

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) 19 ਦਸੰਬਰ : ਬਾਬਾ ਨਾਨਕ ਸੈਂਟਰਲ ਪਾਰਕ ਮਾਨਸਾ ਵਿਖੇ ਨਵੇਂ ਉਸਾਰੇ ਗਏ ਪ੍ਰੋ ਅਜਮੇਰ ਸਿੰਘ ਔਲਖ ਯਾਦਗਾਰੀ ਓਪਨ ਏਅਰ
ਥੀਏਟਰ ਮਾਨਸਾ ਵਿਖੇ ਨਾਟਕਾਂ ਦੀ ਸ਼ੁਰੂਆਤ ਕਰਦਿਆ ਯਾਦਗਾਰੀ ਕਮੇਟੀ ਨੇ ਐਲਾਨ ਕੀਤਾ ਕਿ ਮਹਾਨ ਨਾਟਕਕਾਰ ਪ੍ਰੋ ਔਲਖ ਵੱਲ੍ਹੋ ਕਿਸਾਨਾਂ,
ਮਜਦੂਰਾਂ, ਕਿਰਤੀਆਂ ਲਈ ਵਿਢੇ ਕਾਰਜਾਂ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੇ ਨਾਟਕਾਂ ਰਾਹੀ ਲੋਕ ਚੇਤਨਾ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ,ਨਾਲ ਹੀ
ਮਾਨਸਾ ਦੇ ਰੰਗਮੰਚ ,ਸਾਹਿਤਕ,ਸਭਿਆਚਾਰਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਪ੍ਰੋ ਔਲਖ ਦੇ ਆਡੀਟੋਰੀਅਮ ਬਣਾਉਣ ਦੇ ਸੁਪਨੇ ਨੂੰ
ਸਕਾਰ ਕਰਨ ਲਈ ਗੰਭੀਰ ਯਤਨ ਕੀਤੇ ਜਾਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ ,ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪ੍ਰੋ ਅਜਮੇਰ ਔਲਖ
ਨੇ ਜਿਸ ਰੂਪ ਚ ਲੋਕ ਚੇਤਨਾ ਲਈ ਆਪਣੀ ਸਾਰੀ ਉਮਰ ਲੋਕਾਂ ਦੇ ਲੇਖੇ ਲਾਈ ,ਉਸ ਨੂੰ ਸਥਾਈ ਰੂਪ ਵਿੱਚ ਚੇਤੇ ਰੱਖਣ ਅਤੇ ਉਨ੍ਹਾਂ ਦੇ ਵਿਢੇ
ਕਾਰਜਾਂ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੀ ਯਾਦ ਚ ਓਪਨ ਏਅਰ ਥੀਏਟਰ ਦੀ ਸਥਾਪਨਾ ਕੀਤੀ ਗਈ ਹੈ,ਉਨ੍ਹਾਂ ਦੀ ਯਾਦ ਵਿੱਚ ਆਡੀਟੋਰੀਅਮ
ਬਣਾਉਣ ਲਈ ਵੀ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਨਗਰ ਕੌਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਪ੍ਰੋ ਔਲਖ ਨੇ ਜਿਸ
ਰੂਪ ਚ ਆਪਣੀ ਨਾਟਕ ਕਲਾਂ ਰਾਹੀ ਦੁਨੀਆਂ ਭਰ ਚ ਮਾਨਸਾ ਦਾ ਨਾਮ ਚਮਕਾਇਆ ਹੈ,ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਰੰਗਮੰਚ ਦੀ

ਪ੍ਰਫੁੱਲਤਾ ਲਈ ਮਾਨਸਾ ਚ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ।
ਲੋਕ ਕਲਾ ਮੰਚ ਮੁੱਲਾਂਪੁਰ ਵੱਲ੍ਹੋਂ ਸੁਰਿੰਦਰ ਸ਼ਰਮਾ ਦੀ ਲਿਖਤ ਅਤੇ ਹਰਕੇਸ਼ ਚੋਧਰੀ ਦੀ ਨਿਰਦੇਸ਼ਣਾ ਹੇਠ ਖੇਡਿਆ ਗਿਆ ਨਾਟਕ ,” ਸਿਰ ਜੋ ਝੁਕੇ
ਨਹੀਂ ” ਦਰਸ਼ਕਾਂ ਤੇ ਗਹਿਰਾ ਪ੍ਰਭਾਵ ਛੱਡਦਾ ਹੋਇਆ ਭਾਵਪੂਰਤ ਸਨੇਹਾ ਦੇ ਗਿਆ,ਹਰ ਪਾਤਰ ਨੇ ਆਪਣੀ ਕਮਾਲ ਦੀ ਭੂਮਿਕਾ ਨਿਭਾਉਦਿਆ
ਦਰਸ਼ਕਾਂ ਨੂੰ ਬੰਨੀ ਰੱਖਿਆ। ਇਸ ਮੌਕੇ ਬਲਜਿੰਦਰ ਸੰਗੀਲਾ ਨੇ ਵੀ ਆਪਣੇ ਗੀਤ “ਰੱਬ ਆਪੇ ਰਾਜ਼ੀ ਹੋਜੁਗਾ” ਰਾਹੀ ਭਾਵਪੂਰਤ ਸਨੇਹਾ ਦਿੱਤਾ।
ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰੋ ਸੁਖਦੇਵ ਸਿੰਘ,ਸੀਨੀਅਰ ਮੀਤ ਪ੍ਰਧਾਨ ਹਰਿੰਦਰ ਮਾਨਸਾਹੀਆ,ਮੀਤ ਪ੍ਰਧਾਨ ਦਰਸ਼ਨ ਜੋਗਾ, ਸੁਭਾਸ਼ ਗਰਗ ਨੇ
ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਜੋ ਪਿਛਲੇ ਸਮੇਂ ਦੌਰਾਨ ਸਾਹਿਤਕ,ਸਭਿਆਚਾਰ ਸਰਗਰਮੀਆਂ ਚ ਥੋੜੀ ਖੜੋਤ ਆਈ ਸੀ,ਹੁਣ ਓਪਨ ਏਅਰ
ਥੀਏਟਰ ਦੀ ਸਾਹੂਲਤ ਨਾਲ ਇਹ ਸਰਗਰਮੀਆਂ ਹੋਰ ਪ੍ਰਫੁੱਲਤ ਹੋਣਗੀਆਂ,ਉਨ੍ਹਾਂ ਕਿਹਾ ਪ੍ਰੋ ਔਲਖ ਯਾਦਗਾਰੀ ਕਮੇਟੀ ਵੱਲ੍ਹੋ ਵੀ ਇਥੇਂ ਸਮੇਂ ਸਮੇਂ
ਸਮਾਗਮ ਕਰਵਾਏ ਜਾਣਗੇ ਅਤੇ ਪ੍ਰੋ ਔਲਖ ਦੇ ਵਿਢੇ ਕਾਰਜਾਂ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿ ਵਿਦਿਆਰਥੀ
ਵਰਗ ਨੂੰ ਚੇਤੰਨ ਕਰਨ ਲਈ ਲੜੀਵਾਰ ਸਮਾਗਮਾਂ ਕੀਤੇ ਜਾਣਗੇ।
ਨਾਟਕ ਸਮਾਗਮ ਦੌਰਾਨ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ,ਡਿਪਟੀ
ਡੀ ਈ ਓ ਗੁਰਲਾਭ ਸਿੰਘ, ਪ੍ਰੋ ਦਰਸ਼ਨ ਸਿੰਘ, ਪ੍ਰੋ ਕੁਲਦੀਪ ਚੌਹਾਨ,ਸਰਬਜੀਤ ਕੌਸ਼ਲ, ਬਲਰਾਜ ਨੰਗਲ ,ਡਾ ਕੇਵਲ ਸਿੰਘ,ਕਾ ਰਾਜਵਿੰਦਰ
ਰਾਣਾ,ਸੁਖਦਰਸ਼ਨ ਨੱਤ,ਮੇਘ ਰਾਜ ਰੱਲਾ, ਪ੍ਰਿਤਪਾਲ ਸਿੰਘ,ਜਗਜੀਵਨ ਆਲੀਕੇ ,ਡਾ ਗੁਰਮੇਲ ਕੌਰ ਜੋਸ਼ੀ,ਵਿਸ਼ਵਦੀਪ ਬਰਾੜ, ਹਰਪ੍ਰੀਤ
ਪੁਰਬਾ,ਕਹਾਣੀਕਾਰ ਜਸਬੀਰ ਢੰਡ, ਸ਼ਾਇਰ ਗੁਰਪ੍ਰੀਤ, ਰੰਗਕਰਮੀ ਰਾਜ ਜੋਸ਼ੀ, ਗੁਰਨੈਬ ਮੰਘਾਣੀਆ,ਸੁਰਿੰਦਰ ਸਾਗਰ,ਅੰਮ੍ਰਿਤ ਸਮਤੋਜ਼ ਹਾਜ਼ਰ
ਸਨ।
ਸਮਾਗਮ ਦੌਰਾਨ ਯਾਦਗਾਰੀ ਕਮੇਟੀ ਵੱਲ੍ਹੋ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ,ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਨਗਰ ਕੌਸਲ ਮਾਨਸਾ
ਦੇ ਪ੍ਰਧਾਨ ਮਨਦੀਪ ਸਿੰਘ ਗੋਰਾ,ਇੰਜੀ ਅਵਤਾਰ ਸਿੰਘ ਨੱਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।























