ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸੰਘਰਸ ਅੱਜ 15ਵੇਂ ਦਿਨ ਜਾਰੀ

0
38

ਮਾਨਸਾ 27.09.2019 (ਸਾਰਾ ਯਹਾ,ਬਲਜੀਤ ਸ਼ਰਮਾ)) ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸੰਘਰਸ ਅੱਜ 15ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਅਵਾਰਾ ਪਸ਼ੂ ਸੰਘਰਸ ਕਮੇਟੀ, ਮਾਨਸਾ ਦੇ ਸਾਹਮਣੇ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਮੈਂਬਰ ਬੋਘ ਸਿੰਘ ਕਿਸਾਨ ਆਗੂ ਅਤੇ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਪਾਲਿਕਾ ਮਾਨਸਾ ਨੇ ਮਾਨਸਾ ਵਿੱਚ ਹੱਡਾ ਰੋੜੀ ਨਾ ਹੋਣ ਕਾਰਣ ਮਾਨਸਾ ਸ਼ਹਿਰ ਵਿੱਚ ਸੜਕਾਂ ਤੇ ਫਿਰ ਰਹੇ ਅਵਾਰਾਂ ਪਸੂਆਂ ਦੀ ਬੇਅਦਬੀ ਦਾ ਮਾਮਲਾ ਸੰਘਰਸ ਕਮੇਟੀ ਦੇ ਧਿਆਨ ਵਿੱਚ ਲਿਆਂਦਾ। ਉਹਨਾਂ ਨੇ ਕਿਹਾ ਕਿ ਦੱਸਿਆ ਕਿ ਮਾਨਸਾ ਸ਼ਹਿਰ ਦੀ ਨਗਰ ਕੌਸਲ, ਮਾਨਸਾ ਸ਼ਹਿਰ ਦੀ “ੲ“ ਕਲਾਸ ਦੀ ਨਗਰ ਕੋਸਲ ਹੋਣ ਦੇ ਬਾਵਜੂਦ ਵੀ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਹੱਡਾ ਰੋੜੀ ਤੋਂ ਮਾਨਸਾ ਨਗਰ ਕੌਸਲ ਚੱਲ ਰਹੀ ਹੈ। ਜਿਸ ਕਾਰਣ ਸੜਕਾਂ ਤੇ ਮਰਨ ਵਾਲੇ ਅਵਾਰਾ ਅਤੇ ਬੇਸਹਾਰਾ ਪਸ਼ੂਆ ਦੀ ਬਹੁਤ ਬੇਅਦਬੀ ਹੋ ਰਹੀ ਹੈ।ਅੱਜ ਅਜਿਹਾ ਮਾਮਲਾ ਵਾਰਡ ਨੰਬਰ 6-7 ਵਿਚਕਾਰ ਪੈਦੀ ਸਾਂਝੀ ਗਲੀ ਵਿੱਚ ਮਿਲਿਆ ਜਿਥੇ ਪਿਛਲੇ ਦੋ ਦਿਨਾਂ ਤੋਂ ਮਰੇ ਪਏ ਅਵਾਰਾ ਪਸ਼ੂ ਨੂੰ ਕੁੱਤੇ ਨੋਚ ਨੋਚ ਕੇ ਲਾਸ਼ ਦੀ ਬੇਅਦਬੀ ਕਰ ਰਹੇ ਸਨ।ਜਿਸ ਕਾਰਣ ਇਸ ਏਰੀਏ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾਂ। ਇਸ ਇਲਾਕੇ ਵਿੱਚ ਬਦਬੂ ਫੈਲਣ ਦਾ ਡਰ ਹੈ ਜਿਸ ਨਾਲ ਕਿਸੇ ਸਮੇਂ ਭਿਆਨਕ ਬੀਮਾਰੀ ਫੈਲ ਸਕਦੀ ਹੈ ਅਵਾਰਾ ਪਸ਼ੂ ਸੰਘਰਸ ਕਮੇਟੀ ਨੇ ਇਸ ਮਸਲੇ ਨੂੰ ਅਗਲੀ ਮੀਟਿੰਗ ਵਿੱਚ ਵਿਚਾਰਣ ਦਾ ਫੈਸਲਾ ਕੀਤਾ। ਅੱਜ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਧਰਨੇ ਵਿੱਚ ਜੱਗਾ ਸਿੰਘ, ਸੰਦਲ ਭਾਟੀਆਂ, ਮੱਖਣ ਲਾਲ, ਅਮਿ੍ਰੰਤ ਸਿੰਘ, ਸ਼ੈਲੀ, ਸੋ਼ਮਦੱਤ , ਅਜੀਤ ਸਿੰਘ ਭੁੱਲਰ, ਭੋਲਾ ਸਿੰਘ, ਜਗਦੀਸ ਰਾਏ, ਰੁਲਦੂ ਸਿੰਘ,ਬੋਹੜ ਸਿੰਘ ਬੈਠੇ। ਅੱਜ ਧਰਨੇ ਨੂੰ ਸੰਬੋਧਨ ਕਰਦਿਆ ਸਵਰਨਕਾਰ ਸੰਘ ਦੇ ਬਲਵੀਰ ਸਿੰਘ, ਸੰਨੀ ਸਿੰਘ, ਗੁਰਦੀਪ ਸਿੰਘ ਅਤੇ ਪਰਵਿੰਦਰ ਸਿੰਘ ਨੇ ਕਿਹਾ ਕਿ ਸਵਰਨਕਾਰ ਸੰਘ ਮਾਨਸਾ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਸੰਘਰਸ ਵਿੱਚ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਨ। ਉਨ੍ਹਾਂ ਮਾਨਸਾ ਜਿਲ੍ਹਾ ਪ੍ਰਸ਼ਾਸ਼ਨ ਦੀ ਨਿਖੇਧੀ ਕਰਦੇ ਕਿਹਾ ਕਿ ਮਾਨਸਾ ਜਿਲ੍ਹੇ ਦੀਆਂ ਸਾਰੀਆਂ ਸੰਸੰਥਾਵਾਂ ਪਿਛਲੇ 15 ਦਿਨਾਂ ਤੋਂ ਸੰਘਰਸ ਉਪਰ ਹਨ ਪਰ ਜਿਲ੍ਰਾ ਪ੍ਰਸ਼ਾਸਨ ਵੱਲੋਂ ਕੋਈ ਜਰੂਰੀ ਕਦਮ ਨਹੀਂ ਚੁੱਕਿਆ ਗਿਆ। ਜਿਹਨਾਂ ਨਾਲ ਅਵਾਰਾ ਪਸੂਆਂ ਦਾ ਹੱਲ ਹੋ ਸਕੇ। ਜਿਸ ਕਾਰਣ ਮਾਨਸਾ ਸ਼ਹਿਰ ਵਿੱਚ ਭਾਰੀ ਰੋਸ ਪਾਇਆ ਜਾ=ਅਲਤਬਸ ਰਿਹਾ ਹੈ ਅਤੇ ਇਸ ਕਾਰਣ ਮਾਨਸਾ ਸ਼ਹਿਰ ਵਾਸੀਆਂ ਵਿੱਚ ਪੰਜਾਬ ਪੱਧਰ ਦਾ ਅੰਦਲੋਨ ਦੀ ਅਵਾਜ ਆ ਰਹੀ ਹੈ। ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾ਼ਸਨ ਦੀ ਹੋਵੇਗੀ। ਅੱਜ ਧਰਨੇ ਵਿੱਚ ਆਰਾ ਅਸੋਸੀਏਸਨ,ਮਾਨਸਾ,ਰਿਟਾਇਰ ਪੈਨਸ਼ਨਰਜ ਐਸੋਸੀਏਸਨ ਦੇ ਮੈਂਬਰ ਵੀ ਧਰਨੇ ਵਿੱਚ ਸਾਮਿਲ ਹੋਏ। ਅੱਜ ਇਸ ਧਰਨੇ ਵਿੱਚ ਕਾ. ਰੁਲਦੂ ਸਿੰਘ, ਬਿਕਰ ਸਿੰਘ ਮਘਾਣੀਆਂ, ਹਰਿੰਦਰ ਸਿੰਘ ਮਾਨਸ਼ਾਹੀਆ।ਕ੍ਰਿਸ਼ਨ ਚੌਹਾਨ, ਰਾਜ ਕੁਮਾਰ, ਜੇਤਿੰਦਰ ਅਗਾਰਾ, ਜਗਦੀਸ ਰਾਏ, ਸ਼ਾਮ ਲਾਲ ਗੋਇਲ , ਅਸੋ਼ਕ ਲਿਬਰਟੀ, ਲਛਮਣ ਸਿੰਘ, ਸਿੰਕਦਰ ਸਿੰਘ, ਮੁਨੀਸ ਬੱਬੀ ਦਾਨੇਵਾਲੀਆਂ, ਮਨਜੀਤ ਸਦਿਊੜਾ, ਪ੍ਰੇਮ ਅਗਰਵਾਲ, ਡਾ. ਜਨਕ ਰਾਜ ਸਿੰਗਲ, ਗੁਰਲਾਭ ਸਿੰਘ ਮਹਾਲ ਐਡਵੋਕੇਟ, ਸਮੀਰ ਛਾਬੜਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here