ਪਵਿੱਤਰ ਤਿਉਹਾਰ ਦੁਸ਼ਹਿਰਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ..!!

0
106

ਮਾਨਸਾ,(ਸਾਰਾ ਯਹਾ,ਹੀਰਾ ਸਿੰਘ ਮਿੱਤਲ) 8 ਅਕਤੂਬਰ : ਸਥਾਨਕ ਨਵੀਂ ਅਨਾਜ ਮੰਡੀ ਵਿਖੇ ਨਿਊ ਦੁਸ਼ਹਿਰਾ ਕਮੇਟੀ ਵਲੋਂ ਦੁਸਹਿਰਾ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਅਗਨੀ ਭੇਟ ਕੀਤੀ ਗਈ। ਇਸ ਸਮਾਗਮ ਵਿਚ ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। 
   ਮੰਚ ਤੋਂ ਬੋਲਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਸਾਨੂੰ ਅੱਜ ਆਪਣੇ ਅੰਦਰਲੀਆਂ ਬੁਰਾਈਆਂ ਖਤਮ ਕਰਨ ਦਾ ਪ੍ਰਣ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਬੁਰਾਈਆਂ ਦੇ ਖਿਲਾਫ਼ ਇੱਕਜੁੱਟ ਨਹੀਂ ਹੁੰਦੇ ਉਦੋਂ ਤੱਕ ਕਿਸੇ ਵੀ ਰੂਪ ਵਿਚ ਸਮਾਜ ਦਾ ਭਲਾ ਨਹੀਂ ਹੋ ਸਕਦਾ। ਸਮਾਗਮ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਟਾਲਾਂ ਤੋਂ ਇਲਾਵਾ ਪ੍ਰੇਰਣਾਦਾਇਕ ਬੈਨਰ ਵੀ ਦੇਖਣ ਨੂੰ ਮਿਲੇ। ਸ਼ਾਮ ਦੇ ਕਰੀਬ ਸਵਾ ਛੇ ਵਜੇ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ, ਜਿੰਨਾਂ ਤੋਂ ਪਹਿਲਾਂ ਵਿਸ਼ਾਲ ਆਤਿਸ਼ਬਾਜ਼ੀ ਅਤੇ ਅਸਮਾਨ ਵਿਚ ਖਿੱਲਰੀਆਂ ਤਰ੍ਹਾਂ-ਤਰ੍ਹਾਂ ਦੀਆਂ ਤਰੰਗਾਂ ਦੇਖਣ ਨੂੰ ਮਿਲੀਆਂ। 
ਇਸ ਮੌਕੇ ਪਹਿਲਵਾਨਾਂ ਦੇ ਕੁਸ਼ਤੀ ਅਖਾੜੇ ਕਰਵਾਉਣ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਕੀਲ੍ਹੀ ਰੱਖਿਆ। ਬੱਚਿਆਂ ਦੇ ਮਨੋਰੰਜਨ ਲਈ ਮੋਟੂ, ਪਤਲੂ, ਜੋਕਰ ਅਤੇ ਸੋਟੀਆਂ ਤੇ ਚੱਲਣ ਵਾਲਾ ਬੰਦਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਇਸ ਮੌਕੇ ਨਿਊ ਦੁਸ਼ਹਿਰਾ ਕਮੇਟੀ ਦੇ ਸੁਨੀਲ ਸ਼ੀਲਾ, ਰਜੇਸ਼ ਗਰਗ ਬਿੱਟੂ ਸੈਲਰ ਵਾਲੇ, ਰਮੇਸ਼ ਜਿੰਦਲ, ਸੁਭਾਸ਼ ਡਰਾਮਾਟਿਕ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ,

ਪ੍ਰਧਾਨ ਪ੍ਰਵੀਨ ਗੋਇਲ ਅਤੇ ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਵਿਜੈ ਕੁਮਾਰ, ਬਲਜੀਤ ਸ਼ਰਮਾ, ਪ੍ਰਵੀਨ ਟੋਨੀ, ਸ਼੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਪ੍ਰੇਮ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਸਰਪ੍ਰਸਤ ਅਮਰ ਪੀ.ਪੀ , ਲੋਕ ਰਾਜ, ਮੱਖਣ ਲਾਲ, ਪਵਨ ਧੀਰ, ਦੀਵਾਨ ਭਾਰਤੀ, ਵਿਨੋਦ ਗਰਗ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ ਸਿੰਗਲਾ ਹਾਜ਼ਰ ਸਨ। ਅਖੀਰ ਵਿਚ ਆਏ ਮਹਿਮਾਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਅਤੇ ਮਾਨਸਾ ਦੇ (S.S.P) ਡਾ: ਨਰਿੰਦਰ ਭਾਰਗਵ ਜੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਜਿਨਾ ਦੀ ਅਗਵਾਈ ਹੇਠ ਪੁਲਿਸ ਮੁਲਾਜਮ ਬੜੀ ਤਨਦੇਹੀ ਦੇ ਨਾਲ ਡਿਉਟੀ ਦੇ ਰਹੇ ਸਨ 

LEAVE A REPLY

Please enter your comment!
Please enter your name here