

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ): ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਧੁੰਦ ਦੇ ਮੌਸਮ ਨੂੰ ਮੱਦੇ^ਨਜ.ਰ ਰੱਖਦੇ ਹੋਏ ਸੜਕੀ ਦੁਰ^ਘਟਨਾਵਾਂ ਨੂੰ ਰੋਕਣ ਲਈ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਵਹੀਕਲ ਮਾਲਕਾਂ ਵੱਲੋਂ ਆਪਣੇ ਵਹੀਕਲਾਂ ਦੇ ਅੱਗੇ^ਪਿੱਛੇ ਲਾਈਟਾਂ ਲਗਵਾਈਆ ਜਾਣ ਜੋ ਸੜਕ ਪਰ ਚੱਲਦੇ ਸਮੇਂ ਧੁੰਦ ਦੌਰਾਨ ਚਾਲੂ ਰੱਖੀਆ ਜਾਣ| ਖਾਸ ਕਰਕੇ ਚਾਰ ਪਹੀਆ ਵਾਹਨਾਂ ਪਰ ਫੌਗ ਲਾਈਟਾਂ ਲੱਗੀਆ ਹੋਣੀਆ ਚਾਹੀਦੀਆ ਹਨ| ਵਹੀਕਲਾਂ ਨੂੰ ਘੱਟ ਸਪੀਡ ਵਿੱਚ ਆਪਣੀ ਸਾਈਡ ਤੇ ਹੀ ਚਲਾਇਆ ਜਾਵੇ| ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ| ਵਹੀਕਲਜ ਨੂੰ ਸੜਕ ਪਰ ਖੜਾ ਕਰਨ ਦੀ ਬਜਾਏ ਪਾਰਕਿੰਗ ਵਾਲੀ ਜਗ੍ਹਾਂ ਖੜਾ ਕੀਤਾ ਜਾਵੇ| ਜੇਕਰ ਕੋਈ ਵਹੀਕਲ ਅਚਾਨਕ ਖਰਾਬ ਜਾਂ ਪੈਚਰ ਹੋ ਗਿਆ ਹੈ ਤਾਂ ਉਸਨੂੰ ਤੁਰੰਤ ਸੜਕ ਤੋਂ ਹਟਾਇਆ ਜਾਵੇ ਅਤੇ ਖਾਲੀ ਜਗ੍ਹਾਂ ਵਿੱਚ ਲਿਜਾ ਕੇ ਰਿਪੇਅਰ ਆਦਿ ਕੀਤਾ ਜਾਵੇ| ਰਿਕਸ.ਾ, ਰੇਹੜੀਆ, ਟਰੈਕਟਰ^ਟਰਾਲੀਆ ਆਦਿ ਵਹੀਕਲਜ ਪਰ ਰਿਫਲੈਕਰ ਲਗਵਾਏ ਜਾਣ| ਵਹੀਕਲਾਂ ਨੂੰ ਤੇਜ. ਰਫਤਾਰ ਵਿੱਚ ਨਾ ਚਲਾਇਆ ਜਾਵੇ| ਸਕੂਟਰ/ਮੋਟਰਸਾਈਕਲ ਦੇ ਕਲੀਨਸੇਵ ਚਾਲਕਾ ਦੇ ਹੈਲਮਟ ਲਿਆ ਹੋਣਾ ਚਾਹੀਦਾ ਹੈ|
ਇਸਤੋਂ ਇਲਾਵਾ ਵਹੀਕਲ ਚਾਲਕ ਪਾਸ ਡਰਾਇਵਿੰਗ ਲਾਇਸੰਸ ਹੋਣਾ ਜਰੂਰੀ ਹੈ| ਵਹੀਕਲ ਦੀ ਆਰ.ਸੀ., ਬੀਮਾ ਅਤੇ ਪ੍ਰਦੂਸ.ਣ ਸਰਟੀਫਿਕੇਟ ਆਦਿ ਬਣਿਆ ਹੋਣਾ ਚਾਹੀਦਾ ਹੈ ਜੋ ਚੈਕਿੰਗ ਪਾਰਟੀ ਵੱਲੋਂ ਮੰਗਣ ਤੇ ਬੜੀ ਹਲੀਮੀ ਨਾਲ ਵਹੀਕਲ ਚਾਲਕ ਵੱਲੋਂ ਸਬੰਧਤ ਡਾਕੂਮੈਂਟਸ ਮੌਕਾ ਤੇ ਪੇਸ. ਕੀਤੇ ਜਾਣ| ਸ.ਰਾਬ ਜਾਂ ਹੋਰ ਕਿਸੇ ਪ੍ਰਕਾਰ ਦਾ ਨਸ.ਾ ਆਦਿ ਕਰਕੇ ਵਹੀਕਲ ਨੂੰ ਨਾ ਚਲਾਇਆ ਜਾਵੇ| ਵਹੀਕਲ ਚਾਲਕਾਂ ਅਤੇ ਆਮ ਪਬਲਿਕ ਵੱਲੋਂ ਉਕਤ ਸੇਧਾਂ/ਸੁਝਾਵਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ|























