

ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ} ਮਾਨਸ਼ਾ ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਸ੍ਰੀ ਰਾਮ ਲੀਲਾ ਦੀ ੧੧ ਵੀ ਨਾਈਟ ਦਾ ਉਦਘਾਟਨ ਡਾ ਮਾਨਵ ਜਿੰਦਲ ਤੇ ਉਹਨਾ ਦੀ ਧਰਮ ਪਤਨੀ ਦੀਪੀਕਾ ਜਿੰਦਲ ਨੇ ਆਪਣੇ ਕਰ ਕਮਲਾ ਨਾਲ ਕੀਤਾ ।ਸਭ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸ਼ੋਕ ਤੇ ਪ੍ਰਧਾਨ ਪਰਵੀਨ ਗੋਇਲ ,ਕੈਸੀਅਰ ਵਿਜੈ ਕੁਮਾਰ ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ਤੇ ਬਨਵਾਰੀ ਲਾਲ , ਬਲਜੀਤ ਸਰਮਾ , ਅਰੂਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਰੀਬਨ ਕੱਟਣ ਦੀ ਰਸਮ ਅਦਾ ਕਰਵਾਈ ,ਮੁੱਖ ਮਹਿਮਾਨ ਨੇ ਬੋਲਦਿਆ ਕਿਹਾ ਕਿ ਅੱਜ ਦੇ ਕਲਯੁੱਗ ਦੇ ਸਮੇ ਅੰਦਰ ਰਮਾਇਣ ਦੀਆ ਸਿੱਖਿਆ ਤੇ ਚੱਲ ਕੇ ਇੱਕ ਚੰਗੇ ਢੰਗ ਦਾ ਸਮਾਜ ਸਿਰਜ ਸਕਦੇ ਹਾ
ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੀ ਸ੍ਰੀ ਰਾਮ ਲੀਲਾ ਵਿਚ ਵਿਖਾਇਆ ਗਿਆ ਕਿ ਭਭਿਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ,ਅੰਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ ,ਮੇਘਨਾਥ ਦਾ ਲਛਮਣ ਨਾਲ ਯੁੱਧ ਹੋਣਾ ,ਲਛਮਣ ਜੀ ਦਾ ਮੇਘਨਾਥ ਹੱਥੋ ਯੁੱਧ ਵਿੱਚ ਮੂਰਛਤ ਹੋਣਾ ਅਤੇ ਲੋਕਾ ਵਿਚ ਸੂਖੈਨ ਵੈਦ ਦਾ ਲਛਮਣ ਦੇ ਠੀਕ ਹੋਣ ਦਾ ਉਪਾਅ ,ਸੰਜੀਵੀਨੀ ਬੂਟੀ ਦੱਸਣਾ ਅਤੇ ਹਨੂੰਮਾਨ ਦਾ ਬੂਟੀ ਦੀ ਨਿਸ਼ਾਨੀ ਪੂਛ ਕੇ ਬੁਟੀ ਲੈ ਕੇ ਆਉਣਾ ਬੂਟੀ ਦੁਆਰਾ ਲਛਮਣ ਦਾ ਠੀਕ ਹੋਣਾ ,ਮੇਘਨਾਥ ਨਾਲ ਯੁੱਧ ਕਰਨਾ, ਕੁੰਭਕਰਨ ਨੂੰ ਜਗਾਉਣਾ ਸਾਰੇ ਸ਼ੀਨ ਦੇਖਣ ਯੋਗ ਸਨ ਸ੍ਰੀ ਰਾਮ ਦਾ ਰੋਲ ਵਿਪਨ ਅਰੋੜਾ,ਲਛਮਣ ਦਾ ਰੋਲ ਸੋਨੂੰ ਰੱਲਾ ,ਮੋਨੂ ਸਰਮਾ ,ਹਨੂਮਾਨ ਜੀ ਰਿੰਕੂ ਬਾਸਲ , ਭਵਿਕਸ਼ਨ ਮਨੋਜ ਅਰੋੜਾ
,ਅੰਗਦ ਵਿੱਕੀ ਸ਼ਰਮਾ ,ਰਾਵਣ ਮਕੇਸ਼ ਬਾਸਲ ਮੇਘਨਾਥ ਰਮੇਸ ਬੱਚੀ ,ਕੁੰਭਕਰਨ ਅਮਨ ਗੁਪਤਾ ,ਵੈਦ ਤਰਸੇਮ ਹੋਡਾ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏ ।ਕਲੱਬ ਦੇ ਪ੍ਰੈਸ਼ ਸਕੱਤਰ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਦੱਸਿਆ ਕਿ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਸਾਰੇ ਮੈਬਰ ਵੱਖ ਵੱਖ ਸੰਸਥਾਵਾ ਨਾਲ ਜੁੜੇ ਹੋਏ ਹਨ ।ਜੋ ਸਮਾਜ ਵਿੱਚ ਭਲਾਈ ਦੇ ਕੰਮਾ ਵਿਚ ਵੀ ਅੱਗੇ ਰਹਿੰਦੇ ਹਨ । ਮੰਚ ਸੰਚਾਲਣ ਦੀ ਭੂਮਿਕਾ ਸ੍ਰੀ ਅਰੁਣ ਅਰੋੜਾ ਜੀ ਤੇ ਬਲਜੀਤ ਸਰਮਾਂ ਵੱਲੋ ਸਾਂਝੇ ਤੋਰ ਤੇ ਨਿਭਾਈ ਗਈ ।

























