

ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਸ੍ਰੀ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀ ਨਾਇਟ ਦਾ ਗੋਰਾ ਲਾਲ ਰੱਲੇ ਵਾਲੇ ਪ੍ਰਧਾਨ ਗੁੜ ਅਤੇ ਖੰੰਡ ਹੋਲਸੇਲ ਵਾਲੇ ਮਾਨਸਾ ਨੇ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਤੇ ਉਹਨਾ ਨੇ ਕਿਹਾ ਕਿ ਸਾਨੂੰ ਜਿੰਨਾ ਪੁੰਨ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ ਇਸ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ , ਕੈਸੀਅਰ ਵਿਜੇ ਕੁਮਾਰ , ਬਨਵਾਰੀ ਲਾਲ ਬਜਾਜ ,ਅਰੂਣ ਅਰੋੜਾ , ਬਲਜੀਤ ਸਰਮਾ ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਕਲੱਬ ਦੀ ਮਨੇਜਮੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਧਾਨ ਪ੍ਰਵੀਨ ਗੋਇਲ ਨੇ ਮਾਨਸਾ ਦੇ (S.S.P) ਡਾ: ਨਰਿੰਦਰ ਭਾਰਗਵ ਅਤੇ ਪੁਲਿਸ ਪਰ੍ਸ਼ਾਸਨ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨਾ ਦੇ ਪੁਲਿਸ ਮੁਲਾਜਮ ਬੜੀ ਤਨਦੇਹੀ ਦੇ ਨਾਲ ਰਾਮ ਲੀਲਾ ਵਿੱਚ ਡਿਉਟੀ ਦੇ ਰਹੇ ਹਨ , ਅੱਜ ਦੀ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਭਰਤ ਤੇ ਸਤਰੂਘਨ ਆਪਣੇ ਨਾਨਕੇ ਤੋ ਵਾਪਸ ਅਯੁੱਧਿਆ ਪਰਤਦੇ ਹਨ ਉਹਨੂੰ ਸ਼ਹਿਰ ਦੇ ਬਜਾਰ ਸੁੰਨੇ ਸੁੰਨੇ ਲੱਗਦੇ ਹਨ । ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ ਉਹਨਾ ਨੂੰ ਆਪਣੇ ਪਿਤਾ ਜੀ ਦੀ ਮੋਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਬਚਨਾ ਕਰਕੇ ਵਣ ਨੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਦਾ ਹੈ ਚਿੱਤਰਕੂਟ ਵਿਖੇ ਭਗਵਾਨ ਰਾਮ ਤੇ ਭਰਤ ਦਾ ਮਿਲਾਪ ਅਤੇ ਭਰਤ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਬਚਨ ਹੈ ਉਸ ਨੂੰ ਪੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਸੀਨ ਦੇਖਣ ਯੋਗ ਸੀ
ਭਗਵਾਨ ਰਾਮ ਦੀ ਭੂਮਿਕਾ ਵਿੱਚ ਸ੍ਰੀ ਵਿਪਨ ਅਰੋੜਾ ,ਸੀਤਾ ਮਾਤਾ ਹੋਡਾ ,ਲਛਮਣ ਸੋਨੂੰ ਰੱਲਾ ,ਭਰਤ ਕ੍ਰਿਸਨ ਕੇਸ਼ੀ ਸ਼ਰਮਾ , ਅਤੇ ਸਤਰੂਘਨ ਗਗਨ ,ਕੈਕਈ ਨਿਆਰੀਆ , ਕੋਸ਼ਲਿਆ ਜੁਨੇਦ, ਵਸ਼ਿਸਟ ਮਨੋਜ ਅਰੋੜਾ ,ਸੁਮੰਤ ਮੋਨੂੰ ਸਰਮਾ , ਸੁਮਿੱਤਰਾ ਨਿਰਮਲ ਨੇ ਬੜੀ ਬਾਖੂਬੀ ਨਾਲ ਨਿਭਾਏ ਇਹ ਸੀਨ ਕਲੱਬ ਦੇ ਡਾਇਰੈਕਟਰ ਵਿਨੋਦ ਪਠਾਨ ਕੇਸੀ ਸ਼ਰਮਾ, ਟੋਨੀ ਸ਼ਰਮਾਂ ਵੱਲੋ ਬੜੀ ਮਿਹਨਤ ਨਾਲ ਤਿਆਰ ਕਰਵਾਏ ਗਏ ਸਨ ,ਸਟੇਜ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸਰਮਾ ਨੇ ਨਿਭਾਈ ।

























