ਫੂਡ ਸੇਫਟੀ ਟੀਮਾਂ ਵੱਲੋਂ ਜਾਂਚ ਮੁਹਿੰਮ ਜ਼ੋਰਾਂ ‘ਤੇ : ਪੰਨੂੰ ..!! 5 ਨੂੰ ਦੋਸ਼ੀ ਠਹਿਰਾਇਆ, 1.48 ਕਰੋੜ ਦੇ ਜੁਰਮਾਨੇ ਕੀਤੇ

0
28

ਚੰਡੀਗੜ•(ਸਾਰਾ ਯਹਾ,ਬਲਜੀਤ ਸ਼ਰਮਾ) 10 ਅਕਤੂਬਰ : ਤੰਦਰੁਸਤ ਪੰਜਾਬ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਫੂਡ ਸੇਫਟੀ ਟੀਮਾਂ ਵੱਲੋਂ ਭੋਜਨ ਪਦਾਰਥਾਂ ਦੀ ਜਾਂਚ ਲਗਾਤਾਰ ਜਾਰੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਜਾਂਚ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸ. ਪੰਨੂੰ ਨੇ ਦੱਸਿਆ ਕਿ ਜੂਨ ਤੋਂ ਸਤੰਬਰ, 2019 ਦੇ ਚਾਰ ਮਹੀਨਿਆਂ ਦੇ ਵਕਫ਼ੇ ਦਰਮਿਆਨ ਭੋਜਨ ਪਦਾਰਥਾਂ ਦੇ 3548 ਨਮੂਨੇ ਲਏ ਗਏ ਅਤੇ ਜਾਂਚ ਕੀਤੀ ਗਈ। ਜਿਨ•ਾਂ ਪਦਾਰਥਾਂ ਦੇ ਨਮੂਨੇ ਲਏ ਗਏ ਹਨ ਉਨ•ਾਂ ਵਿੱਚ ਦੁੱਧ, ਪਨੀਰ, ਘੀ, ਖੋਆ, ਮਿਠਾਈਆਂ, ਨਮਕੀਨ, ਫਲਾਂ, ਸ਼ਰਾਬ  ਅਤੇ ਹੋਰ ਪਦਾਰਥਾਂ ਦੇ ਨਮੂਨੇ ਸ਼ਾਮਲ ਹਨ।
ਉਨ•ਾਂ ਦੱÎਸਿਆ ਕਿ ਕੁੱਲ ਲਏ ਗਏ ਨਮੂਨਿਆਂ ਦਾ 20 ਫੀਸਦੀ ਭਾਵ 719 ਨਮੂਨੇ ਘਟੀਆ ਦਰਜੇ ਦੇ ਪਰ ਵਰਤੋਂ ਯੋਗ ਪਾਏ ਗਏ ਜਦੋਂ ਕਿ 31 ਨਮੂਨੇ ਜੋ 1 ਫੀਸਦੀ ਤੋਂ ਵੀ ਘੱਟ ਬਣਦੇ ਹਨ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਪਾਏ ਗਏ ਹਨ।
ਉਨ•ਾਂ ਦੱÎਸਿਆ ਕਿ ਪਿਛਲੇ ਚਾਰ ਮਹੀਨਿਆਂ ਦੇ ਰਿਕਾਰਡ ਅਨੁਸਾਰ ਮਿਲਾਵਟਖੋਰਾਂ ਵਿਰੁੱਧ ਵੱਖ ਵੱਖ ਅਦਾਲਤਾਂ ਵਿੱਚ ਦਰਜ ਮਾਮਲੇ ਦਰਜ ਕੀਤੇ ਗਏ ਹਨ ਅਤੇ  837 ਮਾਮਲਿਆਂ ਵਿੱਚ 1.48 ਕਰੋੜ ਦੇ ਜੁਰਮਾਨੇ ਲਗਾਏ ਗਏ ਹਨ ਅਤੇ ਨਕਲੀ/ਅਸੁਰੱÎਖਿਅਤ/ਗੁੰਮਰਾਹਕੁੰਨ ਵਸਤਾਂ ਵੇਚਣ ਵਾਲੇ ਪੰਜ ਵਿਕਰੇਤਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਸ. ਪੰਨੂੰ ਨੇ ਦੱਸਿਆ ਕਿ ਫੂਡ ਸੇਫਟੀ ਟੀਮਾਂ ਵੱਲੋਂ ਮਨੁੱਖੀ ਵਰਤੋਂ ਲਈ ਅਸੁਰੱਖਿਅਤ 1626 ਕਿਲੋ ਫਲ ਅਤੇ ਸਬਜ਼ੀਆਂ ਅਤੇ 354 ਕਿਲੋ ਹੋਰ ਭੋਜਨ ਪਦਾਰਥ ਜ਼ਬਤ ਕੀਤੇ ਗਏ ਹਨ।
ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਨੇ ਦੱਸਿਆ ਕਿ ਜਾਂਚ ਮੁਹਿੰਮਾਂ ਦੇ ਨਾਲ ਨਾਲ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਭੋਜਨ ਪਦਾਰਥਾਂ ਦੀ ਸਵੱਛਤਾ ਅਤੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਹੁਣ ਤੱਕ 327 ਜਾਗਰੂਕਤਾਂ ਕੈਂਪ/ਸੈਮੀਨਾਰ/ਵਰਕਸ਼ਾਪ ਆਯੋਜਿਤ ਕੀਤੇ ਗਏ ਹਨ। ਫੂਡ ਬਿਜ਼ਨਸ ਆਪਰੇਟਰਾਂ ਨੂੰ ਵੀ ਐਫ.ਐਸ.ਐਸ.ਏ.ਆਈ. ਦੇ ਨਿਰਦੇਸ਼ਾਂ ਅਤੇ ਫੂਡ ਸੇਫਟੀ ਐਕਟ ਤਹਿਤ ਲਾਜ਼ਮੀ ਕਾਨੂੰਨਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਗਿਆ ਹੈ। ਉਨ•ਾਂ ਨੂੰ ਲੋੜੀਂਦੇ ਲਾਇਸੰਸ/ਰਜਿਸਟ੍ਰੇਸ਼ਨ ਲੈਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here