ਇੱਕ ਪ੍ਰਭੁ ਪ੍ਰਮਾਤਮਾਂ ਨੂੰ ਜਾਣ ਕੇ ਹੀ, ਦੁਨੀਆਂ ਇੱਕ ਹੋ ਸਕਦੀ ਹੈ-ਐਚ.ਐਸ.ਉਪਾਸ਼ਕ(ਇੰਗਲੈਂਡ)

0
13

ਬੁਢਲਾਡਾ, 24 ਨਵੰਬਰ(ਅਮਨ ਮਹਿਤਾ) ਇੱਕ ਪ੍ਰਭੂ ਪ੍ਰਮਾਤਮਾ ਨੂੰ ਜਾਣ ਕੇ ਸਾਰੀ ਦੁਨੀਆਂ ਇੱਕ ਹੋ ਸਕਦੀ ਹੈ ਫੇਰ ਹੀ ਇਸ ਦੁਨੀਆ ਤੇ ਨਫਰਤ ਵੈਰ ਈਰਖਾ ਦੀ ਦੀਵਾਰਾਂ ਖਤਮ ਹੋ ਸਕਦੀਆਂ ਹਨ।ਇਹ ਸ਼ਬਦ ਭਾ.ਸਾ. ਐਚ.ਐਸ.ਉਪਾਸ਼ਕ ਜਨਰਲ ਸੈਕਟਰੀ ਸੰਤ ਨਿਰੰਕਾਰੀ ਮੰਡਲ ਇੰਗਲੈਂਡ ਨੇ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਬੁਢਲ਼ਾਡਾ ਵਿਖੇ ਅਯੌਜਿਤ ਕੀਤੇ ਇੱਕ ਵਿਸ਼ਾਲ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਹੇ।ਇਸ ਮੋਕੇ ਉਪਾਸ਼ਕ ਜੀ ਨੇ ਕਿਹਾ ਕਿ ਦੁਨੀਆਂ ਦੇ ਜਿਨ੍ਹਾ ਗ੍ਰੰਥਾਂ ਵਿੱਚ ਨਿਰੰਕਾਰ ਪ੍ਰਭੂ ਪ੍ਰਮਾਤਮਾ ਦੀ ਉਸਤਿਤ ਦਾ ਵਰਨਣ ਕੀਤਾ ਗਿਆ ਉਹ ਸਿਰਫ ਤੇ ਸਿਰਫ ਇਕੋ ਹੀ ਸੱਤ੍ਹਾ ਦੇ ਨਾਮ ਹਨ ਤੇ ਇਸ ਦੀ ਜਾਣਕਾਰੀ ਸਿਰਫ ਸਮੇਂ ਦਾ ਸਤਿਗੁਰੂ ਕਰਵਾੳੇੁਂਦਾ ਹੈ। ਜਦੋਂ ਅਸੀਂ ਇੱਕ ਨਿਰੰਕਾਰ ਪ੍ਰਭੂ ਪ੍ਰਮਾਤਮਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਨੇ ਹਾਂ ਤਾਂ ਸਾਰੀ ਦੁਨੀਆਂ ਫੇਰ ਆਪਣੀ ਲੱਗਦੀ ਹੈ ਤੇ ਦੁਨੀਆਂ ਵਿੱਚ ਕੋਈ ਵੀ ਪ੍ਰਾਣੀ ਬੇਗਾਨਾ ਨਜ਼ਰ ਨਹੀਂ ਆਉਂਦਾ।ਉਨ੍ਹਾ ਕਿਹਾ ਕਿ ਅੱਜ ਧਰਮ ਦੇ ਨਾਮ ਉਹ ਲੋਕ ਬਖੇੜੇ ਖੜ੍ਹੇ ਕਰ ਰਹੇ ਹਨ ਜਿਨ੍ਹਾ ਦਾ ਕੰਮ ਸਿਰਫ ਧਰਮ ਦੇ ਨਾਮ ਵੰਡੀਆਂ ਪਾਉਣਾ ਹੈ।ਧਰਮ ਨੇ ਕਦੇ ਵੀ ਕਿਸੇ ਨੂੰ ਵੀ ਆਪਸ ਵਿੱਚ ਵੰਡੀਆ ਪਾਉਣ ਲਈ ਨਹੀ ਕਿਹਾ ਸਗੋ ਹਰ ਯੁੱਗ ਵਿੱਚ ਸੰਤਾ ਪੈਗੰਬਰਾਂ ਦਾ ਇਹੋ ਸੰਦੇਸ਼ ਰਿਹਾ ਹੈ ਕਿ ਧਰਮ ਜੋੜਦਾ ਹੈ ਤੋੜਦਾ ਨਹੀ। ਅੱਜ ਦੇ ਸਮੇਂ ਵਿੱਚ ਇਸ ਦੌਰ ਵਿੱਚ ਕੁਰਾਹੇ ਤੁਰੀ ਦੁਨੀਆ ਨੂੰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾਂ ਜੀ ਮਹਾਰਾਜ ਦੁਨੀਆਂ ਦੇ ਕੋਨੇ ਕੋਨੇ ਵਿੱੱਚ ਜਾ ਕੇ ਮਾਨਵ ਨੂੰ ਮਾਨਵ ਨਾਲ ਜੋੜਨ ਦਾ ਯਤਨ ਕਰ ਰਹੇ ਹਨ ਤਾਂ ਜੋ ਇਹ ਪੂਰੀਆਂ ਦੁਨੀਆ ਵਿੱਚ ਪਿਆਰ,ਮਿਲਵਰਤਨ ਦੀ ਭਾਵਨਾ ਨੂੰ ਕਾਇਮ ਕੀਤਾ ਜਾ ਸਕੇ।ਕਿਊਕਿ ਹਰ ਯੁੱਗ ਵਿੱਚ ਪੀਰ ਪੈਗੰਬਰ ਨੇ ਦੁਨੀਆ ਨੂੰ ਸੱਚ ਦੇ ਨਾਲ ਜੋੜ ਕੇ ਇੱਕ ਕਰਨ ਦਾ ਯਤਨ ਕੀਤਾ ਹੈ। ਇਸ ਮੌਕੇ ਬੁਢਲਾਡਾ ਤੋਂ ਇਲਾਵਾ ਤੋਂ ਮਾਨਸਾ, ਭੀਖੀ, ਰਾਮਪੁਰ ਮੰਡੇਰ, ਫੁਲੂਵਾਲਾ ਡੋਗਰਾ ਅਤੇ ਮੰਡੀ ਤੇ ਪੱਤਵੰਤੇ ਸੱਜਣਾਂ ਅਤੇ ਸਮਜਿਕ ਅਤੇ ਧਰਮਿਕ ਸੰਸਥਾਵਾਂ ਨੇ ਵੀ ਇਸ ਸਮਾਗਮ ਵਿੱਚ ਅਸ਼ੀਰਵਾਦ ਲੈਣ ਲਈ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here