ਸੜਕ ਦੇ ਨਿਰਮਾਣ ਨੂੰ ਲੈ ਕੇ ਨਗਰ ਸੁਧਾਰ ਸਭਾ ਵੱਲੋਂ ਮਟੀਰੀਅਲ ਦੀ ਜਾਂਚ ਦੀ ਮੰਗ

0
92

ਬੁਢਲਾਡਾ 23, ਨਵੰਬਰ(ਅਮਨ ਮਹਿਤਾ): ਸ਼ਹਿਰ ਦੀ ਮੁੱਖ ਸੜਕ ਬੁਢਲਾਡਾ ਬੋਹਾ ਰਤੀਆ ਰੋਡ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ਤੇ ਹੋ ਰਹੀਆਂ ਬੇਨਿਯਮੀਆਂ ਅਤੇ ਧਾਂਦਲੀਆਂ ਹੋਣ ਦਾ ਦੋਸ਼ ਲਾਉਦਿਆਂ ਨਗਰ ਸੁਧਾਰ ਸਭਾ ਵੱਲੋਂ ਜ਼ਾਚ ਦੀ ਮੰਗ ਕੀਤੀ ਹੈ. ਇਸ ਸੰਬੰਧੀ ਸਭਾ ਦੇ ਪ੍ਰਧਾਨ ਸੱਤਪਾਲ ਸਿੰਘ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਬਾਂਸਲ ਅਤੇ ਪ੍ਰੇਮ ਸਿੰਘ ਦੋਦੜਾ ਨੇ ਦੱਸਿਆ ਕਿ ਸੜਕ ਦਾ ਨਿਰਮਾਣ ਕੰਮ ਸਿਰਫ 15 ਪ੍ਰਤੀਸ਼ਤ ਮੁਕੰਮਲ ਕਰਦਿਆਂ ਵਿਭਾਗ ਵੱਲੋਂ ਡੇਢ ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ ਜ਼ੋ ਕਿ ਨਿਯਮਾਂ ਦੇ ਉਲਟ ਹੈ. ਆਗੂਆਂ ਨੇ ਕਿਹਾ ਕਿ ਪੀ ਡਬਲਿਯੂ ਡੀ ਵਿਭਾਗ ਵੱਲੋਂ ਬਣਾਈ ਜਾ ਰਹੀ ਇਸ ਸੜਕ ਦਾ ਨਿਰਮਾਣ ਸਮੇਂ ਘਟੀਆਂ ਮਟੀਰੀਅਲ ਵਰਤਣ ਦਾ ਦੋਸ਼ ਲਾਉਦਿਆਂ ਕਿਹਾ ਕਿ ਇਹ ਵਿਭਾਗੀ ਮਾਪਦੰਡ ਮੁਤਾਬਕ ਸਹੀ ਨਹੀਂ ਹੈ. ਉਨ੍ਹਾ ਕਿਹਾ ਕਿ ਐਗਰੀਮੈਂਟ ਮੁਤਾਬਕ ਠੇਕੇਦਾਰ ਵੱਲੋਂ ਸੜਕ ਬਣਾਉਣ ਸਮੇਂ ਟ੍ਰੈਫਿਕ ਨਿਯਮਾਂ ਨੂੰ ਕੰਟਰੋਲ ਕਰਨ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ ਜਿਸ ਕਾਰਨ ਦੁਰਘਟਨਾਵਾ ਦੇ ਲੋਕ ਸ਼ਿਕਾਰ ਹੋ ਰਹੇ ਹਨ. ਉਨ੍ਹਾ ਕਿਹਾ ਕਿ ਪਿਛਲੇ 8 ਮਹੀਨਿਆ ਦੌਰਾਨ ਇੱਕ ਦਰਜਨ ਤੋਂ ਵੱਧ ਵਿਅਕਤੀ ਜਖਮੀ ਹੋ ਚੁੱਕੇ ਹਨ ਜਿਸਦੇ ਸਿੱਧੇ ਜਿੰਮੇਵਾਰ ਵਿਭਾਗ ਹੈ. ਜਿਸ ਨੇ ਸੜਕ ਦੇ ਨਿਰਮਾਣ ਸਮੇਂ ਲੋਕ ਰੱਖਿਆ ਦੇ ਟ੍ਰੈਫਿਕ ਸਾਇਨ ਬੋਰਡਾਂ ਦੀ ਵਰਤੋਂ ਨਹੀਂ ਕੀਤੀ. ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨਗਰ ਸੁਧਾਰ ਸਭਾ ਉੱਚ ਅਫਸਰਾਂ ਨੂੰ ਜਾਂਚ ਦੀ ਮੰਗ ਲਈ ਵਫਦ ਦੇ ਰੂਪ ਵਿੱਚ ਮਿਲਣਗੇ.
ਕੀ ਕਹਿਣਾ ਹੈ ਵਿਭਾਗ ਦੇ ਅਧਿਕਾਰੀਆਂ ਦਾ: ਇਸ ਸੰਬੰਧੀ ਵਿਭਾਗ ਦੇ ਐਸ ਡੀ ਓ ਮਨੋਜ਼ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਸਮੇਂ ਵਰਤੇ ਗਏ ਮਟੀਰੀਅਲ ਦੀ ਸਮੇਂ ਸਮੇਂ ਸਿਰ ਵਿਭਾਗੀ ਟੀਮ ਜਾਂਚ ਕਰਦੀ ਆ ਰਹੀ ਹੈ ਪੰ੍ਰਤੂ ਫਿਰ ਵੀ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪੜਤਾਲ ਕਰਨਗੇ. ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਜਾਰੀ ਕੀਤੀ ਗਈ ਰਾਸ਼ੀ ਨਿਯਮਾਂ ਮੁਤਾਬਕ ਸਹੀ ਹੈ.

LEAVE A REPLY

Please enter your comment!
Please enter your name here