ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ:ਹਰਦੇਵ ਉੱਭਾ

0
43

ਮਾਨਸਾ((ਸਾਰਾ ਯਹਾ,ਹੀਰਾ ਸਿੰਘ ਮਿੱਤਲ) ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਕੇ ਆਪਨੀ ਸਰਕਾਰ ਬਣਾਵੇਗੀ ਇਹਨਾ ਸਬਦਾ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਪੰਜਾਬ ਤੇ ਮਾਨਸਾ ਜਿਲੇ ਦੇ ਉਘੇ ਨੇਤਾ ਹਰਦੇਵ ਉੱਭਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਤਾ|ਉਹਨਾ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆ ਜਿਮਣੀ ਚੋਣਾ ਵਿੱਚ ਵੀ ਭਾਜਪਾ ਵੱਡੀ ਜਿੱਤ ਹਾਸਲ ਕਰੇਗੀ|ਹਰਦੇਵ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਦੇਸ ਹਿੱਤ ਵਿੱਚ ਅਤੇ ਜਨਤਾ ਹਿੱਤ ਵਿੱਚ ਕਿਤੇ ਜਾ ਰਹੇ ਕੰਮਾ ਕਾਰਨ ਲੋਕ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਚੁੱਕੇ ਹਨ ,ਜਿਸ ਕਾਰਨ ਭਾਜਪਾ ਦੇਸ ਦੀ ਸਭ ਤੋ ਵੱਡੀ ਰਾਜਨੀਤਕ ਪਾਰਟੀ ਬਣ ਚੁੱਕੀ ਹੈ| ਉਹਨਾ ਕਿਹਾ ਕਿ ਮਹਾਰਾਸਟਰ ਤੇ ਹਰਿਆਣਾ ਦੀਆ ਵਿਧਾਨ ਸਭਾ ਚੋਣਾ ਵਿੱਚ ਵੀ ਭਾਜਪਾ ਦੇ ਉਮੀਦਵਾਰ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਨਗੇ ਜਿਸ ਨਾਲ ਭਾਜਪਾ ਦੋਵੇ ਸੂਬਿਆ ਵਿੱਚ ਆਪਨੀ ਸਰਕਾਰ ਬਨਾਉਣ ਵਿੱਚ ਕਾਮਜਾਬ ਹੋਵੇਗੀ|ਉਹਨਾ ਕਿਹਾ ਕਿ ਦੋਵੇ ਸੂਬਿਆ ਦੀਆ ਵਿਧਾਨ ਸਭਾ ਚੋਣਾ ਵਿੱਚ ਵੋਟਰ ਵੱਧ ਚੜ ਕੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟਾ ਪਾਉਣਗੇ ਤਾ ਕਿ ਇਹਨਾ ਸੂਬਿਆ ਵਿੱਚ ਭਾਜਪਾ ਦੀ ਸਰਕਾਰ ਬਣਾ ਕੇ ਦੇਸਾ ਸੇਵਾ ਵਿੱਚ ਆਪਨਾ ਸਹਿਯੋਗ ਕਿਤਾ ਜਾ ਸਕੇ|ਹਰਦੇਵ ਉੱਭਾ ਨੇ ਕਿਹਾ ਕਿ ਦੇਸ ਦੀ ਜਨਤਾ ਕਾਗਰਸ ਨੂੰ ਪੂਰੀ ਤਰਾ ਨਕਾਰ ਚੁੱਕੀ ਹੈ ਜਿਸ ਕਾਰਨ ਕਾਗਰਸ ਦਾ ਦੇਸ ਭਰ ਵਿੱਚ ਪਤਨ ਸੁਰੂ ਹੋ ਚੁੱਕਾ ਹੈ|ਉਹਨਾ ਕਿਹਾ ਕਿ ਮਹਾਰਾਸਟਰ ਤੇ ਹਰਿਆਣਾ ਦੀਆ ਵਿਧਾਨ ਸਭਾ ਚੋਣਾ ਵਿੱਚ ਵੀ ਕਾਗਰਸ ਨੂੰ ਨਕਾਰਦੇ ਹੋਏ ਕਾਗਰਸ ਮੁਕਤ ਭਾਰਤ ਦਾ ਨਿਰਮਾਣ ਕਰਨਗੇ|ਉਹਨਾ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋ ਸਭ ਵਰਗਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ” ਸਬਕਾ ਸਾਥ ਸਬਕਾ ਵਿਕਾਸ” ਨਾਹਰੇ ਨੂੰ ਸਾਕਾਰ ਕਿਤਾ ਜਾ ਰਿਹਾ ਹੈ|
Attachments area

LEAVE A REPLY

Please enter your comment!
Please enter your name here