ਸਰਕਾਰੀ ਮਿਡਲ ਸਕੂਲ ਫੂਲੋਵਾਲਾ ਡੋਗਰਾ ਵਿਖੇ ਲਾਇਆ ਬਾਲ ਸੁਰੱਖਿਆ ਜਾਗਰੂਕਤਾ ਕੈਂਪ

0
11

ਮਾਨਸਾ, 30 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਸਕੂਲਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਜਿਸ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਫੂਲੋਵਾਲਾ ਡੋਗਰਾ ਵਿਖੇ ਕੈਂਪ ਲਗਾਇਆ ਗਿਆ। ਇਸ ਦੌਰਾਨ ਕਾਊਂਸਲਰ ਰਜਿੰਦਰ ਕੁਮਾਰ ਵਰਮਾ ਨੇ ਪੋਕਸੋ ਐਕਟ 2012 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜ -ਛਾੜ ਕਾਨੂੰਨੀ ਅਪਰਾਧ ਹੈ। ਉਹਨਾਂ ਕਿਹਾ ਜੇਕਰ ਕੋਈ ਦੁਕਾਨਦਾਰ ਫੈਕਟਰੀ ਮਾਲਕ ਜਾਂ ਹੋਟਲ ਢਾਬੇ ਤੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋ ਕੰਮ ਕਰਵਾਉਂਦਾ ਹੈ ਤਾਂ ਉਹ ਵੀ ਬਾਲ ਮਜਦੂਰੀ ਕਾਨੂੰਨ ਦੀ ਉਲੰਘਣਾ ਹੈ। ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਂਦਿਆਂ ਕਿਹਾ ਕਿ ਬੱਚਿਆਂ ਦੇ ਅਧਿਕਾਰ ਮਹੱਤਵਪੂਰਣ ਸਥਾਨ ਰੱਖਦੇ ਹਨ, ਜਿਵੇਂ ਸਿੱਖਿਆ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਸਹਿਭਾਗਤਾ ਦਾ ਅਧਿਕਾਰ ਆਦਿ ।
    ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਬੱਚਾ ਬਾਲ ਸ਼ੋਸ਼ਣ, ਬਾਲ ਮਜ਼ਦੂਰੀ, ਬਾਲ ਵਿਆਹ ਆਦਿ ਕੋਈ ਵੀ ਅਜਿਹੀ ਸਮੱਸਿਆ ਦਾ ਸ਼ਿਕਾਰ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਵਿਸ਼ੇਸ਼ ਜੁਵੇਨਾਇਲ ਪੁਲਿਸ ਯੂਨਿਟ, ਸਥਾਨਕ ਪੁਲਿਸ ,ਚਾਇਲਡ ਹੈਲਪ ਲਾਇਨ 1098 ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ। ਵਰਮਾ ਨੇ ਕਿਹਾ ਜੇਕਰ ਕੋਈ ਦੁਕਾਨਦਾਰ ਫੈਕਟਰੀ ਮਾਲਕ ਜਾਂ ਹੋਟਲ ਢਾਬੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਾਉਂਦਾ ਹੈ ਤਾਂ ਉਹ ਬਾਲ ਮਜ਼ਦੂਰੀ ਕਾਨੂੰਨ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਬਾਲ ਵਿਆਹ, ਸਿੱਖਿਆ ਦਾ ਲਾਜ਼ਮੀ ਅਧਿਕਾਰ ਅਤੇ ਅਨਾਥ ਤੇ ਦੁਰਕਾਰੇ ਬੱਚਿਆਂ ਲਈ ਸਰਦੂਲਗੜ੍ਹ ਵਿਖੇੇ ਲਗਾਏ ਪੰਘੂੜੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵੀ ਜਾਣਕਾਰੀ ਦਿੱਤੀ ਗਈ। 

LEAVE A REPLY

Please enter your comment!
Please enter your name here