ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਡਿਜ਼ੀਟਲ ਅਜਾਇਬ ਘਰ ਵੇਖਣ ਉਮੜੇ ਲੋਕ

0
14

ਮਾਨਸਾ, 24 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਲਗਾਏ ਡਿਜ਼ੀਟਲ ਅਜਾਇਬ ਘਰ ਨੂੰ ਅੱਜ ਦੂਜੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਡਿਜ਼ੀਟਲ ਅਜਾਇਬ ਘਰ ਵੇਖਣ ਲਈ ਸ਼ਿਰਕਤ ਕੀਤੀ ਅਤੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਏ।
    ਰੂਹਾਨੀ  ਰੰਗ ਵਿਚ ਰੰਗੇ ਲੋਕ ਫਰਸ਼ ਤੇ ਬੈਠ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਨਾਲ ਜੁੜੇ ਵੱਖ ਵੱਖ ਰੰਗਾਂ ਦਾ ਆਨੰਦ ਮਾਣਿਆ। ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਡਿਜ਼ੀਟਲ ਅਜਾਇਬ ਘਰ ਵੇਖਿਆ।
    ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਡਿਜ਼ੀਟਲ ਮਿਊਜ਼ੀਅਮ ਵਿਚ ਸੱਤ ਚੈਨਲ ਲਗਾਏ ਗੲੈ ਹਨ। ਵੇਖਣ ਆਉਣ ਵਾਲੇ ਹਰ ਇਕ ਨੂੰ ਹੈੱਡਫੋਨ ਦਿੱਤਾ ਜਾਂਦਾ ਹੈ। ਇਕ ਸਕਰੀਨ ਤੋਂ ਦੂਜੀ ਸਕਰੀਨ ਵੱਲ ਜਾਣ ਵੇਲੇ ਹੈੱਡਫੋਨ ਵਿਚ ਚੈਨਲ ਬਦਲਦਿਆਂ ਅਗਲੀ ਸਕਰੀਨ ਤੇ ਚੱਲ ਰਹੇ ਸ਼ੋਅ ਦੀ ਜਾਣਕਾਰੀ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਆਰ ਨਾਨਕ, ਪਾਰ ਨਾਨਕ ਗੀਤ ਤੇ 5 ਮਿੰਟ ਦਾ ਸ਼ਾਨਦਾਰ ਪ੍ਰਦਰਸ਼ਨ ਵਿਖਇਆ ਜਾਂਦਾ ਹੈ। ਡਿਜ਼ੀਟਲ ਅਜਾਇਬ ਘਰ ਵਿਚ ਸ਼ਾਮਲ ਵਰਚੂਅਲ ਰਿਐਲਿਟੀ ਗੈਜੇਟ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਜਿਸ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਅਸਥਾਨਾਂ ਦੀ ਵਿਆਖਿਆ ਕੀਤੀ ਗਈ ਹੈ।
    ਇਕ ਸਕੂਲ ਅਧਿਆਪਕ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਜਾਣਕਾਰੀ ਰੰਗੀਨ ਪੇਸ਼ਕਾਰੀ ਨਾਲ ਭਰੀ ਹੋਈ ਹੈ। ਪਿੰਡ ਕੋਟੜਾ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸਿੱਖਣ ਦਾ ਇਹ ਇਕ ਸ਼ਾਨਦਾਰ ਤਰੀਕਾ ਹੈ ਅਤੇ ਉਮੀਦ ਹੈ ਕਿ ਜਾਣਕਾਰੀ ਉਨ੍ਹਾਂ ਦੇ ਜ਼ਿਹਨ ਵਿਚ ਲੰਮੇ ਸਮੇਂ ਤੱਕ ਰਹੇਗੀ।

LEAVE A REPLY

Please enter your comment!
Please enter your name here