ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਵੰਡਿਆ

0
41

ਸਮਾਜ ਸੇਵਾ ਨੂੰ ਸਮਰਪਿਤ ਬਦਲਾਵ ਵੈੱਲਫੇਅਰ ਸੁਸਾਇਟੀ ਨੇ  ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਵੰਡਣ ਲਈ ਸਕੂਲ ਸਟਾਫ਼ ਨੂੰ ਸੌਂਪੀਆਂ ਇਸ ਮੌਕੇ ਉਘੇ ਸਮਾਜ ਸੇਵੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਪ੍ਰਧਾਨ ਬਣਨ ਤੇ ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਕੋਟੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਨਰਸਰੀ ਦੇ ਬੱਚਿਆਂ ਕੋਲ ਕੋਡੀਆਂ ਨਹੀਂ ਹਨ ਜਿਸ ਲਈ ਇਸ ਸਰਦੀ ਦੇ ਮੌਸਮ ਵਿੱਚ ਸਾਰੇ ਬੱਚਿਆਂ ਨੂੰ ਕੋਟੀਆਂ ਉਪਲੱਬਧ ਕਰਾਉਣ ਲਈ ਇਹ ਮੁਹਿੰਮ ਅਗਲੇ ਦਿਨਾਂ ਵਿੱਚ ਸਕੂਲੀ ਬੱਚਿਆਂ ਤੱਕ ਕੋਠੀਆਂ ਪਹੁੰਚਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਵਿਕਾਸ ਕੁਮਾਰ ਵਿੱਕੀ ,ਸੰਜੀਵ ਕੁਮਾਰ, ਸਕੂਲ ਮੁਖੀ ਬਲਜਿੰਦਰ ਸਿੰਘ ,ਅਮਰਪਾਲ ਕੌਰ ,ਅਮਿਤਾ ਭੱਟੀ, ਹਰਪਾਲ ਕੌਰ ਗੀਤਾ ,ਚੇਅਰਮੈਨ ਜਗਤਾਰ ਸਿੰਘ ,ਡਾਕਟਰ ਅਜਮੇਰ ਸਿੰਘ, ਗ੍ਰਾਮ ਪੰਚਾਇਤ ਵੱਲੋਂ ਪੰਚ ਭੋਲਾ ਸਿੰਘ ,ਸੁਖਵਿੰਦਰ ਸਿੰਘ, ਸੁਖਮੰਦਰ ਸਿੰਘ ,ਮਹਾਂਰਿਸ਼ੀ ਵਾਲਮੀਕ ਕਮੇਟੀ ਵੱਲੋਂ  ,ਨਿਰਮਲ ਸਿੰਘ, ਧੰਨਦੇਵ ਸਿੰਘ ,ਨਿਰਮਲ ਸਿੰਘ ,ਆਦਿ ਹਾਜ਼ਰ ਸਨ ।ਸਕੂਲ ਮੁਖੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਪ੍ਰੀ ਨਰਸਰੀ ਦੇ ਛੋਟੇ ਬੱਚਿਆਂ ਨੂੰ ਕੋਟੀਆਂ ਉਪਲੱਬਧ ਕਰਵਾਈਆਂ ਹਨ 

LEAVE A REPLY

Please enter your comment!
Please enter your name here