

ਬੁਢਲਾਡਾ 21 ਨਵੰਬਰ (ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਹਰਿਆਣਾ ਨਾਲ ਜੋੜਨ ਵਾਲੀ ਬੁਢਲਾਡਾ^ਰਤੀਆ ਮੁੱਖ ਸੜਕ ਦਾ ਨਿਰਮਾਣ ਅੱਧ ਵਿਚਕਾਰ ਲਟਕਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਨਗਰ ਸੁਧਾਰ ਸਭਾ ਵੱਲੋਂ ਵਿਭਾਗ ਅਤੇ ਸਥਾਨਕ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਦਿਆਂ ਇਸ ਰੋਡ ਨੂੰ ਸਮਾਂ ਬੱਧ ਸਮੇ ਦੌਰਾਨ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਉੱਥੇ ਹਲਕਾ ਵਿਧਾਇਕ ਵੱਲੋਂ ਓਪਰੋਕਤ ਸੜਕ ਦੇ ਨਿਰਮਾਣ ਸੰਬੰਧੀ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਇੱਕ ਪੱਤਰ ਲਿੱਖ ਕੇ ਸੜਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਗਈ. ਨਗਰ ਸੁਧਾਰ ਸਭਾ ਦੇ ਪ੍ਰਧਾਨ ਸੱਤਪਾਲ ਸਿੰਘ ਕਟੋਦੀਆਂ, ਪ੍ਰੇਮ ਸਿੰਘ ਦੋਦੜਾ, ਸ਼ਤੀਸ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਘੱਤੂ, ਅਮਿਤ ਜਿੰਦਲ, ਐਡਵੋਕੇਟ ਸਵਰਨ ਸਿੰਘ ਦਲਿਓ ਅਧਾਰਤ ਐਕਸ਼ਨ ਕਮੇਟੀ ਵੱਲੋਂ ਐਲਾਨ ਕਰਦਿਆਂ ਕਿਹਾ ਕਿ ਜੇਕਰ 15 ਦਿਨਾਂ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਉਹ ਲੋਕਾਂ ਦੇ ਸਹਿਯੋਗ ਸਦਕਾ ਸੰਘਰਸ਼ ਆਰੰਭਨਗੇ. ਉਨ੍ਹਾਂ ਦੱਸਿਆ ਕਿ ਓਪਰੋਕਤ ਸੜਕ ਦੇ ਨਿਰਮਾਣ ਸੰਬੰੱਧੀ ਅੱਜ ਤੋਂ 8 ਮਹੀਨੇ ਪਹਿਲਾ ਲੋਕ ਨਿਰਮਾਣ ਮੰਤਰੀ ਦੀ ਅਗਵਾਈ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਬਰ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ. ਜਿਸਤੇ ਲਗਭਗ 20 ਕਰੋੜ ਰੁਪਏ ਦੀ ਲਾਗਤ ਖਰਚ ਆਉਣੀ ਸੀ ਅਤੇ ਇਹ ਸ਼ਹਿਰੀ ਖੇਤਰਾਂ ਵਿੱਚ 33 ਫੁੱਟ ਅਤੇ ਬਾਕੀ ਖੇਤਰ ਵਿੱਚ 22 ਫੁੱਅ ਨਿਰਮਾਣ ਹੋਣਾ ਸੀ. ਪਰੰਤੂ 8 ਮਹੀਨੇ ਦਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਸੜਕ ਦਾ ਨਿਰਮਾਣ 15 ਫੀਸਦੀ ਹੀ ਮੁਕੰਮਲ ਕੀਤਾ ਗਿਆ ਹੈ ਜਦੋਂਕਿ 85 ਫੀਸਦੀ ਕੰਮ ਅਜੇ ਅੱਧ ਵਿਚਾਲੇ ਹੀ ਲਟਕ ਰਿਹਾ ਹੈ ਜਿਸ ਨੂੰ ਤੁਰੰਤ ਪੂਰਾ ਨਿਰਮਾਣ ਕਰਨ ਦੀ ਮੰਗ ਕੀਤੀ.
ਕੀ ਕਹਿਣਾ ਹੈ ਵਿਭਾਗ ਦੇ ਐਕਸ਼ੀਅਨ ਦਾ: ਪੀ ਡਬਲਿਯੂ ਡੀ ਵਿਭਾਗ ਦੇ ਐਕਸੀਅਨ ਸੁਰੇਸ਼ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ 11 ਮਹੀਨਿਆ ਵਿੱਚ ਸੜਕ ਮੁਕੰਮਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਬੰਧਤ ਠੇਕੇਦਾਰ ਨੂੰ ਵਿਭਾਗ ਵੱਲੋਂ ਸੜਕ ਮੁਕੰਮਲ ਕਰਨ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ. ਇਸ ਸੰਬੰਧੀ ਐਸ ਡੀ ਓ ਮਨੋਜ਼ ਕੁਮਾਰ ਨੇ ਦੱਸਿਆ ਕਿ ਵਿਭਾਗ ਸੰਬੰਧਤ ਠੇਕੇਦਾਰ ਨਾਲ ਤਾਲਮੇਲ ਬਣਾ ਰਿਹਾ ਹੈ ਅਤੇ ਜਲਦ ਹੀ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ.























