ਐਸ.ਡੀ.ਐਮ ਬੁਢਲਾਡਾ ਦੀ ਰਹਿਨੁਮਾਈ ਵਿਚ ਯਾਦਗਾਰੀ ਰਿਹਾ ਸਾਇੰਸ ਮੇਲਾ

0
38

ਬੁਢਲਾਡਾ 10, ਅਕਤੂਬਰ((ਸਾਰਾ ਯਹਾ,ਅਮਨ ਮਹਿਤਾ ): ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲੜਕੀਆ ਵਿਖੇ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਆਦਿੱਤਿਆ ਡੈਚਲਵਾਲ ਐਸ ਡੀ ਐਮ, ਬੀ ਐਮ ਸਾਇੰਸ ਸੁਮੀਤ ਬਾਂਸਲ, ਤਰਸੇਮ ਸਿੰਘ ਡੀ ਐਮ ਸਾਇੰਸ ਮਾਨਸਾ ਉਚੇਚੇ ਤੌਰ ਤੇ ਸਾਮਿਲ ਹੋਏ। ਇਸ ਮੇਲੇ ਮੌਕੇ ਵਿਦਿਆਰਥੀਆਂ ਨੇ 114 ਐਕਟੀਵੀਟੀਆ ਕਰ ਕੇ ਪ੍ਰਦਰਸ਼ਨੀ ਲਗਾਈ. ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮੇਲੇ ਵਿਚ ਸਿਰਕਤ ਕੀਤੀ। ਵਿਦਿਆਰਥੀਆਂ ਨੇ ਨਿਸ਼ਾ ਰਾਣੀ, ਰੇਖਾ ਰਾਣੀ, ਮਧੂ ਰਾਣੀ, ਅਲਕਾ ਰਾਣੀ ਸਾਇੰਸ ਅਧਿਆਪਕਾਂ ਦੀ ਅਗਵਾਈ ਵਿਚ ਸਾਇੰਸ ਦੀਆਂ ਕਿਰਿਆਵਾਂ ਦੀ ਸਾਨਦਾਰ ਪ੍ਰਦਰਸ਼ਨੀ ਲਗਾਈ। ਇਸ ਮੌਕੇ ਸਕੂਲ ਪਿੰ੍ਰਸੀਪਲ ਮੁਕੇਸ਼ ਕੁਮਾਰ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਾਇੰਸ ਵਿਸ਼ੇ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਾਇੰਸ ਦੇ ਮਹੱਤਵ ਬਾਰੇ ਦੱਸਿਆ. ਇਸ ਮੋਕੇ ਐਸ ਡੀ ਐਮ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਸਾਇੰਸ ਪ੍ਰਤੀ ਰੁਚੀ ਪੈਦਾ ਕਰਨ ਲਈ ਅਜੀਹੇ ਮੇਲੇ ਬਹੁਤ ਜ਼ਰੂਰੀ ਹਨ. ਉਨ੍ਹਾਂ ਕਿਹਾ ਕਿ ਅੱਜ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕਰ ਲਈ ਹੈ. ਉਨ੍ਹਾਂ ਵਿਦਿਆਰਥੀਆਂ ਦੁਆਰਾ ਬਣਾਏ ਮਾਡਲਾਂ ਨੂੰ ਦੇਖ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ. ਇਸ ਮੋਕੇ ਐਸ ਡੀ ਐਮ ਅਦਿੱਤਿਆ ਡੇਚਲਵਾਲ ਵੱਲੋਂ ਸਕੂਲ ਵਿੱਚ ਇੱਕ ਸਮਾਰਟ ਕਲਾਸ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਸਮਾਰਟ ਤਰੀਕੇ ਨਾਲ ਪੜਾਇਆ ਗਿਆ. ਇਸ ਮੌਕੇ ਤੇ ਲੈਕਚਰਾਰ ਬਿਮਲ ਜੈਨ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਡਾ. ਜ਼ਸਵੀਰ ਸਿੰਘ, ਰਾਕੇਸ਼ ਕੁਮਾਰ, ਮੈਡਮ ਰਾਜਵੀਰ ਕੋਰ, ਸੁਨੀਤਾ ਰਾਣੀ ਸਮੇਤ ਸਮੂਹ ਸਕੁੂਲ ਸਟਾਫ ਹਾਜ਼ਰ ਸਨ.

LEAVE A REPLY

Please enter your comment!
Please enter your name here