ਭੈਣੀ ਬਾਘਾ ਆਈ.ਟੀ.ਆਈ ਚ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਤਹਿਤ ਸੈਮੀਨਾਰ ਲਗਾਇਆ

0
19

ਮਾਨਸਾ 12 ਅਕਤੂਬਰ (ਬਪਸ): ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਵਿਖੇ ਖਾਦੀ ਬੋਰਡ ਚੰਡੀਗੜ ਵੱਲੋਂ ਲੋਨ ਸਬੰਧੀ ਸੈਮੀਨਾਰ ਲਗਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਅਮਨਦੀਪ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਭਾਰਤ ਸਰਕਾਰ ਦੀ ਮਿਨੀਸਟਰੀ ਆਫ ਐਮ.ਐਸ.ਐਸ.ਈ. ਦੇ ਸਬੰਧ ਵਿੱਚ ਰਿਜਨਲ ਸੈਂਟਰ ਫਾਰ ਅਪ੍ਰੈਂਟਸ਼ਿੱਪ ਡਿਵੈਲਪਮੈਟ ਦੁਆਰਾ ਖਾਦੀ ਤੇ ਪੇਂਡੂ ਇੰਡਸਟਰੀ ਕਮਿਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਲਗਪਗ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਂਆ ਅਤੇ ਯੂਥ ਨੂੰ ਸਰਕਾਰ ਦੀ ਪੀ.ਐਮ.ਈ.ਜੀ.ਪੀ. ਸਕੀਮ ਬਾਰੇ ਜਾਣੂ ਕਰਾਇਆ। ਸੈਮੀਨਾਰ ਦੌਰਾਨ ਖਾਦੀ ਬੋਰਡ ਵੱਲੋਂ ਸੰਦੀਪ ਕੁਮਾਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਈ ਮਿਨੀ ਇੰਡਸਟਰੀ ਜਾਂ ਸੈਲਫ ਚਲਾਉਣ ਲਈ ਸਰਕਾਰ ਵੱਲੋਂ ਵਿੱਤੀ ਮਦਦ ਲਈ ਜਾ ਸਕਦੀ ਹੈ। ਇਹ ਸਕੀਮ ਸਰਕਾਰ ਵੱਲੋਂ ਅਗਸਤ 2018 ਤੋਂ ਚਲਾਈ ਜਾ ਰਹੀ ਰਹੀ ਹੈ। ਸਕੀਮ ਤੋਂ ਜਾਣੂ ਆਈ.ਟੀ.ਆਈ. ਪਾਸ ਵਿਦਿਆਰਥੀ ਇਸ ਸਕੀਮ ਦਾ ਲਾਭ ਉਠਾ ਰਹੇ ਹਨ। ਜਿਸ ਵਿੱਚ 25 ਫੀਸਦੀ ਤੋਂ ਲੈ ਕੇ 35 ਫੀਸਦੀ ਤੱਕ ਸਬਸਿਡੀ ਦਾ ਪ੍ਰਬੰਧ ਹੈ।ਖਾਦੀ ਬੋਰਡ ਦੇ ਰਿਜਨਲ ਦਫਤਰ ਚੰਡੀਗੜ ਤੋਂ ਆਏ ਪ੍ਰੋਜੈਕਟ ਅਫਸਰ ਜੈਵਨ ਸਿੰਘ ਨੇ ਸਲਾਹ ਦਿੱਤੀ ਕਿ ਸਰਕਾਰ ਦੀਆਂ ਸਾਰੀਆਂ ਲੋਨ ਸਕੀਮ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਅਧੀਨ ਜੋੜੀਆਂ ਜਾ ਚੁੱਕੀਆਂ ਹਨ।  ਜਿਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਜਿਸ ਵਿੱਚ ਔਰਤਾਂ, ਘੱਟ ਗਿਣਤੀ ਵਰਗ, ਐਸ.ਸੀ/ਐਸ ਟੀ, ਅਪਾਹਜ ਅਤੇ ਐਕਸ ਸਰਵਿਸਮੈਨ 25 ਲੱਖ ਰੁਪਏ ਤੱਕ ਦਾ ਲੋਨ ਪ੍ਰਾਪਤ ਕਰ ਸਕਦੇ ਹਨ।ਜਿਸ ਵਿੱਚ 5 ਫੀਸਦੀ ਖਰਚਾ ਇੰਡਸਟਰੀ ਲਗਾਉਣ ਵਾਲੇ ਦਾ ਹੋਵੇਗਾ। ਬਾਕੀ 95 ਫੀਸਦੀ ਲੋਨ ਦੇ ਰੂਪ ਵਿੱਚ  ਇੰਡਸਟਰੀ ਲਗਾਉਣ ਵਾਲੇ ਨੂੰ ਮਿਲੇਗਾ। ਸ਼ਹਿਰੀ ਏਰੀਏ ਵਿੱਚ ਫੈਕਟਰੀ ਲਈ 70 ਫੀਸਦੀ ਲੋਨ ਹੀ ਭਰਨਾ ਪਵੇਗਾ ਅਤੇ 25 ਫੀਸਦੀ ਸਬਸਿਡੀ ਦੀ ਸੁਵਿਧਾ ਅਤੇ ਪੇਡੂ ਏਰੀਏ ਵਿੱਚ 60 ਫੀਸਦੀ  ਲੋਨ ਭਰਨਾ ਪਵੇਗਾ ਅਤੇ 35 ਫੀਸਦੀ  ਸਬਸਿਡੀ ਦੀ ਸੁਵਿਧਾ ਹੋਵੇਗੀ। ਇਸ ਦੇ ਨਾਲ ਹੀ 5 ਲੱਖ ਤੱਕ ਦੇ ਇੰਡਸਟਰੀ ਲੋਨ ਲਈ ਕੋਈ ਵੀ ਸਕਿਓਰਟੀ ਜਮ੍ਹਾਂ ਨਹੀਂ ਕਰਾਉਣੀ ਹੋਵੇਗੀ। ਇਸ ਮੋਕੇ ਤੇ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ। ਇਸ ਮੋਕੇ ਦੇ ਉਪਰੋਕਤ ਦਰਸਾਏ ਮਹਿਮਾਨਾਂ ਤੋਂ ਇਲਾਵਾ ਡੀ.ਆਈ.ਸੀ. ਮਾਨਸਾ ਵੱਲੋਂ ਸੁਖਜੀਤ ਸਿੰਘ, ਮੋਹਨਦੀਪ ਸਿੰਘ, ਬਲਵੰਤ ਸਿੰਘ, ਪਰਦੀਪ ਸਿੰਘ, ਗੁਰਤੇਜ ਸਿੰਘ, ਸ਼ਰਨਦੀਪ ਸਿੰਘ, ਪਰਦੀਪ ਸਿੰਘ, ਕਿਰਨ ਕੋਰ, ਮਨਦੀਪ ਕੋਰ ਅਤੇ ਗੁਰਜੀਤ ਕੋਰ ਸ਼ਾਮਲ ਸਨ।

LEAVE A REPLY

Please enter your comment!
Please enter your name here