ਸ਼ਿਵਾ ਪ੍ਰੋਟੀਨ ਪ੍ਰੋਡਕਟ ਪ੍ਰਾਈਵੇਟ ਲਿਮਟਡ ਗੇਹਲੇ ਵਿਖੇ 10 ਨਵੰਬਰ ਨੂੰ ਲੱਗੇਗਾ ਰੋਜ਼ਗਾਰ ਕੈਂਪ

0
48

ਮਾਨਸਾ, 07 ਨਵੰਬਰ (                      ): ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 10 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਸ਼ਿਵਾ ਪ੍ਰੋਟੀਨ ਪ੍ਰੋਡਕਟ ਪ੍ਰਾਈਵੇਟ ਲਿਮਟਡ ਤਲਵੰਡੀ ਸਾਬੋ ਰੋਡ, ਪਿੰਡ ਗੇਹਲੇ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਤਕਨੀਕੀ ਅਤੇ ਨਾਨ ਤਕਨੀਕੀ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।
    ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਰੋਜ਼ਾਗਾਰ ਕੈਂਪ ਵਿਚ ਡਰਾਇਵਰ, ਕੰਡਕਟਰ, ਸੁਪਰਵਾਇਜ਼ਰ, ਅਕਾਊਟੈਂਟ, ਕੰਡਾ ਉਪਰੇਟਰ, ਪਲਾਂਟ ਹੈਲਪਰ ਅਤੇ ਕੁਆਲਿਟੀ ਚੈੱਕਰ ਸਟਾਫ਼ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਅੱਠਵੀਂ ਪਾਸ ਹੋਣੀ ਲਾਜ਼ਮੀ ਹੈ ਅਤੇ ਪ੍ਰਾਰਥੀ ਸਰੀਰਿਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਉਮਰ ਸੀਮਾਂ 20 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਕੀਤੇ ਪ੍ਰਾਰਥੀਆਂ ਨੂੰ 8 ਹਜ਼ਾਰ ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਤਨਖ਼ਾਹ ਦਿੱਤੀ ਜਾਵੇਗੀ। ਇੰਟਰਵਿਊ ਵਿਚ ਭਾਗ ਲੈਣ ਦਾ ਸਮਾਂ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਸ਼ਿਵਾ ਪ੍ਰੋਟੀਨ ਪ੍ਰੋਡਕਟ ਪ੍ਰਾਈਵੇਟ ਲਿਮਟਡ ਨਾਲ 99159-31202 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here