

ਮਾਨਸਾ, 25 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ)): ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਕੌਮੀ ਸੇਵਾ ਯੋਜਨਾਂ ਦੇ ਸਥਾਪਨ ਦਿਵਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਕਾਊਂਸਲਰ ਸ੍ਰੀ ਰਜਿੰਦਰ ਕੁਮਾਰ ਵਰਮਾ ਨੇ ਕਿਹਾ ਕੌਮੀ ਸੇਵਾ ਯੋਜਨਾ (ਐਨ.ਐਸ.ਐਸ) ਦਾ ਉਦੇਸ਼ ਸਿੱਖਿਆ ਅਦਾਰੇ ਵਿੱਚ ਪੁੱਜਦੇ ਹੋਏ ਆਪਣੇ ਸਮਾਜ ਦੀ ਸੇਵਾ ਕਰਨਾ, ਵਿਦਿਆਰਥੀਆਂ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕਰਨਾ, ਸਿੱਖਿਆ ਅਦਾਰੇ ਦੇ ਆਲੇ ਦੁਆਲੇ ਦੇ ਸਮੁੰਦਾਇ ਵਿੱਚ ਰਲ ਕੇ ਉਸਾਰੂ ਅਤੇ ਸਮਾਜ ਸੁਧਾਰ ਦੇ ਕੰਮ ਕਰਨੇ, ਪ੍ਰਾਪਤ ਕੀਤੀ ਸਿੱਖਿਆ ਦਾ ਸਮਾਜਿਕ ਭਲਾਈ ਲਈ ਉਪਯੋਗ ਕਰਨਾ, ਲੋਕਾਂ ਨਾਲ ਮਿਲ ਜੁਲ ਕੇ ਕੰਮ ਕਰਨਾ, ਆਪਣੇ ਆਪ ਨੂੰ ਸਮਾਜ ਦੇ ਉਸਾਰੂ ਤੇ ਰਚਨਤਾਮਕ ਕੰਮ ਵਿੱਚ ਲਾਉਣਾ, ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਲਾਸ ਰੂਮ ਵਿੱਚ ਪ੍ਰਾਪਤ ਕੀਤੇ ਗਿਆਨ ਦਾ ਪ੍ਰਯੋਗ ਕਰਨਾ ਹੈ।
ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਊਂਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਅਧਿਕਾਰ ਵੀ ਮਹੱਤਵਪੂਰਣ ਸਥਾਨ ਰੱਖਦੇ ਹਨ ਜਿਵੇਂ ਸਿੱਖਿਆ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ ,ਜਿਉਣ ਦਾ ਅਧਿਕਾਰ, ਸਹਿਭਾਗਤਾ ਦਾ ਅਧਿਕਾਰ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆ ਦਾ ਬਾਲ ਮਜ਼ਦੂਰੀ ,ਬਾਲ ਜ਼ਿਨਸੀ ਸੋਸ਼ਣ ਐਕਟ, ਬਾਲ ਵਿਆਹ, ਆਦਿ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਵੀ ਸਮੱਸਿਆ ਆਊਂਦੀ ਹੈ ਤਾਂ ਉਸ ਲਈ ਚਾਇਲਡ ਲਾਇਨ 1098 ਅਤੇ ਬਾਲ ਭਲਾਈ ਕਮੇਟੀ ਮਾਨਸਾ ਅਤੇ ਜੁਵੇਨਾਇਲ ਪੁਲਿਸ ਵਿਖੇ ਸੁਰੱਖਿਆ ਸੁਵਿਧਾਵਾਂ ਉਬਲਬਧ। ਉਨ੍ਹਾਂ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵੀ ਵਿਸਥਾਰ ਵਿੱਚ ਦੱਸਿਆ।
ਇਸ ਮੌਕੇ ਸਕੂਲ ਇੰਚਾਰਜ ਗੁਰਦੀਪ ਸਿੰਘ ਧਨੋਆ, ਲੈਕਚਰਾਰ ਗੁਰਮੀਤ ਸਿੰਘ, (ਐਨ.ਐਸ.ਐਸ) ਇੰਚਾਰਜ ਰਵਿੰਦਰ ਕੁਮਾਰ ਡੀ.ਪੀ. ਅਤੇ ਸਕੂਲ ਦੇ ਬੱਚੇ ਹਾਜਰ ਸਨ।























