਜਿੰਦਲ, ਪ੍ਰਸ਼ੋਤਮ ਮੱਤੀ, ਸੱਤਪਾਲ ਸੱਤ, ਮਨੋਜ ਕੁਮਾਰ ਐੱਮਸੀ, ਦਰਸ਼ਨ ਐੱਮਸੀ, ਆਦਿ ਤੋਂ ਇਲਾਵਾ ਹਨੂਮਾਨ ਮੰਦਰ ਕਮੇਟੀ ਵੀ ਮੌਜੂਦ ਸੀ।























