

ਮਾਨਸਾ 10 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 28ਵੇਂ ਦਿਨ ਵੀ ਜਾਰੀ ਰਿਹਾ, ਅੱਜ ਇਸ ਧਰਨੇ ਵਿੱਚ ਮੇਜਰ ਸਿੰਘ ਦੁਲੋਵਾਲ,ਮੋਦਨ ਸਿੰ ਦੂਲੋਵਾਲ, ਭੁੂਰਾ ਸਿੰਘ,ਬੰਤ ਸਿੰਘ ,ਭਾਕਰ ਸਿੰਘ, ਗੁਰਦੇਵ ਸਿੰਘ, ਅਜੈਬ ਸਿੰਘ, ਬਾਬੂ ਸਿੰਘ ਧਿੰਗੜ, ਭੋਲਾ ਸਿੰਘ ਬਹਿਣੀਵਾਲ, ਅਮਰੀਕ ਸਿੰਘ ਫਫੜੇ, ਰਤਨ ਭੋਲਾ ਕਾਮਰੇਡ ਸਾਮਲ ਹੋਏ। ਅੱਜ ਇਸ ਧਰਨੇ ਨੂੰ ਸਬੋਧਨ ਕਰਦਿਆ ਕਾਮਰੇਡ ਕ੍ਰਿਸ਼ਨ ਚੁਹਾਨ ਸੀ.ਪੀ.ਆਈ. ਅਤੇ ਬੋਘ ਸਿੰਘ ਕਿਸਾਨ ਆਗੂ ਨੇ ਕਿਹਾ ਕਿ ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਜੋ ਧਰਨਾ ਚੱਲ ਰਿਹਾ ਹੈ। ਉਸਨੂੰ ਵੱਡੇ ਪੱਧਰ ਉੱਪਰ ਜਨ ਸਮੱਰਥਨ ਮਿਲ ਰਿਹਾ ਅਤੇ ਇੱਕ ਲੋਕ ਲਹਿਰ ਬਣ ਚੁੱਕਾ ਹੈ। ਅੱਜ ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਧਰਨੇ ਵਿੱਚ ਜਸਵੀਰ ਕੌਰ ਨੱਤ ਸੀ.ਪੀ.ਆਈ. ਐਮ.ਐਲ. ਆਪਣੇ ਪਰਿਵਾਰ ਸਮੇਤ ਇਸ ਧਰਨੇ ਵਿੱਚ ਸਾਮਲ ਹੋਏੇ। ਉਨ੍ਹਾਂ ਦਾ ਪੁੱਤਰ ਡਾ.ਅਜੈਪਾਲ ਨੱਤ ਐਮ.ਐਸ.ਸੀ,ਪੀ.ਐਚ.ਡੀ. ਸਪੋਰਟਸ ਸਾਈਸ ਅਤੇ ਪੁੱਤਰ ਡਾ.ਰਮਨਜੀਤ ਕੌਰ ਜੋ ਕਿ ਬੀ.ਪੀ.ਟੀ., ਐਮ.ਐਸ.ਸੀ. ਐਕਰਸਾਈਜ਼ ਸਿਆਲੋਜੀ ਦੇ ਹਨ। ਇਸ ਧਰਨੇ ਵਿੱਚ ਸਾਮਲ ਹੋਏ। ਇਨ੍ਹਾਂ ਨੋਜਵਾਨ ਨੇ ਦੱਸਿਆ ਕਿ ਉਹ ਪੰਜਾਬ ਦੇ ਨੋਜਵਾਨਾਂ ਨੂੰ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਧਰਨੇ ਨਾਲ ਜੁੜਨ ਲਈ ਪ੍ਰੇਰਿਤ ਕਰਨਗੇੇ।
ਮਿਤੀ 09.10.2019 ਬੁੱਧਵਾਰ ਨੂੰ ਪਿੰਡ ਤਾਮਕੋਟ ਅਤੇ ਉੱਭਾ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਚੇਤਨਾ ਅਤੇ ਲਾਮਬੰਦੀ ਰੈਲੀਆ ਕੀਤੀਆ ਗਈਆ। ਜਿਨ੍ਹਾਂ ਵਿੱਚ ਪਿੰਡ ਵਾਸੀਆ ਨੇ ਵੱਧ ਚੜ ਕੇ ਹਿੱਸਾ ਲਿਆ। ਇਨ੍ਹਾਂ ਪਿੰਡਾ ਵਿੱਚ 21 ਮੈਬਰੀ ਅਵਾਰਾ ਪਸ਼ੂ ਸੰਘਰਸ ਕਮੇਟੀਆ ਬਣਾਈਆ ਗਈਆ ਅਤੇ ਇਨ੍ਹਾਂ ਪਿੰਡਾ ਦੇ ਵੱਟਸਅੱਪ ਗਰੁੱਪ ਬਣਾਏ ਗਏ ਤਾਂ ਕਿ ਇਨ੍ਹਾਂ ਪਿੰਡਾ ਦੇ ਲੋਕਾਂ ਨੂੰ ਅਵਾਰਾ ਪਸ਼ੂਆ ਦੇ ਸੰਘਰਸ ਨਾਲ ਜੋੜਿਆ ਜਾਵੇ। ਇਨ੍ਹਾਂ ਰੈਲੀਆ ਨੂੰ ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਬ ਸਿੰਘ ਮਾਹਲ ਐਡਵੋਕੇਟ, ਬਿੱਕਰ ਸਿੰਘ ਮਘਾਣੀਆ, ਗੁਰਪ੍ਰੀਤ ਸਿੰਘ ਬਣਾਂਵਾਲੀ, ਧੰਨਾ ਮੱਲ ਗੋਇਲ, ਉੱਗਰ ਸਿੰਘ ਕਿਸਾਨ ਆਗੂ, ਹਰਿੰਦਰ ਸਿੰਘ ਮਾਨਸ਼ਾਹੀਆ, ਹਰਵਿੰਦਰ ਸਿੰਘ ਕਾਕਾ ਤਾਮਕੋਟ, ਅਮਨਾ ਸਰਪੰਚ, ਪਿੰਡ ਉੱਭਾ ਨੇ ਸੰਬੋਧਨ ਕੀਤਾ। ਇਨ੍ਹਾਂ ਪਿੰਡ ਦੇ ਲੋਕਾ ਨੇ ਆਪਣੇ ਹੱਥ ਖੜੇ ਕਰਕੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਵਾਰਾ ਪਸ਼ੂਆ ਸਬੰਧੀ ਕੋਈ ਸੰਘਰਸ ਦੀ ਰੂਪ ਰੇਖਾ ਪਿੰਡ ਵਾਸੀਆ ਨੁੰ ਦਿੱਤੀ ਜਾਵੇਗੀ। ਉਸ ਵਿਚ ਸਾਮਲ ਹੋਣ ਦਾ ਭਰੋਸਾ ਦਿੱਤਾ।
ਮਿਤੀ 09.10.2019 ਨੂੰ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਮੁੱਖ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਦੀ ਅਨੋਵਾ ਕਾਰ ਸ਼ਨ31:3679 ਦਾ ਭੀਖੀ ਦੇ ਨਜਦੀਕ ਅਵਾਰਾ ਪਸ਼ੂਆ ਕਾਰਨ ਸੜਕੀ ਹਾਦਸਾ ਹੋਇਆ। ਮੁਨੀਸ਼ ਬੱਬੀ ਦਾਨੇਵਾਲੀਆ ਪਿੰਡ ਉੱਭਾ ਤੋ ਚੇਤਨਾ ਰੈਲੀ ਕਰਕੇ ਪਟਿਆਲਾ ਪਰਿਵਾਰਕ ਪ੍ਰੋਗਰਾਮ ਤੇ ਜਾ ਰਹੇ ਸਨ। ਜਿੱਥੇ ਇੱਕ ਲਾਲ ਰੰਗ ਦਾ ਅਵਾਰਾ ਪਸ਼ੂ ਉਨ੍ਹਾਂ ਦੀ ਕਾਰ ਵਿੱਚ ਵੱਜਿਆ ਜਿਸ ਕਾਰਨ ਉਨ੍ਹਾਂ ਦੀ ਅਨੋਵਾ ਕਾਰ ਭਾਰੀ ਨੁਕਸਾਨ ਹੋਇਆ ਪਰ ਮੁਨੀਸ਼ ਬੱਬੀ ਦਾਨੇਵਾਲੀਆ ਬਾਲ—ਬਾਲ ਵਿੱਚ ਸੜਕੀ ਹਾਦਸੇ ਵਿੱਚ ਬੱਚ ਗਏ। ਇਸ ਸਬੰਧੀ ਜਾਣਕਾਰੀ ਦਿੰਦੀਆ ਗੁਰਲਾਬ ਸਿੰਘ ਮਾਹਲ ਅਤੇ ਬੂਟਾ ਸਿੰਘ ਰੱਲਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋ ਅਵਾਰਾ ਪਸ਼ੂਆ ਦੇ ਹੱਲ ਸੰਘਰਸ ਕਰ ਰਹੇ ਹਨ। ਪਰ ਮਾਨਸਾ ਪ੍ਰਸਾਸਨ ਕੁੰਭ ਕਾਰਨ ਦੀ ਨੀਦ ਸੁਤਾ ਹੈ ਪਿਛਲੇ ਇੱਕ ਮਹੀਨੇ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਤਿੰਨ ਮੈਬਰ ਅਵਾਰਾ ਪਸ਼ੂ ਦੇ ਕਾਰਨ ਸੜਕੀ ਹਾਦਸੇ ਦਾ ਸਿਕਾਰ ਹੋ ਗਏ ਹਨ। ਪ੍ਰੇਮ ਅਗਰਵਾਲ ਅਤੇ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਮਿਤੀ 11 ਅਕਤੂਬਰ ਨੂੰ ਪਿੰਡ ਅਨੂਪਗੜ੍ਹ ਅਤੇ ਮਾਖਾ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀਆ ਕੀਤੀਆ ਜਾਣਗੀਆ। ਅੱਜ ਇਸ ਧਰਨੇ ਨੂੰ 28ਵੇਂ ਦਿਨ ਬੋਹੜ ਸਿੰਘ, ਪਰਮਜੀਤ ਸਿੰਘ ਬੱਚੀ, ਜਤਿੰਦਰ ਆਗਰਾ, ਡਾ.ਜਨਕ ਰਾਜ ਸਿੰਗਲਾ, ਬਲਵਿੰਦਰ ਕਾਕਾ, ਮਨਜੀਤ ਸੰਦੋੜਾ,ਕਾਮਰੇਡ ਨਰਿੰਦਰ ਕੌਰ ਆਦਿ ਸਾਮਲ ਹੋਏ ।
























