ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਜਾਰੀ, ਡਾ. ਮਨਮੋਹਨ, ਕੈਪਟਨ ਤੇ ਹਰਸਿਮਰਤ ਸਣੇ ਕਈ ਲੀਡਰਾਂ ਦੇ ਨਾਂ ਸ਼ਾਮਲ

0
37

ਚੰਡੀਗੜ੍ਹ: ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਹਿਲੇ ਜਥੇ ਵਿੱਚ ਭਾਰਤ ਵੱਲੋਂ 575 ਸ਼ਰਧਾਲੂ ਪਾਕਿਸਤਾਨ ਜਾਣਗੇ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਹਰਸਿਮਰਤ ਕੌਰ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਂਸਦ ਵੀ ਸ਼ਾਮਲ ਹੋਣਗੇ।

Twitter पर छबि देखें

Govt sources: India has today shared list of 575 pilgrims to go in inaugural ‘jatha’ to Gurudwara Kartarpur Sahib through Kartarpur corridor. It includes ex-PM Manmohan Singh, Union Ministers Hardeep Puri, Harsimrat Kaur Badal, Punjab CM Amarinder Singh, Punjab’s MPs-MLAs&others. pic.twitter.com/b8rb4hKIPh
— ANI (@ANI) October 29, 2019

ਦੱਸ ਦੇਈਏ ਭਾਰਤ ਤੋਂ ਇਸ ਤੀਰਥ ਯਾਤਰਾ ਲਈ ਪਾਕਿਸਤਾਨ ਨੇ 20 ਡਾਲਰ ਫੀਸ ਦੀ ਸ਼ਰਤ ਰੱਖੀ ਹੈ। ਇਸ ਦੇ ਕਾਫੀ ਵਿਰੋਧ ਕਰਨ ਤੋਂ ਬਾਅਦ ਵੀ ਪਾਕਿ ਦੇ ਅੜੀਅਲ ਰਵੱਈਏ ਅੱਗੇ ਭਾਰਤ ਨੂੰ ਇਹ ਸ਼ਰਤ ਮੰਨਣੀ ਪਈ।

ਇਸ ਲਾਂਘੇ ਦੋਵਾਂ ਦੇਸ਼ਾਂ ‘ਚ ਕਈ ਸਮਝੌਤੇ ਹੋਏ ਹਨ, ਜਿਵੇਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ, ਰੋਜ਼ ਘੱਟ ਤੋਂ ਘੱਟ 5 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਦੇ ਹਨ। ਜਾਣੋ ਹੋਰ ਨਿਯਮ-

1. ਇਸ ਤੀਰਥ ਯਾਤਰੀ ਗਲਿਆਰੇ ‘ਚ ਕੋਈ ਵੀ ਭਾਰਤੀ ਜਾ ਸਕਦਾ ਹੈ। ਉਸ ਨੂੰ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨਹੀਂ।

2. ਬੇਸ਼ੱਕ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਪਰ ਸ਼ਰਧਾਲੂਆਂ ਕੋਲ ਵੈਲਿਡ ਪਾਸਪੋਰਟ ਜ਼ਰੂਰ ਹੋਣਾ ਚਾਹੀਦਾ ਹੈ।

3. ਇਸ ਤੋਂ ਇਲਾਵਾ ਭਾਰਤੀ ਵਿਦੇਸ਼ੀ ਨਾਗਰਿਕਤਾ (ਓਸੀਆਈ। ਕਾਰਡਧਾਰਕਾਂ ਨੂੰ ਆਪਣਾ ਓਸੀਆਈ ਕਾਰਡ ਲੈ ਕੇ ਜਾਣਾ ਜ਼ਰੂਰੀ ਹੈ।

4. ਇਹ ਕੌਰੀਡੋਰ ਸਵੇਰ ਤੋਂ ਸ਼ਾਮ ਤੱਕ ਹੀ ਖੁੱਲ੍ਹਾ ਰਹੇਗਾ। ਜੋ ਯਾਤਰੀ ਸਵੇਰੇ ਕੌਰੀਡੋਰ ‘ਚ ਜਾਣਗੇ, ਉਨ੍ਹਾਂ ਨੂੰ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਪਵੇਗਾ। ਇਸ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਜੇਕਰ ਕਿਸੇ ਦਿਨ ਬੰਦ ਹੋਵੇਗਾ ਤਾਂ ਇਸ ਦੀ ਜਾਣਕਾਰੀ ਪਹਿਲਾਂ ਦਿੱਤੀ ਜਾਵੇਗੀ।

5. ਯਾਤਰੀਆਂ ਕੋਲ ਇਕੱਲੇ, ਗਰੁੱਪ ਤੇ ਪੈਦਲ ਜਾਣ ਦਾ ਆਪਸ਼ਨ ਹੋਵੇਗਾ।

6. ਜੋ ਵੀ ਯਾਤਰੀ ਕਰਤਾਰਪੁਰ ਕੌਰੀਡੋਰ ਜਾਣਾ ਚਾਹੇਗਾ, ਉਸ ਦੀ ਲਿਸਟ ਭਾਰਤ, ਪਾਕਿਸਤਾਨ ਨੂੰ 10 ਦਿਨ ਪਹਿਲਾਂ ਦੇਵੇਗਾ ਤੇ ਫੇਰ ਯਾਤਰਾ ਦੀ ਤਾਰੀਖ ਦੇ ਚਾਰ ਦਿਨ ਪਹਿਲਾਂ ਪਾਕਿ ਯਾਤਰੀਆਂ ਦਾ ਕੰਫਰਮੇਸ਼ਨ ਕਰੇਗਾ।

LEAVE A REPLY

Please enter your comment!
Please enter your name here