

ਮਾਨਸਾ, 15 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ਤੇ ਅਮਲ ਕਰਦਿਆਂ ਵਾਤਾਵਰਣ ਪ੍ਰੇਮੀ ਅਤੇ ਸਟੇਟ ਅਵਾਰਡੀ ਸ੍ਰੀ ਤਰਸੇਮ ਗੋਇਲ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਜ਼ਿਲ੍ਹਾ ਅਟਾਰਨੀ ਸ੍ਰੀਮਤੀ ਨਿਸ਼ਾ ਗਰਗ ਅਤੇ ਐਡਵੋਕੇਟ ਤੇ ਸਮਾਜ ਸੇਵੀ ਸ੍ਰੀਮਤੀ ਰੇਖਾ ਸ਼ਰਮਾ ਦੁਆਰਾ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਤ੍ਰਿਵੈਣੀ ਪੌਦੇ ਲਗਾਏ ਗਏ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਵਾਤਾਵਰਣ ਦੀ ਸ਼ੁੱਧਤਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਸਾਨੂੰ ਸਭ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿਚ ਜੁਟੇ ਵਾਤਾਵਰਣ ਪ੍ਰੇਮੀ ਜੋ ਨਿਰੰਤਰ ਵਾਤਾਵਰਣ ਦੀ ਸ਼ੁੱਧਤਾ ਅਤੇ ਸੁੰਦਰਤਾ ਲਈ ਕੁਝ ਨਾ ਕੁਝ ਯਤਨ ਕਰਦੇ ਰਹਿੰਦੇ ਹਨ ਉਹ ਕਾਬਲ ਏ ਤਾਰੀਫ ਹੈ।
Ñਲਗਾਏ ਗਏ ਤ੍ਰਿਵੈਣੀ ਪੌਦਿਆਂ ਦੀ ਸੁਰੱਖਿਆ ਲਈ ਇਨ੍ਹਾਂ ਦੁਆਲੇ ਟਰੀ ਗਾਰਡ ਵੀ ਲਗਾਏ ਗਏ। ਇਸ ਮੌਕੇ ਐਡਵੋਕੇਟ ਬਾਬੂ ਸਿੰਘ ਮਾਨ, ਐਡਵੋਕੇਟ ਬੀਰਦਵਿੰਦਰ ਸਿੱਧੂ, ਰਜਿੰਦਰ ਕੌਰ ਢਿੱਲੋ, ਰਾਜਵਿੰਦਰ ਕੌਰ, ਉਮੇਸ਼ ਗੋਇਲ, ਦਵਿੰਦਰ ਕੌਰ ਤੇ ਵਿਸ਼ਾਲ ਮੌਜੂਦ ਸਨ।























