ਐੱਚਡੀਐੱਫਸੀ ਬੈਂਕ ਨੇ ਕਿਸਾਨਾਂ ਨੂੰ ਟੋਲ ਫ੍ਰੀ ਨੰਬਰ ਜ਼ਰੀਏ ਵਿੱਤੀ ਸੇਵਾਵਾਂ ਉਪਲਬਧ ਕਰਵਾਈਆਂ

0
20

ਮਾਨਸਾ 8 ਦਸੰਬਰ (ਬਪਸ): ਐੱਚ.ਡੀ.ਐੱਫ.ਸੀ. ਬੈਂਕ ਵੱਲੋਂ ਕਿਸਾਨਾਂ ਲਈ ,’ਹਰ ਗਾਂਵ ਹਮਾਰਾ’ ਟੋਲ ਫ੍ਰੀ ਨੰਬਰ ਲਾਂਚ ਕੀਤਾ ਗਿਆ ਹੈ। ਇਸ ਟੋਲ ਫ੍ਰੀ ਨੰਬਰ ਜ਼ਰੀਏ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।ਐੱਚ.ਡੀ.ਐੱਫ.ਸੀ. ਬੈਂਕ ਲਿਮਟਿਡ ਨੇ ਇੰਟਰੈਕਟਿਵ ਵਾਇਸ ਰਿਸਪਾਂਸ (ਆਈ.ਵੀ.ਆਰ.) ਟੋਲ ਫ੍ਰੀ ਨੰਬਰ 1800-120-9655 ਜਾਰੀ ਕੀਤਾ ਹੈ। ਬੈਕ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਨੰਬਰ ਤੇ ਆਪਣੀਆਂ ਖੇਤੀਬਾੜੀ ਜ਼ਰੂਰਤਾਂ ਲਈ ਹਰ ਤਰ੍ਹਾਂ ਦੀਆਂ ਵਿੱਤੀ ਸਹੂਲਤਾਂ ਮਿਲ ਸਕਣਗੀਆਂ। ਬੈਂਕ ਇਹ ਸਕੀਮ ‘ਹਰ ਗਾਵ ਹਮਾਰਾ’ ਮਹਿੰਮ ਤਹਿਤ ਚਲਾ ਰਿਹਾ ਹੈ। ਇਸ ਮਹਿੰਮ ਤਹਿਤ ਜਿੱਥੇ ਪਿੰਡਾਂ ਅਤੇ ਛੋਟੀਆਂ ਥਾਵਾਂ ਤੇ ਲੋਕਾਂ ਨੂੰ ਬੈਂਕ ਦੇ ਵਿੱਤੀ, ਡਿਜ਼ੀਟਲ ਅਤੇ ਸੋਸ਼ਲ ਸਕਿਉਰਿਟੀ ਸਕੀਮ ਬਾਰੇ ਦੱਸਣਾ ਹੈ ਉੱਥੇ ਹੀ ਕਿਸਾਨਾਂ ਨੂੰ ਉਨ੍ਹਾਂ ਦਾ ਫਾਇਦਾ ਪਹੁੰਚਾਉਣਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ਼ ਦੀ ਦੋ ਤਿਹਾਈ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਹੁਣ ਤੱਕ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬੈਂਕ ਸਹੂਲਤਾਂ ਦਾ ਪੂਰਾ ਲਾਭ ਨਹੀਂ ਮਿਲ ਰਿਹਾ। ਐਚਡੀਐਫਸੀ ਬੈਂਕ ਵੱਲੋਂ ਸ਼ੁਰੂ ਕੀਤੀ ਗਈ ‘ਹਰ ਗਾਂਵ ਹਮਾਰਾ’ ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬੈਂਕ ਸੇਵਾਵਾਂ ਦਾ ਵੱਧ ਤੋ ਵੱਧ ਲਾਭ ਦਵਾਉਣਾ ਹੈ।

LEAVE A REPLY

Please enter your comment!
Please enter your name here