ਆਮ ਆਦਮੀ ਪਾਰਟੀ ਵੱਲੋ ਭਰੋਸਾ ਦਿਵਾਉਣ ਤੋਂ ਬਾਅਦ ਧਰਨਾ ਮਲਤਵੀ

0
51

ਮਾਨਸਾ 12 ਦਸੰਬਰ (ਬਪਸ):  ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤੇ ਜਾਣ ਤੇ ਆਮ ਆਦਮੀ ਪਾਰਟੀ ਤੇ ਪੀੜਤ ਕਿਸਾਨਾਂ ਵੱਲੋਂ ਘੱਗਰ ਦੇ ਪੁਲ ਤੇ ਧਰਨਾ ਦੇਣ ਤਿਆਰੀ ਸਮੇਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀ ਨਾਲ ਗੱਲਬਾਤ ਕਰਕੇ ਇੱਕ ਵਾਰੀ ਧਰਨਾ ਮੁਲਤਵੀ ਕਰਵਾ ਦਿੱਤਾ। ਜਾਣਕਾਰੀ ਅਨੁਸਾਰ  ਡੀ.ਅੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਤੇ ਤਹਿਸੀਲਦਾਰ ਸਰਦੂਲਗੜ੍ਹ ਸੁਰਿੰਦਰ ਕੁਮਾਰ ਨੇ ਆਪ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਕੇ ਭਰੋਸਾ ਦਵਾਇਆ ਕਿ ਇਸ ਸਬੰਧੀ ਪੂਰੀ ਪੜਤਾਲ ਕਰਵਾ ਕੇ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ । ਇਸ ਮੌਕੇ ਤਹਿਸੀਲਦਾਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਪਹਿਲਾਂ ਕੋਈ ਵੀ ਗਿਰਦਾਵਰੀ ਆਦਿ ਨਹੀਂ ਹੋਈ ਜਿਸ ਦੇ ਆਧਾਰ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਦਾ। ਉਨ੍ਹਾਂ ਕਿਹਾ ਕਿ ਜਦੋਂ ਗੜੇਮਾਰੀ ਹੋਈ ਸੀ ਤਾਂ ਉਦੋਂ ਨਰਮੇ ਦੀ ਫਸਲ ਬਹੁਤ ਛੋਟੀ ਸੀ ਇੰਨੀ ਛੋਟੀ ਫ਼ਸਲ ਤੇ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਮੌਕੇ ਤੇ ਸੁਖਵਿੰਦਰ ਸਿੰਘ ਭੋਲਾ ਮਾਨ ਤੇ ਪੀੜਤ ਕਿਸਾਨਾਂ ਨੇ ਅਧਿਕਾਰੀਆਂ ਨੂੰ ਪੁੱਖਤਾ ਸਬੂਤ ਦਿੰਦੇ ਹੋਏ ਦੱਸਿਆ ਕਿ ਉਸ ਸਮੇਂ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੇ ਨੁਕਸਾਨ ਦਾ ਮੌਕੇ ਦੇ ਤਹਿਸੀਲਦਾਰ ਅਤੇ ਐਸਡੀਐਮ ਵੱਲੋਂ ਕਾਂਗਰਸੀ ਆਗੂ ਬਿਕਰਮ ਮੋਫਰ ਨੂੰ ਨਾਲ ਲੈ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ।ਜ਼ਿਲਾ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਵੱਲੋ ਗਿਰਦਾਵਰੀ ਵੀ ਕੀਤੀ ਗਈ ਸੀ।  ਉਨ੍ਹਾਂ ਕਿਹਾ ਕਿ ਇਸ ਗੜੇਮਾਰੀ ਨਾਲ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਮਿਲ ਚੁੱਕਿਆ ਹੈ ਜਦਕਿ ਮਾਨਸਾ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਉੱਲਟਾ ਅਧਿਕਾਰੀ ਸਾਹਿਬਾਨ ਇਸ ਗੱਲੋਂ ਤੋਂ ਵੀ ਮੁੱਕਰ ਰਹੇ ਹਨ ਕਿ ਹੋਏ ਨੁਕਸਾਨ ਦੀ ਗਿਰਦਾਵਰੀ ਹੀ ਨਹੀਂ ਹੋਈ ਜੋ ਪੀੜਤ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਕੀਤਾ ਵੱਡਾ ਧੋਖਾ ਹੈ। ਇਸ ਮੌਕੇ ਆਪ ਆਗੂ, ਵਰਕਰਾਂ ਅਤੇ ਪੀੜਤ ਕਿਸਾਨਾਂ ਵੱਲੋਂ ਡੀਐਸਪੀ ਸਰਦੂਲਗੜ੍ਹ ਅਤੇ ਤਹਿਸੀਲਦਾਰ ਸਰਦੂਲਗੜ੍ਹ ਵੱਲੋਂ  ਭਰੋਸਾ ਦਿਵਾਏ ਜਾਣ ਤੇ ਉਨ੍ਹਾਂ ਆਪਣਾ ਧਰਨਾ ਮੁਲਤਵੀ ਕਰਦਿਆਂ ਪ੍ਰਸ਼ਾਸ਼ਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤ ਜਾਵੇ। ਜੇਕਰ ਮੁਆਵਜ਼ਾ ਨਹੀਂ ਮਿਲਦਾ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਇਸ ਮੌਕੇਕੁਲਵੀਰ ਉੱਲਕ, ਗੁਰਪ੍ਰੀਤ ਕੋਟੜਾ, ਸੁਖਵਿੰਦਰ ਖੋਖਰ, ਨਾਜਰ ਘੁੱਦੂਵਾਲਾ, ਰਕੇਸ ਕੁਮਾਰ, ਚਰਨਦਾਸ ਸਰਦੂਲਗੜ,ਬਲਵਿੰਦਰ ਸੰਧੂ,  ਰਮਨ ਜਵਾਹਰਕੇ, ਗੱਗੀ ਸਰਦੂਲੇਵਾਲਾ, ਹਰਮੀਤ ਬਾਜੇਵਾਲਾ, ਹਰਦੇਵ, ਬਲਵੀਰ, ਭੋਲਾ, ਹਰਬੰਸ, ਮੇਜਰ ਸਿੰਘ ਨੰਬਰਦਾਰ, ਡਕਟਰ ਗੁਰਬਚਨ, ਲੀਲੂ ਸਿੰਘ, ਜਗਜੀਤ ਸਿੰਘ ਵੀਰੇਵਾਲਾ, ਬੱਗਾ ਸਿੰਘ

LEAVE A REPLY

Please enter your comment!
Please enter your name here