ਭਾਜਪਾ ਦੀ ਮੀਟਿੰਗ ਦੌਰਾਨ ਕੀਤੀ ਮੰਡਲ ਪ੍ਰਧਾਨਾਂ ਦੀ ਚੋਣ

0
48

ਮਾਨਸਾ 4 ਦਸੰਬਰ (ਬਪਸ):ਭਾਰਤੀਆ ਜਨਤਾ ਪਾਰਟੀ ਸਰਦੂਲਗੜ੍ਹ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਅਗਵਾਈ ਹੇਠ ਸਰਦੂਲਗੜ੍ਹ ਵਿਖੇ ਹੋਈ। ਮੀਟਿੰਗ ਦੌਰਾਨ  ਜਿਲਾ ਚੋਣ ਇੰਚਾਰਜ ਧੰਨਪੱਤ ਸਿਹਾਗ ਸਟੇਟ ਵਾਈਸ ਪ੍ਰਧਾਨ,  ਜਿਲ੍ਹਾ ਪ੍ਰਧਾਨ ਸ਼ਤੀਸ ਗੋਇਲ, ਭਰਤੀ ਇੰਚਾਰਜ ਸੁਨੀਲ ਕੁਮਾਰ ਸ਼ਰਮਾ,  ਮੰਡਲ ਚੋਣ ਇੰਚਾਰਜ ਅਮਰਜੀਤ ਕਟੋਦੀਆ, ਜਿਲ੍ਹਾ ਜਰਨਲ ਸਕੱਤਰ ਮੱਖਣ ਲਾਲ, ਜਿਲ੍ਹਾ ਸੈਕਟਰੀ ਸੰਜੀਵ ਗਰਗ ਵਿਸ਼ੇਸ਼ ਤੌਰ ਤੇ ਪਹੁੰਚੇ।  ਮੀਟਿੰਗ ਦੌਰਾਨ ਝੁਨੀਰ ਅਤੇ ਸਰਦੂਲਗੜ੍ਹ ਮੰਡਲ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਪਵਨ ਕੁਮਾਰ ਜੈਨ ਨੂੰ ਸਰਦੂਲਗੜ੍ਹ ਮੰਡਲ ਅਤੇ ਝੂਨੀਰ ਮੰਡਲ ਲਈ ਅਮਨ ਸ਼ਰਮਾ ਨੂੰ ਮੰਡਲ ਪ੍ਰਧਾਨ  ਲਾਇਆ ਗਿਆ।ਇਸ ਮੌਕੇ ਪਵਨ ਜੈਨ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ   ਵਿਸਵਾਸ਼ ਦਿਵਾਇਆ ਕਿ ਪਾਰਟੀ ਦੀਆਂ ਨੀਤੀਆਂ ਲੋਕਾਂ  ਤੱਕ ਪਹੁੰਚਾਈਆ ਜਾਣਗੀਆ। ਇਸ ਮੌਕੇ ਜਸਵੰਤ ਸਿੰਘ ਰਾਜਰਾਣਾ, ਗੋਮਾ ਰਾਮ ਕਰੰਡੀ, ਵਿਜੇ ਸ਼ਰਮਾ, ਪੱਪੂ ਖਾਨ, ਹਰਬੰਸ ਅਰੋੜਾ, ਓਮ ਪ੍ਰਕਾਸ਼ ਸਰਮਾ, ਓਮ ਪ੍ਰਕਾਸ਼ ਕਰੰਡੀ, ਸੁੱਖਾ ਬਾਜੇਵਾਲਾ, ਰਾਜੂ ਫੱਤਾ, ਜਗਦੀਸ਼ ਟੈਣੀ ਝੁਨੀਰ, ਜਸਵਿੰਦਰ ਸਿੰਘ ਸੰਘਾ, ਪ੍ਰਤਾਪ ਗੋਰਾਇਆ, ਗੁਰਦਿਆਲ ਗੋਦਾਰਾ,ਰਵੀ ਖੈਰਾ, ਸਤਪਾਲ ਰੋੜੀ ਵਾਲਾ, ਪਰਮਜੀਤ ਕੌਰ ਲੋਹਗੜ੍ਹ, ਮੰਗਲ ਸਿੰਘ ਝੰਡਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here