ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਸੰਘਰਸ ਨੂੰ ਸਫਲਤਾਂ ਮਿਲੀ । ਜਦ ਪੰਜਾਬ ਸਰਕਾਰ ਨੇ ਸੰਘਰਸ ਕਮੇਟੀ ਮੰਗਾਂ ਮੰਨਿਆਂ

0
165

ਮਾਨਸਾ  21.10.2019 (ਸਾਰਾ ਯਹਾ,ਬਲਜੀਤ ਸ਼ਰਮਾ)ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਸੰਘਰਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਉਪਰ ਯੁਵਰਾਜ ਰਣਇੰਦਰ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ ਵਿਸੇ਼ਸ਼ ਤੌਰ ਤੇ ਇਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਏ ਅਤੇ ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀ ਕੋਰ ਕਮੇਟੀ ਵੱਲੋ ਜੋ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੂੰ ਮੰਨਜੂਰ ਕਰ ਲਿਆ। ਇਸ ਸਮੇਂ ਸਟੇਜ ਸੰਚਾਲਣ ਕਰਦੇ ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਅਤੇ ਜਸਵੀਰ ਕੋਰ ਨੱਤ ਨੇ ਧਰਨੇ ਵਿੱਚ ਹਾਜਰ ਵਿਅਕਤੀਆਂ ਨੂੰ ਦੱਸਿਆ ਕਿਸ ਤਰ੍ਹਾਂ ਪਿਛਲੀ ਦਿਨੀ ਐਸ.ਐਸ.ਪੀ. ਸਾਹਿਬ ਮਾਨਸਾ ਨਰਿੰਦਰ ਭਾਰਗਵ, ਮਾਈਕਲ ਗਾਗੋਵਾਲ ਅਤੇ ਬਲਵਿੰਦਰ ਸਿੰਘ ਕਾਕਾ ਨੇ ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਕੋਲ ਪਹੁੰਚਾਇਆ ਜਿਸ ਤੇ ਇਸ ਸੰਘਰਸ ਵਾਰੇ ਪਤਾ ਲੱਗਣ ਤੇ ਯੁਵਰਾਜ ਰਣਇੰਦਰ ਸਿੰਘ ਨੇ ਆਪਣੀ ਨਿੱਜੀ ਦਿਲਚਸਪੀ ਦਿਖਾਉਦੇ ਹੋਏ ਇਸ ਮਸਲੇ ਤੇ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੀਆਂ ਮੰਗਾਂ ਨੂੰ ਮਨਵਾਇਆ। ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਮਾਨਸਾ ਹਲਕਾ ਉਹਨਾਂ ਦਾ ਆਪਣਾ ਹਲਕਾ ਹੈ ਕਿਉਕਿ ਵਿਧਾਨ ਸਭਾ ਹਲਕਾ ਮਾਨਸਾ ਨੇ ਲੋਕਾਂ ਨੇ 2009 ਦੀ ਲੋਕ ਸਭਾ ਚੋਣਾਂ ਵਿੱਚ ਬਹੁਤ ਪਿਆਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮਾਨਸਾ ਜਿਲ੍ਹੇ ਨਾਲ ਉਹਨਾਂ ਦਾ ਵਿਸੇ਼ਸ਼ ਪਿਆਰ ਹੈ ਅਤੇ ਉਹ ਇਸ ਹਲਕੇ ਵਿੱਚ ਆਉਣ ਵਾਲੇ ਸਮੇ਼ ਵਿੱਚ ਆਉਦੇ ਰਹਿਣਗੇ।
ਇਸ ਸਮੇਂ ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਆਪਣੀਆਂ ਮੰਗਾਂ ਮੁਨੀਸ ਬੱਬੀ ਦਾਨੇਵਾਲੀਆਂ, ਪ੍ਰੇਮ ਅਗਰਵਾਲ ਅਤੇ ਡਾ. ਜਨਕ ਰਾਜ ਨੇ ਦੱਸਿਆ ਉਨ੍ਹਾਂ ਕਿਹਾ ਕਿ ਪਹਿਲੀ ਮੰਗ ਇਹ ਕਿ ਮਾਨਸਾ ਜਿਲ੍ਹੇ ਵਿੱਚ ਸਰਕਾਰੀ ਗਉਸਾਲਾਵਾਂ ਬਣਾਈਆਂ ਜਾਣ, 10 ਦਿਨਾਂ ਦੇ ਅੰਦਰ 2 ਅਵਾਰਾ ਪਸ਼ੂਆਂ ਨੂੰ ਸੜਕਾਂ ਉਪਰੋ ਚੁੱਕਿਆ ਜਾਵੇ ਅਤੇ ਗਾਊਸੈਸ ਵਿੱਚੋ ਬਣਦਾ ਹਿੱਸਾ ਅਵਾਰਾ ਪਸ਼ੂਆਂ ਦੇ ਰੱਖ ਰਖਾਓ ਲਈ ਦਿੱਤਾ ਜਾਵੇ। ਦੁੂਜੀ ਮੰਗ ਇਹ ਸੀ ਗਊ ਸੁਰੱਖਿਆਂ ਕਾਨੂੰਨ ਵਿੱਚ ਸੋਧ ਕਰਕੇ ਅਮਰੀਕਨ ਨਸ਼ਲ ਦੇ ਪਸੂਆਂ ਦੀ ਖਰੀਦੋ ਫਰੋਖਤ ਸੁਰੂ ਕਰਵਾਈ ਜਾਵੇ। ਇਨ੍ਹਾਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋ ਮੰਨਦਿਆਂ ਯੁਵਰਾਜ ਰਣਇੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਮਾਨਸਾ ਜਿਲ੍ਹੇ ਨੂੰ ਮਾਨਸਾ ਵਿਧਾਨ ਸਭਾ ਹਲਕੇ ਅਤੇ ਸਮਾਣਾ ਹਲਕੇ ਨੂੰ ਪੰਜਾਬ ਸਰਕਾਰ ਇੱਕ ਪਾਇਲਟ ਪ੍ਰੋਜੈਕਟ ਅਧੀਨ ਲੈਕੇ ਅਵਾਰਾਂ ਪਸ਼ੂਆਂ ਨੂੰ ਸੜਕਾਂ ਉਪਰੋ ਚੁੱਕਣ ਤੋਂ ਬਾਅਦ ਉਹਨਾਂ ਦੇ ਹਰੇ ਚਾਰੇ ਲਈ 15 ਲੱਖ ਰੂਪੈ ਹਰ ਮਹੀਨੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਨੂੰ ਭੇਜੇ ਜਾਇਆ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਲ੍ਹਾ ਮਾਨਸਾ ਦੇ ਪਿੰਡ ਜੋਗਾ ਵਿਖੇ ਸਾਢੇ ਪੰਜ ਏਕੜ ਵਿੱਚ ਗਉੂਸਾਲਾ ਬਣਾਕੇ ਆਉਣ ਵਾਲੇ ਦਸ ਦਿਨਾਂ ਵਿੱਚ ਅਵਾਰਾਂ ਪਸੂਆਂ ਨੂੰ ਸੜਕਾਂ ਉਪਰ ਚੁੱਕੇ ਉਥੇ ਭੇਜਣਾ ਸੁਰੂ ਕਰ ਦਿੱਤਾ ਜਾਵੇਗਾ।ਗਊ ਸਰੁੱਖਿਆਂ ਕਾਨੂੰਨ ਵਿੱਚ ਸੋਧ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਹਿੱਤਾਂ ਦਾ ਖਿਆਲਾ ਰਖਦੇ ਹੋਏ ਦੇਸ਼ ਵਿੱਚੋ ਵੱਖ ਵੱਖ ਸਟੇਟਾਂ ਦੇ ਕਾਨੂੰਨ ਦੇਖਦੇ ਹੋਏ ਲੋੜੀਦਾ ਕਾਨੂੰਨ ਪੰਜਾਬ ਸਰਕਾਰ ਲੈ ਕੇ ਆਵੇ। ਇਸਤੋਂ ਬਾਅਦ ਅਵਾਰਾਂ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਮੈਂਬਰਾਂ ਕਾ.ਰੁਲਦੂ ਸਿੰਘ, ਬੋਘ ਸਿੰਘ, ਜਾਤਿੰਦਰ ਆਗਰਾ, ਬਿੱਕਰ ਸਿੰਘ ਮਾਘਣੀਆਂ, ਕਾ.ਕ੍ਰਿਸ਼ਨ ਚੌਹਾਨ, ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਮਨਜੀਤ ਸਦਿਓੁੜਾ ਨੇ ਪੰਜਾਬ ਸਰਕਾਰ ਇਸ ਭਰੋਸੇ ਉਪਰ ਤਿੰਨ ਮਹੀਨਿਆਂ ਲਈ ਧਰਨੇ ਨੂੰ ਸਥਗੀਤ ਕਰ ਦਿੱਤਾ ਗਿਆ। ਇਸ ਸਮੇਂ ਧਰਨੇ ਵਿੱਚ ਜਵਾਹਰਕੇ ਪਿੰਡ ਦੇ ਕਿਵਅਕਤੀਆਂ ਨੇ ਆਕੇ ਧਰਨਾਂਕਾਰੀਆਂ ਨੇ ਦੱਸਿਆ ਕਿ ਸੰਨੀ ਕੁਮਾਰ ਦੇ

ਪ੍ਰੀਵਾਰ ਨੂੰ ਜੋ ਚਾਰ ਲੱਖ ਰੂਪੈ ਦੇਣ ਦਾ ਵਾਅਦਾ ਜਿਲ੍ਹਾ ਪ੍ਰਾ਼ਸ਼ਾਸਨ ਵੱਲੋ ਕੀਤਾ ਗਿਆ ਸੀ। ਉਸ ਵਿੱਚੋ 2 ਲੱਖ ਰੂਪੈ ਇਸ ਪ੍ਰੀਵਾਰ ਨੂੰ ਨਹੀਂ ਮਿਲੇ ਨਾ ਹੀ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਹ ਮਸਲਾ ਯੁਵਰਾਜ ਰਣਇੰਦਰ ਦੇ ਧਿਆਨ ਵਿੱਚ ਗੁਰਸੇਵਕ ਸਿੰਘ ਜਵਾਹਰਕੇ ਅਤੇ ਰਾਜ ਸਿੰਘ ਸਾਬਕਾ ਸਰਪੰਚ ਨੇ ਲਿਆਂਦਾ ਜਿਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਕਹਿਣਗੇ ਕਿ ਪੀੜਤ ਪ੍ਰੀਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਸਮੇਂ ਕਾ. ਹਰਦੇਵ ਸਿੰਘ ਅਰਸੀ ਸਾਬਕਾ ਵਿਧਾਇਕ, ਅਜੀਤ ਇੰਦਰ ਸਿੰਘ ਮੌਫਰ ਐਮ.ਐਲ.ਏ (ਸਾਬਕਾ), ਗੁਰਪ੍ਰੀਤ ਕੌਰ (ਗਾਗੋਵਾਲ) ਸਾਬਕਾ ਵਿਧਾਇਕ, ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ, ਨਾਜਰ ਸਿੰਘ ਮਾਨਸ਼ਾਹੀਆਂ ਹਲਕਾ ਵਿਧਾਇਕ, ਸੀਨੀਅਰ ਕਾਂਗਰਸੀ ਹਰਬੰਸ ਸਿੰਘ ਖਿੱਪਲ, ਜੁਗਲ ਗਰਗ ਗੋਲਡਨ ਵਾਲੇ  ਹਰਪ੍ਰੀਤ ਸਿੰਘ ਬਹਿਣੀਵਾਲਾ ਬਲਦੇਵ ਸਿੰਘ ਸਰਪੰਚ ਰੜ੍ਹ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸਨ, ਮਾਨਸਾ, ਬੂਟਾ ਸਿੰਘ ਰੱਲਾ,ਪ੍ਰਕਾਸ਼ ਸ਼ਰਮਾਂ, ਬਿੱਟੂ ਭੁਪਾਲ(ਸੀਨੀਅਰ ਕਾਂਗਰਸੀ ਆਗੂ) ਸੀਨੀਅਰ ਕਾਂਗਰਸੀ ਆਗੂ ਰਾਮ ਸਿੰਘ ਵਾਇਸ ਚੇਅਰਮੈਨ, ਗੁਰਪਿਆਰ ਜੋੜਾ, ਡਾ. ਵਿਜੈ ਸਿੰਗਲਾ, ਬਿਕਰਮ ਟੈਕਸਲਾ, ਡਾ. ਅਨੂਰਾਗ, ਕੇਸ਼ਰ ਸਿੰਘ ਧਲੇਵਾ, ਗੁਰਦੀਪ ਸਿੰਘ ਮਾਨਸ਼ਾਹੀਆਂ, ਆਦਿ ਹਾਜਰ ਸਨ। 

LEAVE A REPLY

Please enter your comment!
Please enter your name here