

ਮਾਨਸਾ ਜਿਲੇ ਅੰਦਰ ਖੂਨਦਾਨ ਦੀ ਲਹਿਰ ਸਮਾਜਸੇਵੀ ਸੰਸਥਾਵਾਂ ਵਲੋਂ ਬਹੁਤ ਵਧੀਆ ਢੰਗ ਨਾਲ ਖੁੱਦ ਯਤਨ ਕਰਕੇ ਚਲਾਈ ਜਾ ਰਹੀ ਹੈ ਪਰ ਸਿਹਤ ਵਿਭਾਗ ਵਲੋਂ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਕੋਈ ਯਤਨ ਨਹੀ ਕੀਤੇ ਜਾ ਰਹੇ।ਇਹਨਾਂ ਗੱਲਾਂ ਦਾ ਪ੍ਗਟਾਵਾ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਤੇ ਸਰਕਾਰ ਵਲੋਂ ਪੰਜਾਬ ਪੱਧਰ ਤੇ ਅਤੇ ਜਿਲਾ ਪੱਧਰ ਤੇ ਕੋਈ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਦਾ ਪੋ੍ਗਰਾਮ ਨਾ ਕਰਨ ਦੇ ਰੋਸ਼ ਵਜੋ ਇੱਕਠੇ ਹੋਏ ਖੂਨਦਾਨੀਆਂ ਵਲੋਂ ਕੀਤਾ ਗਿਆ।ਇਸ ਮੌਕੇ ਪਿੰਡਾਂ ਚ ਖੂਨਦਾਨ ਦੀ ਲਹਿਰ ਨੂੰ ਸ਼ਿਖਰਾਂ ਤੱਕ ਲੈ ਕੇ ਜਾਣ ਵਾਲੇ ਸਮਾਜਸੇਵੀ ਅਤੇ 49 ਵਾਰ ਦੇ ਖੂਨਦਾਨੀ ਗੁਰਪੀ੍ਤ ਭੰਮਾਂ ਨੇ ਕਿਹਾ ਕਿ ਉਹਨਾਂ ਵਲੋਂ ਹੁਣ ਤੱਕ 165 ਖੂਨਦਾਨ ਕੈਂਪ ਪਿੰਡਾਂ ਚ ਲਗਾਏ ਗਏ ਹਨ ਪਰ ਸਿਹਤ ਵਿਭਾਗ ਜਾਂ ਜਿਲਾ ਪ੍ਸ਼ਾਸ਼ਨ ਵਲੋਂ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਕੋਈ ਪੋ੍ਗਰਾਮ ਨਹੀ ਕੀਤਾ ਜਾਂਦਾ। ਪਿਛਲੇ ਸਾਲਾਂ ਚ ਉਹਨਾਂ ਵਲੋਂ ਨਿੱਜੀ ਉਪਰਾਲੇ ਕਰਕੇ 14 ਜੂਨ 2017 ਅਤੇ 14 ਜੂਨ 2018 ਨੂੰ ਝੁਨੀਰ ਵਿਖੇ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਸੀ।118 ਵਾਰ ਖੂਨਦਾਨ ਕਰਨ ਵਾਲੇ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਵਿਸ਼ਵ ਖੂਨਦਾਨੀ ਦਿਵਸ ਅਤੇ ਸਵੈਇੱਛਕ ਰਾਸ਼ਟਰੀ ਖੂਨਦਾਨ ਦਿਵਸ ਤੇ ਕੋਈ ਵੀ ਪੋ੍ਗਰਾਮ ਖੂਨਦਾਨੀਆਂ ਨੂੰ ਪੇ੍ਰਿਤ ਕਰਨ ਲਈ ਨਹੀ ਕੀਤਾ ਜਾ ਰਿਹਾ ਸਮਾਜਸੇਵੀ ਸੰਸਥਾਵਾਂ ਵਲੋਂ ਅਪਣੇ ਪੱਧਰ ਤੇ ਇਹਨਾਂ ਦਿਨਾਂ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਜਾਂ ਖੁੱਦ ਪੈਸੇ ਖਰਚ ਕੇ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਪੋ੍ਗਰਾਮ ਕੀਤੇ ਜਾਂਦੇ ਹਨ ਜਦਕਿ ਪ੍ਸ਼ਾਸ਼ਨ ਨੂੰ ਅਜਿਹੇ ਪੋ੍ਗਰਾਮ ਉੱਚ ਪੱਧਰ ਤੇ ਕਰਨੇ ਚਾਹੀਦੇ ਹਨ।ਉੱਘੇ ਖੂਨਦਾਨੀ ਬਲਜੀਤ ਸ਼ਰਮਾਂ ਜਿਨਾਂ ਨੇ ਹੁਣ ਤੱਕ 110 ਵਾਰ ਖੂਨਦਾਨ ਕੀਤਾ ਹੈ ਨੇ ਕਿਹਾ ਕਿ ਜਿਹੜੇ ਸਰਕਾਰੀ ਡਾਕਟਰ ਡੇਢ ਤੋਂ ਦੋ ਲੱਖ ਦੇ ਕਰੀਬ ਤਨਖਾਹ ਲੈਂਦੇ ਹਨ ਜਾਂ ਅਧਿਆਪਕ 75 ਹਜਾਰ ਤੱਕ ਤਨਖਾਹਾਂ ਲੈਂਦੇ ਹਨ ਉਹਨਾਂ ਨੂੰ ਸਮੇਂ ਸਮੇਂ ਤੇ ਅਧਿਆਪਕ ਦਿਵਸ ਵਰਗੇ ਰਾਜ ਪੱਧਰੀ ਅਤੇ ਜਿਲਾ ਪੱਧਰੀ ਪੋ੍ਗਰਾਮਾਂ ਤੇ ਸਨਮਾਨਿਤ ਕਰਦੇ ਰਹਿੰਦੇ ਸਨ ਪਰ ਖੂਨਦਾਨੀ ਜਿਹੜੇ ਨਿਸਵਾਰਥ ਸੇਵਾ ਕਰਦੇ ਹਨ ਉਹਨਾਂ ਦੀ ਹੋਸਲਾਂ ਅਫਜਾਈ ਲਈ ਪੋ੍ਗਰਾਮ ਨਹੀ ਕੀਤੇ ਜਾਂਦੇ ਜਦਕਿ ਅਜਿਹੇ ਪੋ੍ਗਰਾਮ ਆਮ ਲੋਕਾਂ ਨੂੰ ਖੂਨਦਾਨ ਲਹਿਰ ਨਾਲ ਜੋੜਣ ਲਈ ਸਹਾਈ ਹੁੰਦੇ ਹਨ।ਸਹਿਯੋਗ ਬਲੱਡ ਸੇਵਾ ਦੇ ਸੁਨੀਲ ਗੋਇਲ ਨੇ ਕਿਹਾ ਕਿ ਨਵੇਂ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ।ਮਾਨਸਾ ਚ ਆਲਮ ਸਿੰਘ ਨੇ 75 ਵਾਰ ਤੋਂ ਵੱਧ,ਹਰਬੰਸ ਸਿੰਘ ਨੇ 100 ਵਾਰ ਤੋਂ ਵੱਧ,ਟੋਨੀ ਸ਼ਰਮਾਂ ਨੇ 50 ਵਾਰ ਤੋਂ ਵੱਧ,ਪੇ੍ਮ ਕੁਮਾਰ ਨੇ 75 ਵਾਰ ਤੋਂ ਵੱਧ,ਜਗਜੀਤ ਵਾਲੀਆ ਨੇ 50 ਵਾਰ ਤੋਂ ਵੱਧ ਅਤੇ ਹੋਰ ਸੈਕੜੇ ਅਜਿਹੇ ਖੂਨਦਾਨੀ ਹਣ ਜਿਨਾਂ ਨੇ ਹੁਣ ਤੱਕ 25 ਤੋਂ ਵੱਧ ਵਾਰ ਖੂਨਦਾਨ ਕੀਤਾ ਹੈ।m






















