ਅਵਾਰਾ ਪਸ਼ੂ ਸੰਘਸ ਕਮੇਟੀ, ਮਾਨਸਾ ਦਾ ਸੰਘਰਸ਼ 27ਵੇਂ ਦਿਨ ਜਾਰੀ, ਮਾਨਸਾ ਸ਼ਹਿਰ ਦੇ ਹਜਾਰਾਂ ਬੱਚਿਆਂ ਨੇ ਅੱਜ ਰੋਸ ਮਾਰਚ ਕੱਢਕੇ ਅਵਾਰਾ ਪਸ਼ੂ ਸੰਘਰਸ ਕਮੇਟੀ ਦੀ ਹਮਾਇਤ ਕੀਤੀ।

0
34

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) :ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਅਵਾਰਾ ਪਸ਼ੂਆਂ ਦਾ ਸੰਘਰਸ਼ ਅੱਜ 27ਵੇਂ ਦਿਨ ਵੀ ਜਾਰੀ ਰਿਹਾ । ਅੱਜ ਇਸ ਸੰਘਰਸ ਨੂੰ਼ ਹੋਰ ਬਲ ਮਿਲਿਆ ਜਦੋਂ ਸਵੇਰੇ 9.00 ਵਜੇ ਹਜਾਰਾਂ ਦੀ ਗਿਣਤੀ ਵਿੱਚ ਮਾਨਸਾ ਸ਼ਹਿਰ ਦੇ ਬੱਚੇ ਸਿਨੇਮਾ ਰੋਡ ਇੱਕ ਰੋਸ਼ ਪ੍ਰਦਰਸ਼ਨ ਕਰਦੇ ਹੋਏ ਗਊਸਾਲਾ ਰੋਡ,ਜੈਨ ਸਕੂਲ ਵਾਲੀ ਗਲੀ , ਮੈਨ ਬਜਾਰ, ਬਾਰਾਂ ਹੱਟਾਂ ਚੋਕ ਹੁੰਦੇ ਹੋਏ ਗੁਰਦੂਆਰਾ ਚੌਕ ਵਿਖੇ ਧਰਨੇ ਵਾਲੀ ਥਾਂ ਤੇ ਪੁੱਜੇ ਅਤੇ ਉਥੇ ਇਨ੍ਹਾਂ ਬੱਚਿਆਂ ਨੇ ਡਿਪਟੀ ਕਮਿਸ਼ਨਰ ਮਾਨਸਾ, ਜਿਲ੍ਹਾ ਪ੍ਰਸ਼ਾਸ਼ਨ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਿਆਰੇ ਬਾਜੀ ਕੀਤੀ ਅਤੇ ਉਹਨਾਂ ਨੇ ਰੋਸ਼ ਪ੍ਰਗਟਾਇਆ ਕਿ ਮਾਨਸਾ ਜਿਲੇ੍ਹੇ ਦੇ ਲੋਕਾਂ ਨੂੰ ਅਵਾਰਾ ਪਸ਼ੂਆਂ ਸਬੰਧੀ ਸੰਘਰਸ਼ ਕਰਦਿਆਂ 27 ਦਿਨ ਹੋ ਗਏ ਹਨ। ਇਸ ਦੌਰਾਨ ਜਿਲ੍ਹਾ ਮਾਨਸਾ 13H09H2019 ਨੂੰ ਬੰਦ ਹੋਇਆ ਫਿਰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਮਾਨਸਾ ਵਿੱਚ ਆਕੇ ਇੱਕ ਕੈਂਡਲ ਮਾਰਚ ਕੱਢਿਆਂ ਜਿਸ ਵਿੱਚ ਸਾਰੀਆਂ ਪਾਰਟੀਆਂ ਨੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਸੰਘਰਸ਼ ਦਾ ਸਾਥ ਦੇਣ ਦਾ ਫੈਸਲਾ ਕੀਤਾ ਪਰ ਡਿਪਟੀ ਕਮਿਸ਼ਨਰ ਮਾਨਸਾ ਦਾ ਰਵਈਆ ਬਹੁਤ ਮੰਦ ਭਾਗਾਂ ਰਿਹਾ। ਜਿੱਥ ਪੰਜਾਬ ਸਰਕਾਰ ਨੇ 5 ਕੈਬਨਿਟ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਿਮ ਮਹਿੰਦਰਾਂ ਨੇ ਅਵਾਰਾਂ ਪਸ਼ੂਆਂ ਦੇ 15 ਦਿਨਾਂ ਵਿੱਚ ਹੱਲ ਦੇ ਆਾਦੇਸ ਼ਦਿੱਤੇ ਹਨ। ਪਰ ਇਨ੍ਹਾਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਡਿਪਟੀ ਕਮਿਸ਼ਨਰ ਮਾਨਸਾ ਪਾਲਣਾ ਨਹੀਂ ਕਰ ਰਹੀ।ਪਿਛਲੇ 10 ਦਿਨਾਂ ਤੋਂ ਇੱਕ ਵੀ ਅਵਾਰਾ ਪਸ਼ੂ ਸੜਕਾਂ ਉਪਰ ਨਹੀਂ ਚੁੱਕਿਆ ਗਿਆ। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਮਾਨਸਾ ਜਿਲ੍ਹੇ ਸੰਘਰਸ ਨੂੰ ਜਾਣ ਬੁੱਝ ਕੇ ਅਣਗੋਲਿਆਂ ਕੀਤਾ ਜਾ ਰਿਹਾ ਹੈ। ਜਿਸ ਕਾਰਣ ਮਾਨਸਾ ਜਿਲ੍ਹੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸਸ਼ਨਰ ਮਾਨਸਾ ਦੇ ਅੜੀਅਲ ਰਵਈਏ ਕਾਰਣ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੂੰ ਆਪਣਾ ਸੰਘਰਸ਼ ਹੋਰ ਤੇਜ ਕਰਨਾ ਪਿਆ। ਜਿਸ ਅਧੀਨ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨਾ ਸੁਰੂ ਕਰ ਦਿੱਤਾ ਅਤੇ ਹਰ ਪਿੰਡ ਆਪਣੀ 21 ਮੈਬਰੀ ਕਮੇਟੀ ਬਣਾਉਣੀ ਸੁਰੂ ਕਰ ਦਿੱਤੀ ਤਾਂ ਜੋ ਕਿ ਇੱਕ ਵੱਡਾ ਸੰਘਰਸ ਜਿਲ੍ਰਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਰੰਭਿਆ ਜਾ ਸਕੇ। ਇਸ ਸੰਘਰਸ ਦਾ ਮਕਸਦ ਕੇਵਲ ਅਵਾਰਾ ਪਸ਼ੂਆਂ ਦਾ ਹੱਲ ਕਰਵਾਉਣਾ ਹੈ। ਪੰਜਾਬ ਬੱਚਿਆਂ ਦੇ ਰੋਸ਼ ਪ੍ਰਦਰਸ਼ਨ ਦੀ ਅਗਵਾਈ ਮਨੀਸ ਬੱਬੀ ਦਾਨੇਵਾਲੀਆਂ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਮਨਜੀਤ ਸਦਿਓੂੜਾ, ਬਲਵਿੰਦਰ ਸਿੰਘ ਕਾਕਾ, ਪ੍ਰੇਮ ਅਗਰਵਾਲ, ਹਰਿੰਦਰ ਸਿੰਘ ਮਾਨਸ਼ਾਹੀਆਂ,ਪ੍ਰੋ. ਸੁਖਦੇਵ ਸਿੰਘ ਡਾਇਰੈਕਟਰ ਖਾਲਸਾ ਹਾਈ ਸਕੂਲ, ਮਾਨਸਾ ਮੱਘਰ ਸਿੰਘ ਪ੍ਰਧਾਨ ਖਲਾਸਾ ਸਕੂਲ ਕਮੇਟੀ, ਜਗਰਾਜ ਸਿੰਘ ਸਕੱਤਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤੀ। ਅੱਜ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ 11 ਮੈਬਰੀ ਧਰਨੇ ਉਪਰ ਬੈਠੇ ਧਰਨੇ ਉਪਰ ਗੁਰਚਰਨ ਸਿੰਘ ਸਾਬਕਾ ਐਮ.ਸੀ., ਬਲਬੀਰ ਔਲਖ, ਸੁਖਵਿੰਦਰ ਸਿੰਘ, =ਅਲਤਬਸਬਲਵੀਰ ਔਲਖ,ਜਗਰਾਜ ਸਿੰਘ,ਉਗਰ ਸਿੰਘ, ਮੱਘਰ ਸਿੰਘ,ਸੁਖਦੇਵ ਸਿੰਘ, ਬਲਦੇਵ ਸਿੰਘ,ਪਰਮਜੀਤ ਸਿੰਘ, ਜਗਜੀਤ ਸਿੰਘ, ਆਦਿ ਬੈਠੇ। ਇਸ ਧਰਨੇ ਨੂੰ ਅੱਜ ਜਗਦੀਪ ਸਿੰਘ ਨਕਈ, ਸਾਬਕਾ ਐਮ.ਐਲ.ਏ. ਐਮ.ਐਲ.ਏ.ਜੋਗਾ, ਲਾਲੀ ਖੜ੍ਹਕ ਸਿੰਘ ਵਾਲਾ, ਬੂਟਾ ਸਿੰਘ ਰੱਲਾ, ਅਤੇ ਡਾ. ਧੰਨਾ ਮੱਲ ਗੋਇਲ ਨੇ ਸੰਬੋਧਨ ਕੀਤਾ, ਇਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਸੰਘਰਸ ਦੇਸ ਵਿਆਪੀ ਲੋਕ ਲਹਿਰ ਬਣ ਚੁੱਕਿਆ ਹੈ। ਇਸ ਜਾਇਜ ਮੰਗ ਦਾ ਤੁਰੰਤ ਹੱਲ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਤੁਰੰਤ ਕਰਨਾ ਚਾਹੀਦਾ ਹੈ। ਅੱਜ ਇਸ ਧਰਨੇ ਵਿੱਚ ਮਨਜੀਤ ਸਿੰਘ ਮੀਆਂ, ਇੰ. ਲੋਕ ਇਨਸਾਫ ਪਾਰਟੀ, ਡਾ. ਵਿਜੈ ਸਿੰਗਲਾ ਆਮ ਆਦਮੀ ਪਾਰਟੀ ਨੇ ਵੀ ਸੰਬੋਧਨ ਕੀਤਾ। ਇਸੇ ਤਰ੍ਹਾਂ ਪਿੰਡਾਂ ਵਿੱਚ ਚਲ ਰਹੀ ਚੇਤਨਾ ਅਤੇ ਲਾਮਬੰਦੀ ਰੈਲੀਆਂ ਦੀ ਮਹਿੰਮ ਅਧੀਨ 8 ਅਕਤੂਬਰ ਨੂੰ ਬੁਰਜ ਢਿਲਵਾਂ ਵਿੱਚ ਰੈਲੀ ਕੀਤੀ ਗਈ ਅਤੇ 10 ਅਕਤੂਬਰ ਨੂੰ ਪਿੰਡ ਦਲੀਏਵਾਲੀ, ਮਾਖਾ ਅਤੇ ਰਮਦਿੱਤੇ ਵਿੱਚ ਲੋਕ ਚੇਤਨਾਂ ਅਤੇ ਲਾਮਬੰਦੀਆਂ=ਅਲਤਬਸ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ।

LEAVE A REPLY

Please enter your comment!
Please enter your name here