ਬਾਲ ਭਲਾਈ ਕਮੇਟੀ ਮਾਨਸਾ ਨੇ ਬੱਚੀ ਵਾਰਸਾ ਦੇ ਹਵਾਲੇ ਕੀਤੀ

0
63

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ)  ,14ਜਨਵਰੀ :   ਪ੍ਰਾਪਤ ਜਾਣਕਾਰੀ ਅਨੁਸਾਰ  ਰੇਲਵੇ ਪੁਲਿਸ ਦੇ ਏ ਐਸ ਆਈ ਜਗਜੀਤ ਸਿੰਘ ਅਤੇ ਰਮਨਦੀਪ ਸਿੰਘ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਉਹਨਾਂ  ਦੱਸਿਆ ਕਿ   ਇਕ ਕੇਸ ਆਇਆ ਜੋ ਕਿ ਰੇਲਵੇ ਸਟੇਸ਼ਨ ਦੇ ਉਪਰ ਕਰੀਬ 8 ਸਾਲ ਦੀ ਉਮਰ ਦੀ ਇਕ ਬੱਚੀ ਲਾ ਵਾਰਸ ਹਾਲਤ ਵਿਚ ਰੋ ਰਹੀ ਹੈ  ਤੇ ਆਪਣੇ ਘਰ ਦਾ ਪਤਾ ਨਹੀਂ ਦੱਸਣ ਤੋਂ ਅਸਮਰੱਥ ਹੈ।। ਮੌਕੇ ਤੇ ਪਹੁੰਚ ਕੇ ਬੱਚੇ ਨੂੰ ਨਾਲ ਲੈ ਕੇ ਰੇਲਵੇ ਪੁਲਿਸ ਥਾਣਾ ਵਿੱਚ ਡੀ ਡੀ ਐਂਟਰੀ ਪਵਾਈ ਤੇ ਬੱਚੇ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਖ਼ਬਰ ਲੱਗਵਾਈ, ਜਿਸ ਤੋਂ ਬਾਅਦ ਪਤਾ ਲੱਗਾ ਕੇ ਬੱਚੀ  ਮਾਨਸਾ ਦੀ ਹੈ।  ਮਿਤੀ 14-01-2020 ਨੂੰ ਬੱਚੇ ਨੂੰ  ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕਰ ਕੇ ਬੱਚਾ ਉਸ ਦੇ ਪਰਿਵਾਰ ਨੂੰ ਸੋਪ ਦਿੱਤਾ, ਇਸ ਮੌਕੇ ਤੇ ਬਾਲ ਭਲਾਈ ਦੇ ਮੈਂਬਰ ਚੇਅਰ ਪਰਸਨ ਸ਼੍ਰੀਮਤੀ ਰੇਖਾ ਸ਼ਰਮਾ,ਸ਼੍ਰੀਮਤੀ ਅੰਜਨਾ ਕੁਮਾਰੀ,ਸ਼੍ਰੀਮਤੀ ਅਨੀਤਾ ਸਿੰਗਲਾ,ਸ਼੍ਰੀ ਬਲਦੇਵ ਰਾਜ ਕੱਕੜ ਚਾਇਲਡ ਲਾਈਨ ਤੋਂ ਸਦੀਪ ਡੀ ਸੀ ਪੀ ਓ ਤੋਂ ਨੀਤੀਸਾ ਅਤਰੀ  ਆਦਿ ਮੌਕੇ ਤੇ ਮਜੂਦ ਸਨ

LEAVE A REPLY

Please enter your comment!
Please enter your name here