ਮਾਨਸਾ ਪੁਲੀਸ ਦੀ ਇਕ ਹੋਰ ਵੱਡੀ ਪ੍ਰਾਪਤੀ ਮੋਬਾਇਲ ਤੇ ਬੈਟਰੀਆਂ ਸਪਲਾਈ ਕਰਨ ਵਾਲਾ ਅੰਤਰਰਾਜੀ ਗਿਰੋਹ ਕੀਤਾ ਕਾਬੂ

0
1156

ਮਾਨਸਾ, 16 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ)- ਮਾਨਸਾ ਪੁਲੀਸ ਨੇ ਕਰੋੜਾਂ ਦੀਆਂ ਨਕਲੀ ਬੈਟਰੀਆਂ ਫੜਨ ਤੋਂ ਬਾਅਦ ਅਗਲੇ ਦਿਨ ਹੁਣ ਡੁਪਲੀਕੇਟ ਮੋਬਾਇਲ ਅਤੇ ਸਪਲਾਈ ਕਰਨ ਵਾਲੇ ਇੱਕ ਹੋਰ ਨਵੇਂ ਅੰਤਰਰਾਜ਼ੀ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ, ਜਿਸ ਤੋਂ ਪੈਨਾਸੋਨਿਕ ਕੰਪਨੀ ਦੇ 1080 ਮੋਬਾਇਲ, ਵੱਖ-ਵੱਖ ਕੰਪਨੀਆਂ ਦੀਆਂ 610 ਬੈਟਰੀਆਂ,ਡਾਟਾ ਕੇਬਲ 1010 ਸਮੇਤ ਮੋਬਾਇਲ ਚਾਰਜਰ 400, 745 ਮੋਬਾਇਲ ਸਕਰੀਨ ਅਤੇ ਹੋਰ ਸਮਾਨ ਦੀ ਬਰਾਮਦਗੀ ਕੀਤੀ ਗਈ ਹੈ, ਜਿੰਨਾਂ ਦੀ ਬਜ਼ਾਰੀ ਕੀਮਤ 348300/-ਰੁਪਏ ਬਣਦੀ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੇਰ ਸ਼ਾਮ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਤਿਊਹਾਰਾਂ ਦੇ ਦਿਨ ਹੋਣ ਕਰਕੇ ਲੋਕਾਂ ਵੱਲੋਂ ਨਵੇਂ ਮਾਲ ਦੀ ਵੱਡੇ ਪੱਧਰ ‘ਤੇ ਖਰੀਦ/ਵੇਚ ਕੀਤੀ ਜਾਂਦੀ ਹੈ ਅਤੇ ਮਾੜੇ ਅਨਸਰ ਵੱਧ ਕਮਾਈ ਕਰਨ ਲਈ ਨਕਲੀ ਮਾਲ ਨੂੰ ਅਸਲੀ ਦੱਸਕੇ ਮਹਿੰਗੇ ਭਾਅ ਵੇਚਕੇ ਇਸਦਾ ਨਜਾਇਜ ਫਾਇਦਾ ਉਠਾਉਦੇ ਹਨ।ਉਨ੍ਹਾਂ ਕਿਹਾ ਕਿ ਇਸਦੇ ਮੱਦੇ-ਨਜ਼ਰ ਪਿਛਲੇ ਦਿਨੀ ਮੋਬਾਇਲ ਫੋਨਾਂ ਦੀਆ ਡੁਪਲੀਕੇਟ ਤਿਆਰ ਕੀਤੀਆਂ ਬੈਟਰੀਆਂ ਅਤੇ ਇਸ ਨਾਲ ਸਬੰਧਤ ਹੋਰ ਸਮਾਨ ਆਦਿ ਦੀ ਵੱਡੇ ਪੱਧਰ ਤੇ ਕਰੋੜਾਂ ਰੁਪਏ ਦੀ ਬਰਾਮਦਗੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸੇ ਮੁਕੱਦਮਾ ਦੀ ਤਫ਼ਤੀਸ ਦੀ ਲੜੀ ਵਿੱਚ ਦੋ ਹੋਰ ਵਿਅਕਤੀਆਂ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਪੁੱਤਰਾਨ ਮਦਨ ਲਾਲ ਵਾਸੀ ਮਾਨਸਾ ਨੂੰ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਇੱਕ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋਂ ਡੁਪਲੀਕੇਟ ਮੋਬਾਇਲ ਫੋਨ, ਡੁਪਲੀਕੇਟ ਬੈਟਰੀਆ ਆਦਿ ਦੀ ਵੱਡੇ ਪੱਧਰ ਤੇ ਬਰਾਮਦਗੀ ਕਰਾਉਣ ਵਿੱਚ ਵੱਡੀ ਸਫਲਤਾ ਮਿਲੀ ਹੈ।
ਡਾ. ਭਾਰਗਵ ਨੇ ਦੱਸਿਆ ਕਿ ਇਤਲਾਹ ਮਿਲਣ ‘ਤੇ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਪੁੱਤਰਾਨ ਮਦਨ ਲਾਲ ਵਾਸੀ ਨੇੜੇ ਸ਼ਹੀਦ ਭਗਤ ਸਿੰਘ ਚੌਕ ਮਾਨਸਾ, ਜੋ ਬਾਹਰੋ ਚਾਈਨਾ-ਮੇਡ ਮਾਲ ਲਿਆਕੇ ਮੋਬਾਇਲ ਫੋਨਾਂ ਦੀਆਂ ਬੈਟਰੀਆਂ ‘ਤੇ ਐਮ.ਆਈ.,ਸੈਮਸੰਗ,ਜੀ.ਓ.,ਐਪਲ ਵਗੈਰਾ ਨਾਮੀ ਕੰਪਨੀਆਂ ਦੇ ਲੋਗੋ ਲਗਾਕੇ ਪੰਜਾਬ ਵਿੱਚ ਵੱਖ-ਵੱਖ ਡੀਲਰਾਂ,ਮਾਨਸਾ,ਮੌੜ ਮੰਡੀ,ਤਲਵੰਡੀ ਸਾਬੋ,ਬਠਿੰਡਾ ਆਦਿ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਅਸਲੀ ਦੱਸਕੇ ਵੇਚਦੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਕਮਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਅੱਜ ਵੀ ਕਾਰ ਵਿੱਚ ਸਵਾਰ ਹੋਕੇ ਸਪਲਾਈ ਕਰਨ ਲਈ ਜਾ ਰਹੇ ਸਨ, ਜਿੰਨਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੁੱਧ ਮੁਕੱਦਮਾ ਨੰ: 329, ਮਿਤੀ 16-10-2019 ਅ/ਧ 420,473,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਦਰ ਮਾਨਸਾ ਦਰਜ ਕਰ ਲਿਆ ਗਿਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਹਰਜਿੰਦਰ ਸਿੰਘ, ਉਪ ਕਪਤਾਨ ਪੁਲੀਸ ਮਾਨਸਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਵਤਾਰ ਸਿੰਘ ਇੰਚਾਰਜ ਪੁਲੀਸ ਚੌਕੀ ਬਹਿਣੀਵਾਲ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਤਲਵੰਡੀ ਸਾਬੋ ਸਾਈਡ ਤੋ ਮਾਨਸਾ ਵੱਲ ਆ ਰਹੀ ਕਾਰ ਮਾਰਕਾ ਮਹਿੰਦਰਾ ਲੋਗਨ ਨੰਬਰੀ ਐਚ.ਆਰ.26ਏ.ਕਿਉ-2200 ਨੂੰ ਰੋਕਕੇ ਦੋਨਾਂ ਜਾਣਿਆਂ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਨੂੰ ਮੌਕਾ ‘ਤੇ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਅਤੇ ਇਹ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਅਤੇ ਹੋਰਨਾਂ ਰਾਜਾਂ ਤੋਂ ਬਿਨਾਂ ਬਿੱਲ ਅਤੇ ਬਗੈਰ ਟੈਕਸ ਤੋਂ ਲੈਕੇ ਆਉਦੇ ਸਨ।

LEAVE A REPLY

Please enter your comment!
Please enter your name here