ਲੈਸ ਹਾਊਸ ‘ਚ ਲੱਗੀ ਭਿਆਨਕ ਅੱਗ ; ਲੱਖਾਂ ਦਾ ਸਮਾਨ ਸੜ ਕੇ ਸੁਆਹ

0
4

ਮਾਨਸਾ, 9 ਜੂਨ (ਬਲਜੀਤ ਸ਼ਰਮਾ )-ਸਥਾਨਕ ਵਨ ਵੇ ਟਰੈਫਿਕ ਰੋਡ ਸਥਿਤ ਇਕ ਲੈਸ ਹਾਊਸ ‘ਚ ਬੀਤੀ ਰਾਤ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਵਨ ਵੇ ਟਰੈਫਿਕ ਰੋਡ ਤੇ ਸਥਿਤ ਪਟਿਆਲਾ ਲੈਸ ਹਾਊਸ ਵਿਚ ਬੀਤੀ ਰਾਤ ਉਸ ਸਮੇਂ ਭਿਆਨਕ ਅੱਗ ਲੱਗ ਗਈ, ਜਦੋਂ ਦੁਕਾਨ ਮਾਲਕ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਚੁੱਕਾ ਸੀ। ਪਤਾ ਲੱਗਦੇ ਹੀ ਆਸ ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਦੁਕਾਨ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ, ਉਪਰੰਤ ਫਾਇਰ ਬ੍ਰਿਗੇਡ ਨੇ ਆ ਕੇ ਲੋਕਾਂ ਦੇ ਸਹਿਯੋਗ ਨਾਲ ਕਾਫ਼ੀ ਮੁਸ਼ੱਕਤ ਕੀਤੀ ਪਰ ਉਦੋਂ ਤੱਕ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਆਪਣੀ ਦੁਕਾਨ ਨੂੰ ਅੱਗ ਲੱਗੀ ਦੇਖ ਕੇ ਦੁਕਾਨ ਮਾਲਕ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਡੂੰਘੇ ਸਦਮੇ ਵਿਚ ਚਲੇ ਗਏ, ਜਿਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਪੰ੍ਰਤੂ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨੂੰ ਲੈ ਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਸਤੀਸ਼ ਗੋਇਲ, ਅਕਾਲੀ ਦਲ ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਭਾਜਪਾ ਆਗੂ ਸੰਜੀਵ ਕੁਮਾਰ, ਵਿਨੋਦ ਕਾਲੀ, ਮੇਨ ਬਜਾਰ ਕਮੇਟੀ ਪ੍ਰਧਾਨ ਜੀਵਨ ਮੀਰਪੁਰੀਆ ਆਦਿ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਦੁਕਾਨ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਮੁਆਵਜਾ ਦੇਵੇ। ਜਿਸ ਤੇ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਜਾਇਜਾ ਲੈਣ ਉਪਰੰਤ ਮੁਆਵਜੇ ਲਈ ਸਰਕਾਰ ਨੂੰ ਲਿਖਤੀ ਤੌਰ ਤੇ ਭੇਜ ਦੇਣਗੇ। ਇਹ ਵੀ ਪਤਾ ਲੱਗਾ ਹੈ ਕਿ ਉਕਤ ਦੁਕਾਨ ਦੇ ਆਸ ਪਾਸ ਬਣੇ ਮਕਾਨ ਅਤੇ ਦੁਕਾਨਾਂ ਨੂੰ ਵੀ ਕੁੱਝ ਨੁਕਸਾਨ ਪਹੁੰਚਿਆ ਹੈ


EDITED BY : SARA YAHA | | Last Updated :9 June 2018

LEAVE A REPLY

Please enter your comment!
Please enter your name here