ਸ਼ਾਨਦਾਰ ਰਿਹਾ ਡੀ.ਏ.ਵੀ. ਮਾਡਲ ਸਕੂਲ ਦਾ ਸਾਲਾਨਾ ਪ੍ਰੋਗਰਾਮ ‘GLIMPSE 2019’

0
12

ਬੁਢਲਾਡਾ 5, ਦਸੰਬਰ(ਅਮਨ ਮਹਿਤਾ): ਸਥਾਨਕ ਡੀ.ਏ.ਵੀ. ਮਾਡਲ ਸਕੂਲ ਦਾ ਸਾਲਾਨਾ ਸਮਾਰੋਹ ‘GLIMPSE 2019’ ਯਾਦਗਾਰੀ ਹੋ ਨਿਬੜਿਆ. ਇਸ ਸਮਾਰੋਹ ਦਾ ਉਦਘਾਟਨ ਸ. ਗੋਬਿੰਦ ਪ੍ਰਕਾਸ਼ ਗੋਇਲ ਸਕੂਲ ਚੇਅਰਮੈਨ, ਰਣਜੀਤ ਸਿੰਘ ਦੋਦੜਾ ਸਕੱਤਰ ਪੰਜਾਬ ਕਾਂਗਰ) ਨੇ ਕੀਤਾ. ਸਕੂਲ ਦੀ ਪ੍ਰਿੰਸੀਪਲ ਪ੍ਰੋ: ਬੀਰਦਵਿੰਦਰ ਕੌਰ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿੱਚ ਸਕੂਲ ਦੇ 200 ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ. ਇਹਨ੍ਹਾਂ ਵਿਦਿਆਰਥੀਆਂ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਹਾਸਿਲ ਕੀਤੀਆ ਹਨ. ਇਸ ਸਮਾਰੋਹ ਵਿੱਚ ਬੱਚਿਆਂ ਵਲੋਂ ਸ਼ਬਦ, ਕਵਾਲੀ, ਲੋਕ ਗੀਤ, ਭੰਗੜਾ, ਗਿੱਧਾ, ਮਾਇਮ, ਨਾਟਕ ਅਤੇ ਡਾਂਸ ਪੇਸ਼ ਕੀਤਾ ਗਿਆ. ਇਸ ਸਾਲਾਨਾ ਸਮਾਰੋਹ ਵਿੱਚ ਇਲਾਕੇ ਦੀਆਂ ਪ੍ਰਸਿੱਧ ਹਸਤੀਆਂ, ਪ੍ਰੀਤ ਸੰਘਰੇੜੀ, ਸਾਗਰ ਸੁਰਿੰਦਰ ਸਿੰਘ, ਪਰਵਿੰਦਰ ਸਿੰਘ, ਉੱਧਮ ਆਲਮ, ਪ੍ਰੋ: ਰਮਨਦੀਪ ਸਿੰਘ ਨੂੰ ਉਹਨਾਂ ਦੇ ਵਿੱਦਿਅਕ ਅਤੇ ਸੰਗੀਤਕ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਦਿੱਤਾ ਗਿਆ. ਇਸ ਸਮਾਰੋਹ ਦੇ ਮੱਖ ਮਹਿਮਾਨ ਦਰਸ਼ਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਕੂਲ ਨੂੰ ਸ਼ਾਨਦਾਰ ਸਮਾਰੋਹ ਲਈ ਵਧਾਈ ਦਿੱਤੀ. ਇਸ ਮੌਕੇ ਨਰਿੰਦਰ ਗੋਇਲ,  ਗੁਰਚਰਨ ਸਿੰਘ ਅਨੇਜਾ, ਸਤੀਸ਼ ਗੁਪਤਾ, ਕੇ.ਡੀ. ਜੈਨ, ਰਾਮ ਗੋਇਲ, ਡਾ. ਬਲਦੇਵ ਸਿੰਘ ਦੋਦੜਾ, ਜਸਕੀਰਤ ਸਿੰਘ ਗਿੱਲ, ਸੁਖਵੀਰ ਮਹਿਤਾ, ਗੁਰਸੇਵਕ ਸਿੰਘ ਦੋਦੜਾ, ਗਮਦੂਰ ਸਿੰਘ ਦੋਦੜਾ, ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਿਰ ਸਨ.

LEAVE A REPLY

Please enter your comment!
Please enter your name here