

ਬੁਢਲਾਡਾ 06 ਦਸੰਬਰ ( (ਸਾਰਾ ਯਹਾ ) ਮਾਨਸਾ ਜ਼ਿਲ੍ਹੇ ਨੂੰ ਬਾਲ ਭੀਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਸਾਂਝੀ ਟੀਮ ਜ਼ਿਲ੍ਹਾ ਬਾਲ ਭਲਾਈ
ਕਮੇਟੀ,ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਚਾਈਲਡ ਲਾਈਨ ਮਾਨਸਾ ਵੱਲੋਂ ਬੱਸ ਸਟੈਂਡ ਬੁਢਲਾਡਾ,ਗੈਸ ਏਜੰਸੀ ਵਾਲੀ ਗਲੀ ਵਿੱਚ ਬਾਲ
ਭੀਖਿਆ ਸਬੰਧੀ ਚੈਕਿੰਗ ਕੀਤੀ ਗਈ। ਇਸ ਸਬੰਧੀ ਬਲਦੇਵ ਰਾਜ ਕੱਕੜ ( ਮੈਂਬਰ ਜ਼ਿਲ੍ਹਾ ਬਾਲ ਭਲਾਈ ਕਮੇਟੀ ਮਾਨਸਾ) ਰਾਜਿੰਦਰ ਕੁਮਾਰ
ਕਾਊਂਸਲਰ(ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ) ਨੇ ਦੱਸਿਆ ਕਿ ਚਾਈਲਡ ਕਮਿਸ਼ਨ ਪੰਜਾਬ ਦੇ ਆਦੇਸ਼ ਤੇ ਮਾਨਸਾ ਜ਼ਿਲ੍ਹੇ ਨੂੰ ਬਾਲ ਭੀਖਿਆ ਮੁਕਤ
ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਬੱਚਾ ਭੀਖ ਮੰਗਦਾ ਜਾ ਬਾਲ
ਮਜ਼ਦੂਰੀ ਕਰਦਾ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਚਾਈਲਡ ਹੈਲਪ ਲਾਈਨ 1098, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਜਿਲ੍ਹਾ ਬਾਲ ਭਲਾਈ
ਕਮੇਟੀ ਨੂੰ ਦਿੱਤੀ ਜਾ ਸਕਦੀ ਹੈ। ਇਸ ਮੌਕੇ ਚਾਈਲਡ ਹੈਲਪ ਲਾਈਨ ਮਾਨਸਾ ਦੇ ਜ਼ਿਲ੍ਹਾ ਇੰਚਾਰਜ ਕਮਲਦੀਪ ਸਿੰਘ ਨੇ ਮਾਪਿਆਂ ਨੂੰ ਅਪੀਲ
ਕਰਦਿਆਂ ਕਿਹਾ ਕਿ ਬੱਚੇ ਨੂੰ ਭੀਖ ਮੰਗਵਾਉਣਾ ਕਾਨੂੰਨੀ ਜ਼ੁਰਮ ਹੈ ਉਹਨਾਂ ਬੱਚਿਆਂ ਨੂੰ ਸਕੂਲ ਵਿੱਚ ਭੇਜਣ ਦੀ ਅਪੀਲ ਕੀਤੀ। ਬਾਲ ਭੀਖਿਆ
ਕਰਵਾਉਣ ਵਾਲੇ ਮਾਪਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬੇਅੰਤ ਕੌਰ ਆਊਟਰੀਚ ਵਰਕਰ ਅਤੇ ਟੀਮ ਮੈਂਬਰ ਮੌਜੂਦ ਸਨ।























