ਪੰਜਾਬ ਦੇ ਰਾਜਪਾਲ ਨੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲੋਕਪਾਲ ਵਜੋਂ ਸਹੰੁ ਚੁੱਕਾਈ

0
12

ਚੰਡੀਗੜ, (ਸਾਰਾ ਯਹਾ,ਬਲਜੀਤ ਸ਼ਰਮਾ) 8 ਅਕਤੂਬਰ:ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ ’ਤੇ ਹਾਜਰ ਸਨ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਆਯੋਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਪੰਜਾਬ ਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਰਾਜਪਾਲ ਤੋਂ ਪ੍ਰਵਾਨਗੀ ਲੈ ਕੇ ਇਸ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਰਾਜਪਾਲ ਦੀ ਹਾਜ਼ਰੀ ਵਿੱਚ ਦਸਤਖ਼ਤ ਕਰਕੇ ਸਹੁੰ ਚੁੱਕੀ।ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਸਾਲ 2006 ਤੋਂ 2010 ਤੱਕ ਪੰਜਾਬ ਤੇ ਹਰਿਆਣਾ ਵਿੱਚ ਬਤੌਰ ਜੱਜ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਉਨਾਂ ਸਾਲ 2010 ਤੋਂ 2013 ਤੱਕ ਹਾਈ ਕੋਰਟ ਮਦਰਾਸ ਵਿਖੇ ਪਰਮਾਨੈਂਟ ਜੱਜ ਵਜੋਂ ਸੇਵਾ ਨਿਭਾਈ ਸੀ। ਸਾਲ 2013 ਵਿੱਚ ਉਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਸੀਨੀਅਰ ਐਡਵੋਕੇਟ  ਦੇ ਅਹੁਦੇ ਨਾਲ ਨਵਾਜ਼ਿਆ ਸੀ।ਜਦਕਿ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਫੌਜ ਵਿੱਚ 38 ਸਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ । ਉਨਾਂ ਨੇ ਉੱਤਰ-ਪੂਰਵ ਵਿੱਚ ਇਨਫੈਨਟਰੀ ਬਿ੍ਰਗੇਡ ਦੀ ਅਗਵਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਹਿੱਸੇ ਵਜੋਂ ਡੀ.ਆਰ. ਕਾਂਗੋ ਵਿੱਚ ਮਲਟੀ ਨੈਸ਼ਨਲ ਬਿ੍ਰਗੇਡ ਦੀ ਵੀ ਬੜੇ ਗੌਰਵਮਈ ਢੰਗ ਨਾਲ ਅਗਵਾਈ ਕੀਤੀ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਸਾਲ 2005 ਵਿੱਚ ਕਾਰਜਸ਼ੀਲ ਹੋਏ ਰਾਈਟ ਟੂੂ ਇਨਫਰਮੇਸ਼ਨ ਐਕਟ ਨੂੰ ਫੌਜ ਵਿੱਚ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਸਮਾਗਮ ਦੌਰਾਨ  ਵਿਧਾਇਕ ਰਾਣਾ ਗੁਰਜੀਤ ਸਿੰਘ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰੂਗਨ, ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ, ਪ੍ਰਮੁੱਖ ਸਕੱਤਰ (ਮੁੱਖ ਮੰਤਰੀ ਪੰਜਾਬ) ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ  (ਜਲ ਸਰੋਤ ਵਿਭਾਗ) ਸਰਵਜੀਤ ਸਿੰਘ, ਸਕੱਤਰ ਵਿਜੀਲੈਂਸ ਵਿਵੇਕ ਪ੍ਰਤਾਪ ਸਿੰਘ, ਸਕੱਤਰ ਲੋਕਪਾਲ ਬੀ. ਪੁਰੁਸ਼ਾਰਥਾ, ਵਿਸ਼ੇਸ਼ ਸਕੱਤਰ (ਪ੍ਰਸ਼ਾਸਨਿਕ ਸੁਧਾਰ) ਰਵੀ ਭਗਤ,  ਡਾਇਰੈਕਟਰ (ਪ੍ਰਸ਼ਾਸਨਿਕ ਸੁਧਾਰ)ਪਰਮਿੰਦਰ ਪਾਲ ਸਿੰਘ, ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਅਤੇ ਸੂਬੇ ਭਰ ਦੇ ਹੋਰ ਪਤਵੰਤੇ ਸ਼ਾਮਲ ਸਨ।ਇਸ ਸਹੁੰ ਚੁੱਕ ਸਮਾਗ ਵਿੱਚ ਨਵ-ਨਿਯੁਕਤ ਲੋਕਪਾਲ ਅਤੇ ਸੂਚਨਾ ਕਮਿਸ਼ਨਰ ਦੇ ਪਰਿਵਾਰਕ ਮੈਂਬਰਾਂ , ਕਰੀਬੀ ਦੋਸਤ ਤੇ ਸ਼ੁਭ ਚਿੰਤਕ ਵੀ  ਸ਼ਾਮਲ ਸਨ।ਸਮਾਗਮ ਤੋਂ ਬਾਅਦ ਰਾਜ ਭਵਨ ਵਿੱਚ ਸਾਰੇ ਮਹਿਮਾਨਾਂ ਨੂੰ ਚਾਹ ਦਾ ਸੱਦਾ ਦਿੱਤਾ ਗਿਆ।

LEAVE A REPLY

Please enter your comment!
Please enter your name here