ਫੀਸ ਨਾ ਭਰੇ ਜਾਣ ਤੇ ਗ਼ਰੀਬ ਵਿਦਿਆਰਥੀ ਦਾ ਸਕੂਲ ਚੋਂ ਨਾਂ ਕੱਟਣਾ ਗਰੀਬਾਂ ਤੋਂ ਵਿੱਦਿਆ ਦਾ ਹੱਕ ਖੋਹਣਾ

0
44

ਮਾਨਸਾ 2 ਦਸੰਬਰ (ਬਪਸ):ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੇ ਇੱਕ ਗਰੀਬ  ਅਤੇ ਅਪਹਾਜ਼ ਵਿਦਿਆਰਥੀ ਦੀ  ਫੀਸ ਨਾ ਭਰੇ ਜਾਣ ਕਾਰਨ ਉਸ ਦਾ ਸਕੂਲ ਵਿੱਚ ਨਾਂ ਕੱਟਿਆ ਗਿਆ ।ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਗੋਪਾਲ ਸਿੰਘ ਦੀ ਮਾਤਾ ਵਿਧਵਾ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਮੇਰੇ ਛੇ ਬੇਟੀਆਂ ਹਨ ਇੱਕ ਅਪਹਾਜ ਬੇਟਾ ਜੋ ਕਿ ਸਕੂਲ ਦੇ ਨੌਵੀਂ ਕਲਾਸ ਦਾ ਵਿਦਿਆਰਥੀ ਹੈ ।ਮੈਂ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੀ ਹਾਂ ਅਤੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ ।ਮੇਰਾ ਬੇਟਾ ਹਰ ਰੋਜ਼ ਸਕੂਲ ਵਿੱਚ ਜਾਂਦਾ ਸੀ ਤੇ ਮੈਨੂੰ ਜਾਂ ਮੇਰੇ ਬੇਟੇ ਨੂੰ ਕੋਈ ਸੂਚਨਾਂ ਨਹੀਂ ਦਿੱਤੀ ਗਈ  ਕਿ ਮੇਰੇ ਬੇਟੇ ਦਾ ਨਾਮ ਸਕੂਲ ਵਿੱਚੋਂ ਕੱਟਿਆ ਗਿਆ ਹੈ ।ਸਕੂਲ ਦੇ ਪ੍ਰਿੰਸੀਪਲ ਵੱਲੋਂ 80 ਰੁਪਏ ਫ਼ੀਸ ਨਾ ਭਰਨ ਤੇ ਸਕੂਲ ਵਿੱਚੋਂ ਨਾਂ ਕੱਟ ਦਿੱਤਾ ਅਤੇ ਮੈਨੂੰ ਇੱਕ ਮਹੀਨਾ ਖੱਜਲ ਖੁਆਰ ਹੋਣਾ ਪਿਆ ।ਮੇਰੇ ਬੇਟੇ ਦਾ ਨਾਮ ਦਾਖਲ ਨਹੀਂ ਕੀਤਾ ਗਿਆ ਸਗੋਂ ਮੈਨੂੰ ਲਿਖ ਕੇ ਦੇ ਦਿੱਤਾ ਕਿ ਤੁਸੀਂ ਚੰਡੀਗੜ੍ਹ ਵਿਖੇ ਆਪ ਜਾ ਕੇ ਇਸ ਦੀ ਫ਼ੀਸ ਭਰ ਕੇ ਆਓ ।ਬਿਨਾਂ ਕਿਸੇ ਕਾਰਨ ਤੋਂ ਸਕੂਲ ਦੇ ਸਟਾਫ਼ ਵੱਲੋਂ ਮੇਰੇ ਬੇਟੇ ਦਾ ਨਾਮ ਕੱਟਿਆ ਗਿਆ ਅਤੇ ਮੈਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਮੇਰੇ ਬੇਟੇ ਦੀ ਪੜ੍ਹਾਈ ਖ਼ਰਾਬ ਹੋਈ ਹੈ ।ਮੈਂ ਪੰਜਾਬ ਸਰਕਾਰ ਤੋਂ ਅਤੇ ਸਿੱਖਿਆ ਵਿਭਾਗ ਤੋਂ ਮੰਗ ਕਰਦੀ ਹਾਂ ਕਿ ਮੇਰੇ ਬੇਟੇ ਦਾ ਬਿਨਾਂ ਕਿਸੇ ਕਾਰਨ ਤੋਂ ਨਾਮ ਕੱਟੇ ਜਾਣ ਅਤੇ ਪ੍ਰੇਸ਼ਾਨ ਕਰਨ ਵਾਲਿਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ।ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ।ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਸਾਰੇ ਦਾਅਵੇ ਕਾਂਗਰਸ ਪਾਰਟੀ ਸਰਕਾਰ ਦੇ ਖੋਖਲੇ ਸਾਬਤ ਹੋ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਕਸਬਾ ਝੁਨੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮਿਲਦੀ ਹੈ ।ਸਾਡੀ ਪਾਰਟੀ ਇਸ ਗ਼ਰੀਬ ਪਰਿਵਾਰ ਨਾਲ ਖੜ੍ਹੀ ਹੈ ਅਸੀਂ ਮੰਗ ਕਰਦੇ ਹਾਂ ਕਿ ਗ਼ਰੀਬ ਪਰਿਵਾਰ ਦੇ ਬੱਚੇ ਦੀ ਬਿਨਾਂ ਕਿਸੇ ਕਾਰਨ ਤੋਂ ਨਾਮ ਕੱਟੇ ਜਾਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਗਰੀਬ ਪਰਿਵਾਰ ਦੀ ਪੜ੍ਹਾਈ ਜਾਂ ਭਵਿੱਖ ਨਾ ਖਰਾਬ ਹੋ ਸਕੇ ।ਇਸ ਸਬੰਧੀ ਪ੍ਰਿੰਸੀਪਲ ਲਾਲ ਲਾਜਪੱਤ ਰਾਏ ਨੇ ਦੱਸਿਆ ਕਿ ਇਸ ਬੱਚੇ ਦਾ ਨਾਮ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਨਾਮ ਕੱਟਿਆ ਗਿਆ ਸੀ ।

LEAVE A REPLY

Please enter your comment!
Please enter your name here