

[4:54 pm, 24/09/2019] FaTheRਸਾਬ ❤: ਸਰਦੂਲਗੜ੍ਹ 24 ਸਤੰਬਰ :ਸਕੂਲ ਸਿੱਖਿਆ ਵਿਭਾਗ ਜ਼ਿਲ੍ਹਾ ਮਾਨਸਾ ਦੀ ਅਗਵਾਈ ਚ ਬਲਾਕ ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ਵਿਖੇ ਚਲ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਨੰਨੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ , ਦੂਜੇ ਦਿਨ ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਅਤੇ ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੱਧੂ ਵੱਲ੍ਹੋ ਕੀਤਾ ਗਿਆ ਉਨ੍ਹਾਂ ਬੱਚਿਆਂ ਦੀ ਹੋਸਲਾ ਅਫਜਾਈ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋ ਜੋ ਨਵੀ ਖੇਡ ਨੀਤੀ ਬਣਾਈ ਗਈ ਹੈ,ਉਸ ਦੇ ਭਵਿੱਖ ਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਬਲਾਕ ਖੇਡ ਅਫ਼ਸਰ ਖੁਸ਼ਵਿੰਦਰ ਬਰਾੜ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਤੋ ਜ਼ਿਲ੍ਹਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਦੀ ਤਿਆਰੀ ਲਈ ਵਿਸ਼ੇਸ਼ ਸਿੱਖਲਾਈ ਕੈਂਪ ਲਗਾਏ ਜਾਣਗੇ ।ਇਨ੍ਹਾਂ ਮੁਕਾਬਲਿਆਂ ਦੌਰਾਨ ਸਚੱਜੇ ਪ੍ਰਬੰਧਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਗ੍ਰਾਮ ਪੰਚਾਇਤ ਖੈਰਾ ਖੁਰਦ ਦੇ ਸਰਪੰਚ ਪ੍ਰਵੀਨ ਜਾਖੜ ਅਤੇ ਸਕੂਲ ਮੁਖੀ ਰਾਜ ਕੁਮਾਰ ਨੇ ਕਿਹਾ ਕਿ ਉਹ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾਣ ਵਾਲੇ ਸਿੱਖਿਆ ਵਿਭਾਗ ਦੇ ਉਪਰਾਲਿਆਂ ਲਈ ਕੋਈ ਤੋਟ ਨਹੀ ਆਉਣ ਦੇਣਗੇ।
ਲੜਕੀਆਂ ਦੇ ਅੱਜ ਹੋਏ ਮੁਕਾਬਲਿਆਂ ਦੌਰਾਨ ਬੈਡਮਿੰਟਨ ਚ ਸਰਦੂਲਗੜ੍ਹ ਕਲੱਸਟਰ ਪਹਿਲੇ,ਫੱਤਾ ਮਾਲੋਕਾ ਦੂਜੇ,ਫੁੱਟਬਾਲ ਚ ਫੱਤਾ ਮਾਲੋਕਾ ਪਹਿਲੇ,ਕਬੱਡੀ ਨੈਸ਼ਨਲ ਚ ਜੋੜਕੀਆਂ ਮੋਹਰੀ ਰਿਹਾ,ਸਰਦੂਲਗੜ੍ਹ ਦੂਜੇ ਸਥਾਨ ਤੇ ਰਿਹਾ, ਸਤਰੰਜ ਚ ਫੱਤਾ ਮਾਲੋਕਾ ਪਹਿਲੇ ਸਥਾਨ ਤੇ ਰਿਹਾ।























