

ਖੰਨਾ: ਖੰਨਾ ਦੀ ਜਗਤ ਕਲੋਨੀ ਵਿੱਚ ਸੀਵਰੇਜ ਦੇ ਕੰਮ ਦੌਰਾਨ ਮਿੱਟੀ ਧਸਣ ਕਰਕੇ 3 ਮਜ਼ਦੂਰ ਜ਼ਮੀਨ ਹੇਠਾਂ ਦੱਬੇ ਗਏ। ਇੱਕ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਦੋ ਮਜ਼ਦੂਰ ਹਾਲੇ ਵੀ ਹੇਠਾਂ ਦੱਬੇ ਹੋਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਗਲ਼ੀ ਤੰਗ ਹੋਣ ਕਰਕੇ ਰਾਹਤ ਕਾਰਜਾਂ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।























