

ਮਾਨਸਾ 17 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ)ਸਮਾਜ ਸੇਵਾ ਨੂੰ ਸਮਰਪਿਤ ਵੈਲਫੇਅਰ ਬਦਲਾਵ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਵੰਡਣ ਦੀ ਸ਼ੁਰੂਆਤ ਮਾਨਸਾ ਖੁਰਦ ਦੇ ਪ੍ਰਾਇਮਰੀ ਸਕੂਲ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਵੰਡਣ ਲਈ ਕੋਟੀਆਂ ਸਕੂਲ ਸਟਾਫ਼ ਨੂੰ ਸੌਂਪੀਆਂ ਗਈਆਂ ਇਸ ਮੌਕੇ ਸੰਬੋਧਨ ਕਰਦਿਆਂ ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ ਸੀਨੀਅਰ ਅਕਾਲੀ ਆਗੂ ਅਕਾਲੀ ਦਲ ਬਾਦਲ ਨੇ ਕਿਹਾ ਕਿ ਉਹ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਪ੍ਰੀ ਨਰਸਰੀ ਦੇ ਛੋਟੇ ਬੱਚਿਆਂ ਨੂੰ ਜਿੰਨਾ ਪਾਸ ਕੋਟੀਆਂ ਨਹੀਂ ਹਨ ਉਨ੍ਹਾਂ ਨੂੰ ਕੋਟੀਆਂ ਵੰਡਣ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਪ੍ਰਾਇਮਰੀ ਸਕੂਲਾਂ ਦੇ ਬੱਚੇ ਇਸ ਸਰਦੀ ਦੇ ਮੌਸਮ ਵਿੱਚ ਕੋਠੀਆਂ ਤੋਂ ਬਗੈਰ ਠੰਡ ਵਿੱਚ ਨਾ ਕਰਨ ਇਸ ਲਈ ਹਰ ਬੱਚੇ ਤੱਕ ਸੰਸਥਾ ਵੱਲੋਂ ਕੋਟੀਆਂ ਪਹੁੰਚਦੀਆਂ ਕੀਤੀਆਂ ਜਾਣਗੀਆਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਅਗਲੇ ਦਿਨਾਂ ਵਿੱਚ ਜਾਰੀ ਰਹੇਗੀ ਇਸ ਮੌਕੇ ਵਿਕਾਸ ਕੁਮਾਰ ਵਿੱਕੀ ਸੰਜੀਵ ਕੁਮਾਰ ਹਰਦੀਪ ਸਿੰਘ ਸਿੱਧੂ ਸਕੂਲ ਦੇ ਹੈੱਡ ਟੀਚਰ ਕਮਲਪ੍ਰੀਤ ਕੌਰ ਹਾਜ਼ਰ ਸਨ























