

ਮਾਨਸਾ 30,ਅਕਤੂਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ): ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਰਾਸ਼ਟਰੀ ਸਵੈਇਛਕ ਖੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਮਾਨਸਾ ਸ਼ਹਿਰ ਦੇ ਖੂਨਦਾਨੀ ਜੌੜੇ ਸੰਜੀਵ ਪਿੰਕਾ ਅਤੇ ਉਹਨਾਂ ਦੀ ਪਤਨੀ ਹੇਮਾ ਗੁਪਤਾ ਸਮੇਤ ਬਲਜੀਤ ਸ਼ਰਮਾ ਸਨਮਾਨਿਤ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ 100 ਵਾਰ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਪੁਰਸ਼ ਅਤੇ 10 ਵਾਰ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਨੇ ਪਿਛਲੇ ਇਕ ਸਾਲ ਵਿੱਚ ਇਕ ਵਾਰ ਜਰੂਰ ਖੂਨਦਾਨ ਕੀਤਾ ਹੋਵੇ ਨੂੰ ਰਾਜ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਇਸ ਵਾਰ ਦਾ ਰਾਜ ਪੱਧਰੀ ਸਮਾਗਮ ਭਲਕੇ 1 ਨਵੰਬਰ ਨੂੰ ਗਰੇਵਾਲ ਰਿਸੋਰਟ ਬਰਨਾਲਾ ਵਿਖੇ ਹੋ ਰਿਹਾ ਹੈ ਜਿਸ ਵਿਚ ਕੈਬਨਿਟ ਮੰਤਰੀ ਸ੍ਰੀ ਬਲਵੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਹਨਾਂ ਖੂਨਦਾਨੀਆਂ ਨੂੰ ਸਨਮਾਨਿਤ ਕਰਨਗੇ।
ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਭਰ ਚੋਂ ਸਨਮਾਨਿਤ ਹੋਣ ਵਾਲੇ 26 ਮਰਦ ਅਤੇ ਔਰਤਾਂ ਵਿਚੋਂ 3 ਮਾਨਸਾ ਦੇ ਹਨ।
ਮਾਨਸਾ ਸਾਇਕਲ ਗਰੁੱਪ,ਅਗਰਵਾਲ ਸਭਾ ਅਤੇ ਸਾਡਾ ਮਾਨਸਾ ਦੇ ਮੈਂਬਰਾਂ ਨੇ ਇਹਨਾਂ ਖੂਨਦਾਨੀਆਂ ਨੂੰ ਵਧਾਈ ਦਿੱਤੀ।























