ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਧਰਨਾ 35ਵਂੇ ਦਿਨ ਵਿੱਚ ਦਾਖਲ ਮਜਦੂਰ ਮੁਕਤੀ ਮੋਰਚਾ ਵੱਲੋਂ ਅਵਾਰਾ ਪਸ਼ੂਆ ਦੇ ਰੱਖ ਰਖਾਓ ਨੂੰ ਨਰੇਗਾ ਸਕੀਮ ਦੇ ਅਧੀਨ ਲਿਆਉਣ ਦੀ ਮੰਗ

0
16

ਮਾਨਸਾ 17.10.2019 (ਸਾਰਾ ਯਹਾ,ਬਲਜੀਤ ਸ਼ਰਮਾ) ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਅਵਾਰਾ ਪਸ਼ੂਆਂ ਖਿਲਾਫ਼ ਸੰਘਰਸ ਅੱਜ 35ਵੇਂ ਦਿਨ ਵੀ ਜਾਰੀ ਰਿਹਾ ।ਅੱਜ ਇਸ ਸੰਘਰਸ ਨੂੰ ਹੋਰ ਵੀ ਬਲ ਮਿਲਿਆ ਜਦੋਂ ਮਜਦੂਰ ਮੁਕਤੀ ਮੋਰਚਾ ਦੌਰਾਨ ਸਾਥੀ ਭਗਵੰਤ ਸਿੰਘ ਸਮਾਓ ਦੀ ਅਗਵਾਈ ਹੇਠ ਧਰਨੇ ਤੇ ਬੈਠੇ ਜਿੰਨ੍ਹਾਂ ਵਿੱਚ ਭਗਵੰਤ ਸਿੰਘ ਸਮਾਓ, ਨਿੱਕਾ ਸਿੰਘ ਬਹਾਦਰ ਪੁਰ , ਸੁਖਵਿੰਦਰ ਸਿੰਘ ਹੀਰੇ ਵਾਲਾ, ਬੀਰਬਲ ਸਿੰਘ, ਸੁਖਵੀਰ ਸਿੰਘ ਖਾਰਾ, ਮੇਲਾ ਸਿੰਘ ਹੀਰੋ ਕਲਾ, ਰਣਜੀਤ ਸਿੰਘ ਝੁਨੀਰ, ਰਜਿੰਦਰ ਸਿੰਘ ਝੁਨੀਰ, ਨੇਕ ਸਿੰਘ ਬਹਾਦਰ ਪੁਰ,ਸਰਬਜੀਤ ਕੌਰ, ਹਰਪ੍ਰੀਤ ਸਿੰਘ ਮਿਸਤਰੀ ਬੈਠੇ ਧਰਨੇ ਤੇ ਬੈਠੇ ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਸ਼ਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਕਿਸਾਨ ਆਗੂ ਬੋਘ ਸਿੰਘ ਨੇ ਕਿਹਾ ਕਿ ਅਵਾਰਾ ਪਸੂਆਂ ਦ ਸਮੁੱਚਾ ਸਿਸਟਮ ਨਰੇਗਾ ਤਹਿਤ ਚਲਾਇਆ ਜਾਵੇ ਤਾਂ ਜੋ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਮਿਲ ਸਕੇ ਦੁੱਧ ਉਤਪਾਦਨ ਵਿੱਚ ਵਾਧਾ ਕੀਤਾ ਜਾ ਸਕੇ। ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਨੇ ਧਰਨੇ ਦੀ ਕਾਰਵਾਈ ਬਾਰੇ ਬੋਲਦਿਆਂ ਸੰਘਰਸ਼ ਕਮੇਟੀ ਦੇ ਆਗੁਆਂ ਬਿੱਕਰ ਸਿੰਘ ਮੱਘਾਣੀਆਂ, ਡਾ. ਧੰਨਾ ਮੱਲ ਗੋਇਲ ਅਤੇ ਰੁਲਦੂ ਸਿੰਘ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆਂ ਦਿਨੋ ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਨਿੱਤ ਰੋਜ ਅਨੇਕਾਂ ਲੋਕ ਮੌਤ ਦੇ ਮੂਹ ਵਿੱਚ ਜਾ ਰਹੇ ਹਨ  ਤੇ ਕਈ  ਬੇਸੁੱਧ ਹੋ ਕੇ ਕੌਮਾ ਦਾ ਸਿ਼ਕਾਰ ਹੋ ਰਹੇ ਹਨ।ਧਰਨੇ ਦੀ ਕਾਰਵਾਈ ਬਾਰੇ ਬੋਲਦਿਆ ਮਨਜੀਤ ਸਿੰਘ ਸਦਿਓੜਾ, ਕ੍ਰਿਸ਼ਨ ਚੌਹਾਨ ਤੇ ਕਾਮਰੇਡ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਸਥਾਈ ਹੱਲ ਕੀਤੇ ਬਿਨਾ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਕਿਉਕਿ ਅੱਜ ਸੰਘਰਸ ਕਮੇਟੀ ਦੇ ਆਗੂ ਡਾ. ਧੰਨਾ ਮੱਲ ਗੋਇਲ, ਜਤਿੰਦਰ ਆਗਰਾ, ਪ੍ਰੇਮ ਅਗਰਵਾਲ, ਨੇ ਕਿਹਾ ਕਿ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਦਾ ਭਾਰੀ ਸਮਰਥਨ ਪ੍ਰਾਪਤ ਹੋ ਰਿਹਾ ਹੈ। ਧਰਨਾ ਮਸਲੇ ਦੇ ਪੱਕੇ ਹੱਲ ਤੱਕ ਨਿਰਵਿਘਨ ਜਾਰੀ ਰੱਖਿਆ ਜਾਵੇਗਾ। ਕਾਮਰੇਡ ਰਾਜ ਕੁਮਾਰ, ਮੇਜਰ ਸਿੰਘ ਦੂਲੋਵਾਲ ਤੇ ਜਸਵੀਰ ਕੌਰ ਨੱਤ ਤੇ ਕਿਹਾ ਕਿ ਇੰਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਸਰਕਾਰ ਬੇਫਿਕਰੀ ਨਾਲ ਕੰਮ ਕਰ ਰਹੀਆਂ ਹਨ ਤੇ ਇਸ ਸਮੱਸਿਆ ਤੇ ਅੱਖਾਂ ਮੀਚ ਕੇ ਬੈਠੀਆਂ ਹਨ।ਪ੍ਰੇਮ ਅਗਰਵਾਲ ਜਤਿੰਦਰ ਆਗਰਾ, ਨਿਰਮਲ ਝੂੰਡਕੇ, ਬੂਟਾ ਸਿੰਘ ਰੱਲਾ ਨੇ ਕਿਹਾ ਕਿ ਸਰਕਾਰ ਜ਼ਿੱਥੇ ਇਸ ਸਮੱਸਿਆ ਪ੍ਰਤੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਥੇ ਇਨ੍ਹਾਂ ਦਾ ਸਿਕਾਰ ਹੋਏ ਲੋਕਾ ਦੇ ਵਾਰਸਾਂ ਨੂੰ ਮੁਆਵਜਾਂ ਦਿੱਤਾ ਜਾਵੇ। ਬਿੰਦਰ ਅਲਖ, ਬਲਵੀਰ ਸਿੰਘ ਮਾਨ, ਬੋਹੜ ਸਿੰਘ, ਰਤਨ ਭੋਲਾ, ਸਰਬਜੀਤ ਸਿੰਘ, ਸੁਖਰਚਨ ਸਿੰਘ ਦਾਨੇਵਾਲੀਆਂ ਸ਼ਾਮ ਲਾਲ ਗੋਇਲ, ਮੇਘ ਰਾਜ, ਕਰਨੈਲ ਸਿੰਘ ਪੀ.ਕੇ.ਯੂ ਹਾਜਰ ਹੋਏ।
ਮੁਨੀਸ ਕੁਮਾਰ ਬੱਬੀ ਦਾਨੇਵਾਲੀਆਂ

LEAVE A REPLY

Please enter your comment!
Please enter your name here