ਲੇਖਕ ਨਿਰੰਜਣ ਬੋਹਾ ਹੋਏ ਵਿਦਿਆਰਥੀਆਂ ਦੇ ਰੂ-ਬਰੂ

0
30

ਬੁਢਲਾਡਾ 14 ਅਕਤੂਬਰ ((ਸਾਰਾ ਯਹਾ,ਅਮਨ ਮਹਿਤਾ); ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲੀ ਵਿੱਖੇ ‘ ਸਾਹਿਤ ਨਾਲ ਕਿਵੇਂ ਜੁੜੀਏ’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਵਕਤਾ ਦੇ ਰੂਪ ਵਿੱਚ ਉਘੇ ਲੇਖਕ ਤੇ ਆਲੋਚਕ ਸ੍ਰੀ ਨਿਰੰਜਣ ਬੋਹਾ ਵਿਦੀਆਰਥੀਆਂ ਦੇ ਰੂ-ਬਰੂ ਹੋਏ । ਇਸ ਸੈਮੀਨਾਰ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ , ਡਾ: ਨਾਇਬ ਸਿੰਘ, ਮੱਲੀ ਵੈਲਫੈਅਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਰੂਬਲ ਤੇ ਲੇਖਕਾ ਦਵਿੰਦਰ ਕੌਰ ਨੇ ਕੀਤੀ । ਸੈਮੀਨਾਰ ਦੇ ਸ਼ੁਰੂ ਵਿਚ ਡਾਕਟਰ ਨਾਇਬ ਸਿੰਘ ਨੇ ਸ਼੍ਰੀ ਨਿਰੰਜਣ ਬੋਹਾ ਦੇ ਸਾਹਿਤਕ ਸਫਰ ਬਾਰੇ ਵਿਦਿਆਰਥੀ ਨੂੰ ਜਾਣੂ ਕਰਾਉਂਦਿਆ ਕਿਹਾ ਕਿ ਜੀਵਨ ਦੀਆਂ ਮੁਸ਼ਕਲ ਸਥਿਤੀਆਂ ਨੂੰ ਪਾਰ ਕਰਕੇ ਹੀ ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿਚ ਵੱਡਾ ਨਾਮ ਕਮਾਇਆ ਹੈ। ਇਸ ਮੌਕੇ ਤੇ ਜਿਥੇ ਸ਼੍ਰੀ ਨਿਰੰਜਣ ਬੋਹਾ ਨੇ ਆਪਣੇ ਸਾਹਿਤਕ ਜੀਵਨ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਉੱਥੇ ਵਿਦਿਆਰਥੀਆਂ ਦੀ ਸਾਹਿਤਕ ਪੁਸਤਕਾਂ ਵਿਚ ਰੁਚੀ ਪੈਦਾ ਕਰਨ ਲਈ ਬਹੁਤ ਸਾਰੇ ਉਪਯੋਗੀ ਸੁਝਾਅ ਵੀ ਦਿੱਤੇ। । ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਤੇ ਲੇਖਕ ਬਨਣ ਦੀ ਪ੍ਰੇਰਣਾ ਦੇਂਦਿਆਂ ਉਨ੍ਹਾਂ ਕਿਹਾ ਕਿ ਲੇਖਕ ਬਨਣਾ ਕਿਸੇ ਦਾ ਰਾਖਵਾਂ ਅਧਿਕਾਰ ਨਹੀਂ ਹੈ ਸਗੋ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਨਿਰੰਤਰ ਲਿਖਣ ਦਾ ਅਭਿਆਸ ਕਰਕੇ ਲੇਖਕ ਜਾਂ ਆਲੋਚਕ ਬਣ ਸਕਦਾ ਹੈ ਪਰ ਲੇਖਕ ਬਨਣ ਤੋਂ ਪਹਿਲਾ ਜਰੂਰੀ ਹੈ ਕਿ ਅਸੀਂ ਸਾਹਿਤ ਦੇ ਸੁਚੇਤ ਤੇ ਜਿੰਮੇਵਾਰ ਪਾਠਕ ਬਣੀਏ। ਉਨ੍ਹਾਂ ਕਿਹਾ ਕਿ ਸਾਹਿਤਕ ਕਿਤਾਬਾਂ ਸਾਨੂੰ ਨਵੀ ਤਰਾਂ ਦੀ ਜੀਵਨ ਜਾਂਚ ਨਾਲ ਜੋੜਦੀਆ ਹਨ ਤੇ ਸਾਡਾ ਸੋਚਣ ਦਾ ਨਜ਼ਰੀਆ ਬਦਲ ਕੇ ਸਾਡਾ ਸਨੁੱਚਾ ਜੀਵਨ ਹੀ ਬਦਲ ਦੇਂਦੀਆਂ ਹਨ, ਇਸ ਲਈ ਹਰ ਸੋਚਵਾਨ ਮਨੁੱਖ ਨੂੰ ਸਾਹਿਤ ਲਾਜਮੀ ਤੋਰ ਤੇ ਪੜ੍ਹਣਾ ਚਾਹੀਦਾ ਹੈ। ਲੇਖਿਕਾ ਦਵਿੰਦਰ ਕੌਰ ਨੇ ਕਿਹਾ ਕਿ ਚੰਗੀਆਂ ਕਿਤਾਬਾਂ ਜੀਵਨ ਦੇ ਹਰ ਖੇਤਰ ਵਿਚ ਮਨੁੱਖ ਦੀ ਅਗਵਾਈ ਕਰਦੀਆਂ ਹਨ। ਇਸਂ ਸਮੇ ਨਿਰੰਜਣ ਬੋਹਾ ਨੇ ਵਿਦੀਆਰਥੀਆ ਵੱਲੋਂ ਪੁੱਛੇ ਸਵਾਲਾਂ ਦੇ ਢੁੱਕਵੇ ਜਵਾਬ ਬਹੁਤ ਸੁਲਝੇ ਢੰਗ ਤੇ ਸਲੀਕੇਦਾਰ ਭਾਸ਼ਾ ਵਿਚ ਦਿੱਤੇ। ਇਸ ਵਿਚਾਰ ਚਰਚਾ ਵਿਚ ਹਰਪ੍ਰੀਤ ਕੌਰ, ਮਨਪ੍ਰੀਤ ਕੌਰ ,ਰਮਨਦੀਪ ਕੌਰਤੇ ਸਤਵੀਰ ਕੌਰ ਆਦਿ ਵਿਦਿਆਰਥਣਾ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ ।

LEAVE A REPLY

Please enter your comment!
Please enter your name here