

ਮਾਨਸਾ 27 ਸਤੰਬਰ (ਸਾਰਾ ਯਹਾ ,ਹੀਰਾ ਸਿੰਘ ਮਿੱਤਲ) : ਸਿੱਖਿਆ ਵਿਭਾਗ ਵੱਲ੍ਹੋ ਮਾਨਸਾ ਜ਼ਿਲ੍ਹੇ ਚ ਪ੍ਰਾਇਮਰੀ ਖੇਡਾਂ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਉਣ ਦਾ
ਫੈਸਲਾ ਕੀਤਾ ਹੈ,ਜਿਸ ਦੀ ਸ਼ੁਰੂਆਤ ਅੱਜ ਗੁਰੂਕੁੱਲ ਅਕੈਡਮੀ ਉੱਭਾ ਵਿਖੇ ਵੱਖ ਵੱਖ ਸਰਕਾਰੀ,ਪ੍ਰਾਈਵੇਟ ਸਕੂਲਾਂ ਦੇ ਅੰਡਰ 11 ਸਾਲ ਵਰਗ
ਨਾਲ ਸਬੰਧਤ ਲਗਾਏ ਕੈਂਪ ਤੋਂ ਜ਼ਿਲ੍ਹਾ ਖੇਡ ਅਫਸਰ (ਪ੍ਰਾਇਮਰੀ) ਹਰਦੀਪ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾ ਦੌਰਾਨ ਵੱਖ ਵੱਖ
ਖੇਡ ਮਾਹਿਰ ਬੁਲਾਕੇ ਨੰਨੇ ਖਿਡਾਰੀਆਂ ਦੀ ਖੇਡ ਕਲਾਂ ਨੂੰ ਨਿਖਾਰਿਆ ਜਾਵੇਗਾ।
ਉਨ੍ਹਾਂ ਦੱਸਿਆ ਕ ਜ਼ਿਲ੍ਹਾ ਸਿੱਖਿਆ ਅਫਸਰ ਮੁਕੇਸ਼ ਚੰਦਰ ਜੋਸ਼ੀ ,ਡਿਪਟੀ ਡੀ ਈ ਓ ਗੁਰਲਾਭ ਸਿੰਘ ਦੀ ਅਗਵਾਈ ਚ ਜ਼ਿਲ੍ਹੇ ਭਰ ਪ੍ਰਾਇਮਰੀ
ਵਿਭਾਗ ਦੇ ਪੈਂਦੇ 34 ਕਲੱਸਟਰਾਂ ਚ 50 ਤੋਂ ਵੱਧ ਸਕੂਲਾਂ ਚ ਇਹ ਖੇਡ ਸਿਖਲਾਈ ਕੈਂਪ ਲਗਾਏ ਜਾਣਗੇ, ਜਿਸ ਦੌਰਾਨ 1000 ਦੇ ਕਰੀਬ ਲੜਕੇ
ਲੜਕੀਆਂ ਨੂੰ ਟਰੇਨਿੰਗ ਦਿਤੀ ਜਾਵੇਗੀ, ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਖਲਾਈ ਕੈਂਪਾ ਵਿਚ ਫੁੱਟਬਾਲ,ਕਬੱਡੀ ਨੈਸ਼ਨਲ,ਕਬੱਡੀ ਸਰਕਲ, ਖੋ ਖੋ,
ਕਰਾਟੇ,ਜਿਮਨਾਸਟਿਕ,ਬੈਡਮਿੰਟਨ,ਯੋਗਾ, ਕੁਸ਼ਤੀਆਂ , ਸ਼ਤਰੰਜ,ਰੋਪ ਸਕੇਪਿੰਗ ,ਰੱਸਾ ਕਸੀ, ਅਥਲੈਟਿਕਸ 100,200,400,600,
ਰਿਲੇਅ,ਗੋਲਾ,ਲੰਬੀ ਛਾਲ ਆਦਿ ਦੀ ਤਕਨੀਕੀ ਪੱਖ ਤੋ ਟਰੇਨਿੰਗ ਦਿੱਤੀ ਜਾਵੇਗੀ।
ਜ਼ਿਲ੍ਹਾ ਖੇਡ ਇੰਚਾਰਜ ਨੇ ਦੱਸਿਆ ਕਿ ਨਵੇ ਸ਼ੈਸ਼ਨ ਤੋ ਪ੍ਰਾਇਮਰੀ ਖੇਡਾਂ ਵਿਚ ਸ਼ਾਮਲ ਕੀਤੀ ਤੈਰਾਕੀ ਖੇਡ ਦੀ ਸਿਖਲਾਈ ਵੀ ਦਿੱਤੀ
ਜਾਵੇਗੀ,ਬੇਸ਼ੱਕ ਇਸ ਪੱਧਰ ਦੀ ਸਹੂਲਤ ਜ਼ਿਲ੍ਹੇ ਵਿਚ ਨਾ ਹੋਣ ਕਾਰਨ ਦੂਸਰੇ ਜ਼ਿਲ੍ਹਿਆ ਤੋ ਇਸ ਟਰੇਨਿੰਗ ਦਾ ਪ੍ਰਬੰਧ ਕਰਨਾ ਪਵੇ। ਉਨ੍ਹਾਂ ਦੱਸਿਆ
ਕਿ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਹਾਲ ਹੀ ਵਿਚ ਸਮਾਪਤ ਹੋਏ ਹਨ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ
9,10,11 ਅਕਤੂਬਰ ਨੂੰ ਕਰਵਾਏ ਜਾਣਗੇ ਅਤੇ ਖੇਡਾਂ ਦੇ ਸਥਾਨ ਦਾ ਫੈਸਲਾ ਜਲਦੀ ਕੀਤਾ ਜਾਵੇਗਾ ਅਤੇ ਇਸ ਦੇ ਪ੍ਰਬੰਧਾਂ ਲਈ ਵੱਖ ਵੱਖ
ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।
ਇਸ ਮੌਕੋ ਬਲਾਕ ਖੇਡ ਅਫਸਰ ਬਲਵਿੰਦਰ ਭੀਖੀ,ਕਬੱਡੀ ਕਨਵੀਨਰ ਅਸਵਿੰਦਰ ਸਿੰਘ ਅਤਲਾ ਕਲਾਂ, ਗੁਰੂਕੁੱਲ ਅਕੈਡਮੀ ਦੇ ਪ੍ਰਿੰਸੀਪਲ
ਹਰਪ੍ਰੀਤ ਪੁਰਵਾ,ਐਮ ਡੀ ਸੁਭਾਸ਼ ਬਿੱਟੂ ਡੀ ਪੀ ਈ ਗੁਰਜਿੰਦਰ ਸਿੰਘ ਹਾਜ਼ਰ ਸਨ,ਜਿੰਨ੍ਹਾਂ ਕੈਂਪ ਲਈ ਵੱਧ ਤੋ ਵੱਧ ਸਹਿਯੋਗ ਦੇਣ ਦਾ ਭਰੋਸਾ
ਦਿੱਤਾ।























