ਮੁਹਾਲੀ ‘ਚ ਹੋਏ ਅਧਿਆਪਕਾ ਕਲਤ ਮਾਮਲੇ ‘ਚ ਪੁਲਿਸ ਵੱਲੋਂ ਵੱਡਾ ਖੁਲਾਸਾ, ਮੁਲਜ਼ਮ ਗ੍ਰਿਫ਼ਤਾਰ

0
90

ਮੁਹਾਲੀ: ਬੀਤੀ ਪੰਜ ਦਸੰਬਰ ਨੂੰ ਸਵੇਰੇ ਇੱਕ ਨਿਜੀ ਸਕੂਲ ਦੇ ਬਾਹਰ ਹੋਏ ਅਧਿਆਪਕਾ ਸਰਬਜੀਤ ਕੌਰ ਦੇ ਕਲਤ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਸਿਲ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ‘ਚ ਕਾਨਟ੍ਰੈਕਟ ਕਿਲਰ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਮਹਿਲਾ ਅਧਿਆਕਪ ਦਾ ਕਤਲ ਸੁਪਾਰੀ ਦੇ ਕੇ ਉਸ ਦੇ ਪਤੀ ਨੇ ਹੀ ਕਰਵਾਇਆ ਗਿਆ ਸੀ।

ਐਸਐਸ ਮੁਹਾਲੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਬਠਿੰਡਾ ਦਿਆਲਪੂਰਾ ਦਾ ਵਸਨੀਕ ਹੈ ਅਤੇ ਮ੍ਰਿਤਕਾ ਦੇ ਪਤੀ ਨੇ ਜਸਵਿੰਦਰ ਸਿੰਘ ਨੂੰ ਸਰਬਜੀਤ ਕੌਰ ਨੂੰ ਮਾਰਨ ਲਈ 6 ਲੱਖ ਦੀ ਸੁਪਾਰੀ ਦਿੱਤੀ ਗਈ ਸੀ। ਜਸਵਿੰਦਰ ਸਿੰਘ ਨੇ ਪਹਿਲਾਂ ਇੱਕ ਲੱਖ ਰੁਪਏ ਐਡਵਾਂਸ ਲਏ। ਪੁਲਿਸ ਨੇ ਜਸਵਿੰਦਰ ਤੋਂ ਇੱਕ ਕਾਰ ਅਤੇ ਇੱਕ ਲਾਇਸੈਂਸੀ ਹਥਿਆਰ ਬਰਾਮਦ ਕੀਤਾ ਹੈ।

ਪੁਲਿਸ ਨੇ ਜਸਵਿੰਦਰ ਸਿੰਘ ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਹਾਲੇ ਹੋਰ ਖੁਲਾਸੇ ਹੋਣੇ ਬਾਕੀ ਹੈ। ਅਧਿਆਪਕਾ ਪਹਿਲਾਂ ਫਰਾਂਸ ਰਹਿੰਦੀ ਸੀ ਅਤੇ ਉਸਦਾ ਆਪਣੇ ਪਤੀ ਨਾਲ ਵਿਵਾਦ ਵੀ ਚੱਲ ਰਿਹਾ ਸੀ।

LEAVE A REPLY

Please enter your comment!
Please enter your name here